ਗੁਰਦਾਸਪੁਰ (ਗੁਰਪ੍ਰੀਤ)- ਅਮਰੀਕਾ ਤੋਂ ਡਿਪੋਰਟ ਹੋਏ ਪੰਜਾਬੀਆਂ 'ਚ ਗੁਰਦਾਸਪੁਰ ਦੇ ਕਸਬਾ ਫਤਿਹਗੜ੍ਹ ਚੂੜੀਆਂ ਦੇ ਰਹਿਣ ਵਾਲਾ ਜਸਪਾਲ ਸਿੰਘ ਬੀਤੀ ਦੇਰ ਰਾਤ ਆਪਣੇ ਘਰ ਪਹੁੰਚਿਆ। ਉੱਥੇ ਹੀ ਉਨ੍ਹਾਂ ਜਗਬਾਣੀ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਭਰੇ ਮਨ ਨਾਲ ਦੱਸਿਆ ਕਿ ਅਮਰੀਕਾ ਜਾਣ ਦਾ ਸੁਫ਼ਨੇ ਤਾਂ ਟੁੱਟ ਹੀ ਗਿਆ ਅਤੇ 40 ਲੱਖ ਰੁਪਏ ਤੋਂ ਵੱਧ ਦੀ ਰਕਮ ਗੁਆ ਚੁੱਕਾ ਹਾਂ। ਜਸਪਾਲ ਸਿੰਘ ਨੇ ਦੱਸਿਆ ਕਿ ਉਸ ਨੇ 40 ਲੱਖ ਰੁਪਏ ਕਰਜ਼ਾ ਚੁੱਕ ਕੇ ਏਜੰਟਾਂ ਨੂੰ ਦਿੱਤੇ ਹਨ ਪਰ ਉਸ ਦਾ ਵੱਡਾ ਧੋਖਾ ਹੋਇਆ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਬੁੱਧਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ
ਜਸਪਾਲ ਨੇ ਸੁਣਾਈ ਸਾਰੀ ਹੱਡ-ਬੀਤੀ
ਪੀੜਤ ਨੇ ਦੱਸਿਆ ਸੀ ਕਿ ਏਜੰਟ ਨਾਲ ਜੋ ਗੱਲ ਹੋਈ ਸੀ ਫਲਾਈਟ ਰਾਹੀਂ ਵੀਜ਼ਾ ਲੈ ਕੇ ਜਾਣ ਦੀ ਪਰ ਉਨ੍ਹਾਂ ਨੇ ਯੂਰਪ ਤੋਂ ਬ੍ਰਾਜ਼ੀਲ ਤੱਕ ਤਾ ਫ਼ਲਾਈਟ ਰਾਹੀਂ ਵੀਜ਼ਾ ਭੇਜਿਆ । ਇਸ ਤੋਂ ਬਾਅਦ ਉਹ ਪੈਦਲ ਜਾਂ ਫਿਰ ਗੱਡੀਆਂ ਰਾਹੀਂ ਅੱਗੇ ਪਹੁੰਚੇ। ਜਸਪਾਲ ਨੇ ਦੱਸਿਆ ਕਿ ਜੁਲਾਈ 2024 'ਚ ਉਹ ਯੂਰਪ ਗਿਆ ਤਾਂ ਉਦੋਂ ਤੋਂ ਕਰੀਬ 6 ਮਹੀਨੇ ਵੱਖ-ਵੱਖ ਦੇਸ਼ਾਂ 'ਚ ਹੁੰਦੇ ਹੋਏ ਪਨਾਮਾ ਦੇ ਜੰਗਲਾਂ 'ਚ ਵੀ ਸਮਾਂ ਬਿਤਾਇਆ। ਜਸਪਾਲ ਨੇ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਖ਼ਤਰਨਾਕ ਤਜ਼ੁਰਬਾ ਸੀ ਕਿਉਂਕਿ ਜੋ ਫਿਲਮਾਂ 'ਚ ਵੇਖਦੇ ਹੋ ਉਸ ਤੋਂ ਵੀ ਬੁਰਾ ਹਾਲ ਡੰਕੀ ਲਗਾਉਣ ਵਾਲਿਆਂ ਦਾ ਹੁੰਦਾ ਹੈ। ਉਸ ਨੇ ਦੱਸਿਆ ਕਿ ਮੈਂ ਤਾਂ ਡੰਕੀ ਲਗਾ ਕੇ ਜਿਉਂਦਾ ਵਾਪਸ ਆ ਗਿਆ ਪਰ ਮੈਂ ਉੱਥੇ ਕਈ ਲਾਸ਼ਾਂ ਰੁਲਦੀਆਂ ਵੇਖੀਆਂ ਅਤੇ ਪਿੰਜਰ ਵੀ ਵੇਖੇ। ਜਸਪਾਲ ਨੇ ਦੱਸਿਆ ਕਿ ਖਾਣ ਨੂੰ ਕੇਵਲ ਥੋੜੀ ਬਰੈਡ ਅਤੇ ਇਕ-ਦੋ ਬਿਸਕੁਟ ਹੀ ਮਿਲਦੇ ਰਹੇ। ਇਸ ਤੋਂ ਇਲਾਵਾ ਡੰਕਰ ਮਾਰ ਕੁਟਾਈ ਵੀ ਕਰਦੇ ਰਹੇ। ਉਸ ਨੇ ਦੱਸਿਆ ਕਿ ਜਦੋਂ ਅਮਰੀਕੀ ਪੁਲਸ ਨੇ ਮੈਨੂੰ ਫੜ ਲਿਆ ਤਾਂ ਉਨ੍ਹਾਂ ਨੇ ਵੀ ਵੱਖਰੇ ਤਰੀਕੇ ਦਾ ਤਸ਼ੱਦਦ ਕੀਤਾ ।
ਇਹ ਵੀ ਪੜ੍ਹੋ- ਵੱਡੀ ਵਾਰਦਾਤ ਨਾਲ ਦਹਿਲਿਆ ਪੰਜਾਬ, ਵਿਦੇਸ਼ੋਂ ਆਏ ਨੌਜਵਾਨ ਦਾ ਦੋਸਤ ਨੇ ਗੋਲੀਆਂ ਮਾਰ ਕੀਤਾ ਕਤਲ
ਜਸਪਾਲ ਨੇ ਅੱਗੇ ਦੱਸਿਆ ਕਿ ਜਦ ਉਸ ਨੇ ਅਮਰੀਕਾ ਦਾ ਬਾਰਡਰ ਟੱਪਿਆ ਤਾਂ ਉੱਥੇ ਉਸ ਨੂੰ ਆਰਮੀ ਨੇ ਗ੍ਰਿਫ਼ਤਾਰ ਕਰ ਆਪਣੇ ਕੈਂਪ ਰੱਖਿਆ ਸੀ ਅਤੇ 11 ਦਿਨ ਰੱਖਣ ਤੋਂ ਬਾਅਦ ਉਸ ਨੂੰ ਅਤੇ ਹੋਰਨਾਂ ਨੂੰ ਜਦ ਅਮਰੀਕਾ ਤੋਂ ਜਹਾਜ਼ ਵਿੱਚ ਬਿਠਾਇਆ ਤਾਂ ਉਦੋਂ ਹੀ ਹੱਥਾਂ ਪੈਰਾਂ ਨੂੰ ਬੇੜੀਆਂ ਲਗਾਈਆਂ ਹੋਈਆਂ ਸੀ ਅਤੇ ਇਹ ਵੀ ਨਹੀਂ ਦੱਸਿਆ ਕਿ ਕਿੱਥੇ ਲੈ ਕੇ ਜਾ ਰਹੇ ਹਨ ਅਤੇ ਕੱਲ੍ਹ 5 ਤਰੀਕ ਨੂੰ ਉਹ ਜਦ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਤਾਂ ਉਦੋਂ ਹੱਥ ਅਤੇ ਪੈਰਾਂ ਦੀ ਬੇੜੀਆਂ ਖੋਲੀਆਂ।
ਇਹ ਵੀ ਪੜ੍ਹੋ- ਪੰਜਾਬ ਦੇ ਇਸ ਜ਼ਿਲ੍ਹੇ 'ਚ ਬੱਸਾਂ ਦੇ ਰੂਟ ਹੋਏ ਬੰਦ, ਮੈਰਿਜ ਪੈਲੇਸ ਵਾਲਿਆਂ ਨੂੰ ਮੋੜਨੀਆਂ ਪੈ ਰਹੀਆਂ ਸਾਈਆਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੱਲ੍ਹ ਹੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਇਆ ਨੌਜਵਾਨ ਅੱਜ ਹੋ ਗਿਆ ਲਾਪਤਾ
NEXT STORY