ਜਲੰਧਰ (ਵੈੱਬ ਡੈਸਕ) : 20 ਫਰਵਰੀ ਨੂੰ ਹੋਈਆਂ ਪੰਜਾਬ ਵਿਧਾਨ ਸਭਾ ਚੋਣਾਂ ਸਮੇਤ ਚਾਰ ਹੋਰ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ ਭਲਕੇ ਆਉਣਗੇ। ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋ ਜਾਵੇਗੀ ਅਤੇ ਦੋ-ਤਿੰਨ ਘੰਟਿਆਂ ਤੱਕ ਰੁਝਾਨ ਆਉਣੇ ਸ਼ੁਰੂ ਹੋ ਜਾਣਗੇ। ਜਿੱਥੇ ਇਕ ਪਾਸੇ ਇਸ ਵਾਰ ਪੰਜਾਬ ਵਿੱਚ ਲਟਕਵੀਂ ਸਰਕਾਰ ਆਉਣ ਦੀਆਂ ਸੰਭਾਵਨਾਵਾਂ ਹਨ ਉਥੇ ਹੀ ਜੇਕਰ ਐਗਜ਼ਿਟ ਪੋਲ 'ਤੇ ਨਜ਼ਰ ਮਾਰੀ ਜਾਵੇ ਤਾਂ ਇਸ ਵਾਰ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਬਹੁਮਤ ਮਿਲਣ ਦੇ ਆਸਾਰ ਹਨ। ਉਧਰ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਸਮੇਤ ਹੋਰ ਪਾਰਟੀਆਂ ਨੇ ਐਗਜ਼ਿਟ ਪੋਲ ਦੇ ਨਤੀਜਿਆਂ ਨੂੰ ਰੱਦ ਕਰਦਿਆਂ ਵੱਖਰੇ ਨਤੀਜੇ ਆਉਣ ਦੀਆਂ ਸੰਭਾਵਨਾਵਾਂ ਜਤਾਈਆਂ ਹਨ। ਇਨ੍ਹਾਂ ਚੋਣ ਨਤੀਜਿਆਂ ਨੂੰ ਸਭ ਤੋਂ ਪਹਿਲਾਂ ਜਾਣਨ ਲਈ ਹੇਠਾਂ ਦਿੱਤੇ ਲਿੰਕ 'ਤੇ ਕਲਿੱਕ ਕਰਕੇ ਤੁਸੀਂ 'ਜਗ ਬਾਣੀ' ਦੀ ਐਂਡਰਾਇਡ ਐਪ ਡਾਊਨਲੋਡ ਕਰ ਸਕਦੇ ਹੋ।
https://play.google.com/store/apps/details?id=com.jagbani&hl=en_IN&gl=US
ਲੁਧਿਆਣਾ ਜ਼ਿਲ੍ਹੇ ਦੇ 8 ਵਿਧਾਇਕ ਹੈਟ੍ਰਿਕ ਲਗਾਉਣਗੇ ਕਿ ਨਹੀਂ, ਭਲਕੇ ਹੋਵੇਗਾ ਫ਼ੈਸਲਾ
NEXT STORY