ਪਟਿਆਲਾ—ਪਟਿਆਲਾ ਦੇ ਸਾਬਕਾ ਸਾਂਸਦ ਅਤੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਚੁੱਕੇ ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਭਗਵੰਤ ਮਾਨ ਨੂੰ ਸਿਹਤ ਦੇ ਲਈ ਸ਼ਰਾਬ ਛੱਡ ਦੇਣੀ ਚਾਹੀਦੀ ਹੈ, ਜਿਸ ਤਰ੍ਹਾਂ ਦੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ, ਆਉਣ ਵਾਲੇ ਤਿੰਨ-ਚਾਰ ਸਾਲ ਮਾਨ ਦੇ ਲਈ ਠੀਕ ਨਹੀਂ ਹੋਣਗੇ। ਡਾ. ਗਾਂਧੀ ਨੇ ਕਿਹਾ ਕਿ ਭਗਵੰਤ ਮਾਨ ਨੇ ਮਾਂ ਦੀ ਕਸਮ ਖਾ ਕੇ ਸ਼ਰਾਬ ਛੱਡਣ ਦਾ ਦਾਅਵਾ ਕੀਤਾ ਸੀ। ਮੇਰੇ ਕਲੀਨਿਕ 'ਚ ਰੋਜ਼ਾਨਾ ਕਈ ਮਰੀਜ਼ ਆਉਂਦੇ ਹਨ, ਜੋ ਨਸ਼ਾ ਛੱਡਣ ਦੀਆਂ ਕਸਮਾਂ ਖਾਂਦੇ ਹਨ ਪਰ ਨਸ਼ਾ ਨਹੀਂ ਛੱਡਦੇ। ਮੀਡੀਆ ਕਰਮਚਾਰੀ ਨਾਲ ਉਲਝਣ 'ਤੇ ਸਾਬਕਾ ਸਾਂਸਦ ਡਾ. ਗਾਂਧੀ ਨੇ ਕਿਹਾ ਕਿ ਇਹ ਕਿਸਮਤ ਵਾਲੀ ਗੱਲ ਹੈ ਕਿ ਨੇਤਾ ਹੁੰਦੇ ਹਨ ਅਤੇ ਉਨ੍ਹਾਂ ਨੂੰ ਪੱਤਰਕਾਰਾਂ ਦੀ ਗੱਲ ਠੰਡੇ ਦਿਮਾਗ ਨਾਲ ਸੁਣਨੀ ਚਾਹੀਦੀ ਹੈ। ਪੰਜਾਬ 'ਚ ਪਹਿਲਾਂ ਹੀ ਆਮ ਆਦਮੀ ਪਾਰਟੀ ਆਪਣਾ ਆਧਾਰ ਖੋਹ ਚੁੱਕੀ ਹੈ। ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ ਭਗਵੰਤ ਮਾਨ ਨੂੰ ਕੇਵਲ ਇਸਤੇਮਾਲ ਕਰ ਰਹੇ ਹਨ। ਉਨ੍ਹਾਂ ਨੂੰ ਪੰਜਾਬ ਤੋਂ ਨਹੀਂ ਕੇਵਲ ਦਿੱਲੀ ਨਾਲ ਮਤਲਬ ਹੈ।
ਡਾ. ਗਾਂਧੀ ਨੇ ਕਿਹਾ ਕਿ ਹਾਲਾਂਕਿ ਉਹ ਉਸ ਸਮੇਂ ਮੌਕੇ 'ਤੇ ਨਹੀਂ ਸਨ ਪਰ ਭਗਵੰਤ ਮਾਨ ਮੀਡੀਆ ਕਰਮਚਾਰੀ ਨਾਲ ਉਲਝੇ ਦੀ ਜਿਸ ਤਰ੍ਹਾਂ ਜਾਣਕਾਰੀ ਮਿਲੀ ਹੈ, ਉਸ ਤੋਂ ਲੱਗਦਾ ਹੈ ਕਿ ਕਿਤੇ ਤਾਂ ਕੁੱਝ ਗਲਤ ਹੈ। ਸ਼ਰਾਬ ਸਿਹਤ ਦੇ ਲਈ ਤਾਂ ਹਾਨੀਕਾਰਕ ਹੈ ਹੀ, ਉੱਥੇ ਰਾਜਨੀਤੀ ਅਕਸ 'ਤੇ ਵੀ ਗਲਤ ਪ੍ਰਭਾਵ ਪਾਉਂਦੀ ਹੈ। ਗਾਂਧੀ ਨੇ ਕਿਹਾ ਕਿ ਉਹ ਦੂਜੇ ਨੇਤਾਵਾਂ ਦੀ ਨਿੱਜੀ ਜ਼ਿੰਦਗੀ ਦੇ ਬਾਰੇ 'ਚ ਕੋਈ ਟਿੱਪਣੀ ਨਹੀਂ ਕਰਦੇ ਪਰ ਨਸ਼ੇ ਦੇ ਸਿਹਤ 'ਤੇ ਬੁਰਾ ਪ੍ਰਭਾਵ ਪਾ ਸਕਦੇ ਹਨ। ਉਨ੍ਹਾਂ ਦੇ ਕੋਲ ਆਉਣ ਵਾਲੇ ਮਰੀਜ਼ ਵੀ ਨਸ਼ਾ ਛੱਡਣ ਦੀ ਕਸਮ ਖਾਂਧੇ ਹਨ ਪਰ ਅਗਲੇ ਹੀ ਦਿਨ ਵਿਆਹ 'ਚ ਫਿਰ ਤੋਂ ਸ਼ਰਾਬ ਪੀ ਲੈਂਦੇ ਹਨ।
ਮੋਗਾ 'ਚ ਸਿੱਖ ਪਰਿਵਾਰ ਨੇ ਮਸਜਿਦ ਲਈ ਦਾਨ ਕੀਤੀ 16 ਮਰਲੇ ਜ਼ਮੀਨ
NEXT STORY