ਚੰਡੀਗੜ੍ਹ (ਭੁੱਲਰ) : ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਉਨ੍ਹਾਂ ਖਿਲਾਫ਼ ਅਕਾਲੀ ਦਲ ਦੇ ਉਮੀਦਵਾਰ ਦਰਬਾਰਾ ਸਿੰਘ ਗੁਰੂ ਵਲੋਂ ਕੀਤੀ ਗਈ ਸ਼ਿਕਾਇਤ ਸਬੰਧੀ ਚੋਣ ਕਮਿਸ਼ਨ ਤੋਂ ਮੁਆਫ਼ੀ ਮੰਗ ਲਈ ਹੈ। ਇਸ ਦੀ ਪੁਸ਼ਟੀ ਕਰਦਿਆਂ ਰਾਜ ਦੇ ਮੁੱਖ ਚੋਣ ਅਧਿਕਾਰੀ ਡਾ. ਐੱਸ. ਕਰੁਣਾ ਰਾਜੂ ਨੇ ਦੱਸਿਆ ਕਿ ਅਮਰ ਸਿੰਘ ਦਾ ਮੁਆਫ਼ੀਨਾਮਾ ਮਿਲਣ ਤੋਂ ਬਾਅਦ ਚੋਣ ਕਮਿਸ਼ਨ ਨੇ ਭਵਿੱਖ 'ਚ ਇਤਰਾਜ਼ਯੋਗ ਟਿੱਪਣੀਆਂ ਨਾ ਕਰਨ ਦੀ ਨਸੀਹਤ ਦਿੰਦਿਆਂ ਉਨ੍ਹਾਂ ਨੂੰ ਚਿਤਾਵਨੀ ਪੱਤਰ ਦੇ ਕੇ ਮਾਮਲੇ ਦਾ ਨਿਪਟਾਰਾ ਕਰ ਦਿੱਤਾ ਹੈ। ਗੁਰੂ ਨੇ ਨਕੋਦਰ ਗੋਲੀਕਾਂਡ ਸਬੰਧੀ ਅਮਰ ਸਿੰਘ ਵਲੋਂ ਉਨ੍ਹਾਂ ਖਿਲਾਫ਼ ਅਮਰਗੜ੍ਹ ਵਿਖੇ 22 ਅਪ੍ਰੈਲ ਨੂੰ ਇਕ ਚੋਣ ਰੈਲੀ ਦੌਰਾਨ ਟਿੱਪਣੀਆਂ ਕਰਦਿਆਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਦੱਸਦਿਆਂ ਇਸ ਖਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ।
ਦੱਸ ਦਈਏ ਕਿ ਅਮਰ ਸਿੰਘ ਵਲੋਂ ਗੋਲੀਕਾਂਡ 'ਚ ਹੋਈਆਂ ਚਾਰ ਮੌਤਾਂ ਲਈ ਦਰਬਾਰਾ ਸਿੰਘ ਗੁਰੂ ਨੂੰ ਜ਼ਿੰਮੇਵਾਰ ਦੱਸਿਆ ਗਿਆ ਸੀ ਜਦਕਿ ਗੁਰੂ ਦਾ ਕਹਿਣਾ ਸੀ ਕਿ ਉਹ ਭਾਵੇਂ ਉਸ ਸਮੇਂ ਸਬੰਧਤ ਜ਼ਿਲੇ 'ਚ ਤਾਇਨਾਤ ਸਨ ਪਰ ਨਕੋਦਰ ਘਟਨਾਕ੍ਰਮ ਸਮੇਂ ਉਹ ਉਥੇ ਮੌਕੇ 'ਤੇ ਮੌਜੂਦ ਨਹੀਂ ਸਨ, ਜਦਕਿ ਉਥੇ ਤਾਇਨਾਤ ਅਧਿਕਾਰੀਆਂ ਨੇ ਸਥਿਤੀ ਮੁਤਾਬਕ ਖੁਦ ਫੈਸਲਾ ਲਿਆ ਸੀ।
ਸਿੱਧੂ ਨੇ ਬਾਦਲਾਂ ਦੇ ਗੜ੍ਹ 'ਚ ਮਾਰਿਆ ਛੱਕਾ!
NEXT STORY