ਹੁਸ਼ਿਆਰਪੁਰ, (ਅਮਰਿੰਦਰ)- ਐੱਨ.ਆਰ.ਆਈ. ਪੁਲਸ ਥਾਣੇ ਨੇ ਵਿਆਹੁਤਾ ਦੀ ਸ਼ਿਕਾਇਤ ਦੇ ਅਾਧਾਰ ’ਤੇ ਉਸ ਦੇ ਇਟਲੀ ਵਿਚ ਰਹਿ ਰਹੇ ਸਹੁਰਿਆਂ ਖਿਲਾਫ਼ ਕੁੱਟ-ਮਾਰ, ਦਾਜ ਲਈ ਤੰਗ-ਪ੍ਰੇਸ਼ਾਨ ਕਰਨ ਅਤੇ ਧੋਖਾਦੇਹੀ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਮਾਮਲਾ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਪੀਡ਼ਤਾ ਮਨਿੰਦਰ ਕੌਰ ਪਤਨੀ ਜਤਿੰਦਰ ਸਿੰਘ ਵਾਸੀ ਪਿੰਡ ਦੋਬੁਰਜੀ ਥਾਣਾ ਟਾਂਡਾ, ਜ਼ਿਲਾ ਹੁਸ਼ਿਆਰਪੁਰ, ਹਾਲ ਵਾਸੀ ਚੰਡੀਗਡ਼੍ਹ ਦੀ ਸ਼ਿਕਾਇਤ ’ਤੇ ਪਤੀ ਜਤਿੰਦਰ ਸਿੰਘ ਪੁੱਤਰ ਜਗਮੋਹਨ ਸਿੰਘ ਵਾਸੀ ਇਟਲੀ, ਸਹੁਰੇ ਜਗਮੋਹਨ ਸਿੰਘ ਪੁੱਤਰ ਹੇਮ ਸਿੰਘ, ਸੱਸ ਸੁਰਿੰਦਰ ਕੌਰ ਵਾਸੀ ਪਿੰਡ ਦੋਬੁਰਜੀ ਥਾਣਾ ਟਾਂਡਾ ਖਿਲਾਫ਼ ਮਾਮਲਾ ਦਰਜ ਕੀਤਾ ਹੈ। ਪੀਡ਼ਤਾ ਨੇ ਦੱਸਿਆ ਕਿ ਉਸ ਦਾ ਵਿਆਹ ਨਵੰਬਰ 2016 ਨੂੰ ਜਤਿੰਦਰ ਸਿੰਘ ਨਾਲ ਹੋਇਆ ਸੀ। ਵਿਆਹ ਉਪਰੰਤ ਜਿਉਂ ਹੀ ਉਸ ਦਾ ਪਤੀ ਇਟਲੀ ਗਿਆ ਸਹੁਰੇ ਪਰਿਵਾਰ ਦਾ ਵਤੀਰਾ ਉਸ ਪ੍ਰਤੀ ਬਦਲ ਗਿਆ। ਵਿਆਹ ’ਚ ਦਾਜ ਦੇਣ ਦੇ ਬਾਅਦ ਵੀ ਘੱਟ ਦਾਜ ਦੇ ਣ ਦਾ ਤਾਅਨਾ ਮਾਰਨ ਅਤੇ ਕੁੱਟ-ਮਾਰ ਕਰਨ ਦੇ ਨਾਲ-ਨਾਲ ਉਸ ਨੂੰ ਖਰਚਾ ਦੇਣਾ ਵੀ ਬੰਦ ਕਰ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ ’ਤੇ ਤਿੰਨਾਂ ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਗੌਰਮਿੰਟ ਪੈਨਸ਼ਨਰਜ਼ ਯੂਨੀਅਨ ਪੰਜਾਬ ਨੇ ਕੀਤਾ ਕੈਪਟਨ ਸਰਕਾਰ ਵਿਰੁੱਧ ਤਹਿਸੀਲ ਪੱਧਰੀ ਰੋਸ ਮੁਜ਼ਾਹਰਾ
NEXT STORY