ਲੁਧਿਆਣਾ (ਰਾਜ): ਫਿਰੋਜ਼ਪੁਰ ਰੋਡ ਪੁਲ਼ ਨੇੜੇ ਸ਼ਰੇਆਮ ਲੁੱਟ-ਖੋਹ ਤੇ ਫ਼ਿਲਮੀ ਅੰਦਾਜ਼ ਵਿਚ ਭੱਜਣ ਦਾ ਇਕ ਬੇਹੱਦ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸ਼ਾਤਿਰ ਲੁਟੇਰਿਆਂ ਨੇ ਪਹਿਲਾਂ ਇਕ 60 ਸਾਲਾ ਬਜ਼ੁਰਗ ਨੂੰ ਨਿਸ਼ਾਨਾ ਬਣਾਉਂਦਿਆਂ ਉਸ ਦਾ ਪਰਸ ਤੇ ਮੋਟਰਸਾਈਕਲ ਲੁੱਟ ਲਿਆ। ਇਸ ਮਗਰੋਂ ਜਦੋਂ ਰਾਹਗੀਰਾਂ ਨੇ ਉਨ੍ਹਾਂ ਨੂੰ ਫੜਣ ਦੀ ਕੋਸ਼ਿਸ਼ ਕੀਤੀ ਤਾਂ ਭੱਜਦੇਹੋਏ ਲੁਟੇਰਿਆਂ ਦੀ ਲੁੱਟੀ ਹੋਈ ਮੋਟਰਸਾਈਕਲ ਹਾਦਸੇ ਦਾ ਸ਼ਿਕਾਰ ਹੋ ਗਈ। ਫੜੇ ਜਾਣ ਦੇ ਡਰੋਂ ਬਦਮਾਸ਼ਾਂ ਨੇ ਇਕ ਹੋਰ ਰਾਹਗੀਰ ਤੋਂ ਐਕਟਿਵਾ ਖੋਹ ਲਈ ਤੇ ਮੌਕੇ ਤੋਂ ਫ਼ਰਾਰ ਹੋ ਗਏ।
ਜਾਣਕਾਰੀ ਮੁਤਾਬਕ, ਪੀੜਤ 60 ਸਾਲਾ ਬਜ਼ੁਰਗ ਫਿਰੋਜ਼ਪੁਰ ਰੋਡ ਪੁਲ਼ ਦੇ ਨੇੜਿਓਂ ਗੁਜ਼ਰ ਰਹੇ ਸਨ। ਇਸੇ ਦੌਰਾਨ ਲੁਟੇਰਿਆਂ ਨੇ ਉਨ੍ਹਾਂ ਨੂੰ ਰੋਕ ਲਿਆ ਤੇ ਬਜ਼ੁਰਗ ਨੂੰ ਡਰਾ ਧਮਕਾ ਕੇ ਉਸ ਦਾ ਪਰਸ ਤੇ ਮੋਟਰਸਾਈਕਲ ਲੁੱਟ ਕੇ ਫ਼ਰਾਰ ਹੋਣ ਲੱਗੇ। ਜਦੋਂ ਆਲੇ-ਦੁਆਲੇ ਦੇ ਲੋਕਾਂ ਨੇ ਉਨ੍ਹਾਂ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਤਾਂ ਘਬਰਾਹਟ ਵਿਚ ਲੁਟੇਰਿਆਂ ਦਾ ਮੋਟਰਸਾਈਕਲ ਹਾਦਸਾਗ੍ਰਸਤ ਹੋ ਗਿਆ। ਲੋਕਾਂ ਤੋਂ ਬਚਣ ਲਈ ਬਦਮਾਸ਼ਾਂ ਨੇ ਮੌਕੇ ਤੋਂ ਇਕ ਹੋਰ ਰਾਹਗੀਰ ਤੋਂ ਜ਼ਬਰਦਸਤੀ ਐਕਟਿਵਾ ਖੋਹ ਲਈ ਤੇ ਫ਼ਰਾਰ ਹੋ ਗਏ। ਇਸ ਦੋਹਰੀ ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ ਤੇ ਮੋਟਰਸਾਈਕਲ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਰਾਣੀ ਰੰਜਿਸ਼ ਕਾਰਨ ਮਾਮੇ ਦਾ ਕੁਹਾੜੀ ਮਾਰ ਕੇ ਕਤਲ, ਭਾਣਜੇ ਨੂੰ ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY