ਚੰਡੀਗੜ੍ਹ : ਜੇਕਰ ਤੁਸੀਂ ਸਰਕਾਰੀ ਨੌਕਰੀ ਕਰਨਾ ਚਾਹੁੰਦੇ ਹੋ ਤਾਂ ਫਿਰ ਦਾਜ ਦਾ ਮੋਹ ਛੱਡਣਾ ਪਵੇਗਾ। ਇਸ ਲਈ ਇਹ ਫੈਸਲਾ ਹੁਣ ਤੁਹਾਡਾ ਹੈ ਕਿ ਤੁਹਾਨੂੰ ਦਾਜ ਚਾਹੀਦਾ ਹੈ ਜਾਂ ਫਿਰ ਸਰਕਾਰੀ ਨੌਕਰੀ ਕਿਉਂਕਿ ਜੇਕਰ ਦਾਜ ਲਿਆ ਤਾਂ ਨੌਕਰੀ ਤੋਂ ਹੱਥ ਧੋਣਾ ਪੈ ਸਕਦਾ ਹੈ। ਅਸਲ 'ਚ ਹਰਿਆਣਾ 'ਚ ਮਨੋਹਰ ਲਾਲ ਖੱਟੜ ਸਰਕਾਰ ਨੇ ਦਾਜ ਪ੍ਰਾਥ ਖਤਮ ਕਰਨ ਲਈ ਵੱਡਾ ਫੈਸਲਾ ਲਿਆ ਹੈ। ਜਦੋਂ ਵੀ ਕੋਈ ਵਿਅਕਤੀ ਸਰਕਾਰੀ ਸੇਵਾ 'ਚ ਆਵੇਗਾ ਤਾਂ ਉਸ ਨੂੰ ਲਿਖਤੀ 'ਚ ਐਫੀਡੈਵਿਟ ਦੇਣਾ ਪਵੇਗਾ ਕਿ ਉਹ ਜਦੋਂ ਵੀ ਵਿਆਹੁਤਾ ਬੰਧਨ 'ਚ ਬੱਝੇਗਾ ਤਾਂ ਦਾਜ ਨਹੀਂ ਲਵੇਗਾ ਅਤੇ ਦਾਜ ਨਾ ਲੈਣ ਦੇ ਕਾਨੂੰਨ ਦੀ ਸਖਤੀ ਨਾਲ ਪਾਲਣਾ ਕਰੇਗਾ। ਇਸ ਫੈਸਲੇ ਨੂੰ ਸਰਕਾਰ ਵਲੋਂ ਸਖਤੀ ਨਾਲ ਲਾਗੂ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਮੁੱਖ ਸਕੱਤਰ ਨੇ ਸਾਰੇ ਵਿਭਾਗਾਂ ਦੇ ਮੁਖੀਆਂ ਨੂੰ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਕਿਹਾ ਹੈ। ਇਸ ਐਫੀਡੈਵਿਟ ਮੁਤਾਬਕ ਵਿਆਹ ਕਰਾਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਸਹੁਰਾ ਪਰਿਵਾਰ ਵਲੋਂ ਕਿਸੇ ਤਰ੍ਹਾਂ ਦੀ ਜਾਇਦਾਦ ਜਾਂ ਪੈਸਿਆਂ ਆਦਿ ਬਾਰੇ ਜਾਣਕਾਰੀ ਦੇਣੀ ਪਵੇਗੀ। ਹਰ ਸਰਕਾਰੀ ਕਰਮਚਾਰੀ ਨੂੰ ਆਪਣੇ ਵਿਆਹ ਦੇ ਬਾਅਦ ਵਿਭਾਗ ਦੇ ਮੁਖੀ ਨੂੰ ਐਫੀਡੈਵਿਟ ਦੇਣਾ ਪਵੇਗਾ ਕਿ ਉਸ ਨੇ ਵਿਆਹ ਦੌਰਾਨ ਕਿਸੇ ਵੀ ਤਰ੍ਹਾਂ ਦਾ ਦਾਜ ਨਹੀਂ ਲਿਆ ਹੈ ਅਤੇ ਇਸ ਐਫੀਡੈਵਿਟ 'ਤੇ ਪਤਨੀ, ਸਹੁਰੇ ਅਤੇ ਪਿਤਾ ਦੇ ਹਸਤਾਖਰ ਜ਼ਰੂਰੀ ਹੋਣੇ ਚਾਹੀਦੇ ਹਨ
ਪਤੰਗ ਜ਼ਰੂਰ ਉਡਾਓ ਪਰ ਕਿਸੇ ਦੀ ਜ਼ਿੰਦਗੀ ਦੀ ਡੋਰ ਨਾ ਕੱਟੀ ਜਾਵੇ
NEXT STORY