ਮਹਿਲ ਕਲਾਂ (ਹਮੀਦੀ)– ਮਾਲੇਰਕੋਟਲਾ ਤੋਂ ਆਉਂਦੀ ਅਤੇ ਪਿੰਡ ਠੁੱਲੀਵਾਲ ਤੇ ਹਮੀਦੀ ਵਿਚਕਾਰ ਲੰਘਦੀ ਅਪਲਸਾੜਾ ਡਰੇਨ ਦੇ ਓਵਰਫਲੋ ਕਾਰਨ ਇਲਾਕੇ ਦੇ ਕਿਸਾਨਾਂ ਲਈ ਗੰਭੀਰ ਚਿੰਤਾ ਦੀ ਸਥਿਤੀ ਬਣੀ ਹੋਈ ਹੈ। ਡਰੇਨ ਦਾ ਪਾਣੀ ਨੇੜਲੇ ਖੇਤਾਂ ਵਿਚ ਦਾਖ਼ਲ ਹੋ ਕੇ ਝੋਨਾ, ਹਰਾ ਚਾਰਾ ਅਤੇ ਹੋਰ ਫਸਲਾਂ ਨੂੰ ਬੁਰੇ ਤਰੀਕੇ ਨਾਲ ਪ੍ਰਭਾਵਿਤ ਕਰ ਰਿਹਾ ਹੈ। ਇਸ ਕਾਰਨ ਲਗਭਗ 100 ਏਕੜ ਖੇਤੀਬਾੜੀ ਜ਼ਮੀਨ ਨੁਕਸਾਨ ਦੇ ਖਤਰੇ ਹੇਠ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਛੁੱਟੀਆਂ ਨਾਲ ਜੁੜੀ ਵੱਡੀ ਅਪਡੇਟ! ਹੋ ਗਿਆ ਨਵਾਂ ਐਲਾਨ
ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੀ ਇਕਾਈ ਵੱਲੋਂ ਪ੍ਰਧਾਨ ਮੇਵਾ ਸਿੰਘ ਭੱਟੀ ਦੀ ਅਗਵਾਈ ਹੇਠ ਕਿਸਾਨਾਂ ਨੇ ਪਿੰਡ ਠੁੱਲੀਵਾਲ ਵਿੱਚ ਗੁੰਮਟੀ ਵਾਲੀ ਲਿੰਕ ਸੜਕ ‘ਤੇ ਨਾਅਰੇਬਾਜ਼ੀ ਕੀਤੀ ਅਤੇ ਸਰਕਾਰ ਖਿਲਾਫ ਰੋਸ ਪ੍ਰਗਟਾਇਆ। ਕਿਸਾਨਾਂ ਨੇ ਮੰਗ ਕੀਤੀ ਕਿ ਫਸਲਾਂ ਦੇ ਹੋਏ ਨੁਕਸਾਨ ਦੀਆਂ ਤੁਰੰਤ ਗਦਾਵਰੀਆਂ ਕਰਵਾਈਆਂ ਜਾਣ ਤੇ ਮੁਆਵਜ਼ਾ ਦਿੱਤਾ ਜਾਵੇ।ਕਿਸਾਨ ਆਗੂਆਂ ਨੇ ਦੱਸਿਆ ਕਿ ਡਰੇਨ ਦੇ ਓਵਰਫਲੋ ਕਾਰਨ ਕਈਆਂ ਕਿਸਾਨਾਂ ਦੀਆਂ ਫਸਲਾਂ ਪ੍ਰਭਾਵਿਤ ਹੋਈਆਂ ਹਨ।
ਇਹ ਖ਼ਬਰ ਵੀ ਪੜ੍ਹੋ - ਪੰਜਾਬ: ਭਾਰੀ ਬਾਰਿਸ਼ ਵਿਚਾਲੇ ਦੁਕਾਨਦਾਰਾਂ ਲਈ ਸਖ਼ਤ ਹੁਕਮ
ਇਨ੍ਹਾਂ ਵਿਚੋਂ ਮੇਵਾ ਸਿੰਘ ਭੱਟੀ ਦੀ 5 ਏਕੜ, ਗਿਆਨ ਸਿੰਘ ਦੀ 7 ਏਕੜ, ਰਾਜ ਸਿੰਘ ਦੀ 9 ਏਕੜ, ਗੁਰਮੇਲ ਸਿੰਘ ਦੀ 10 ਏਕੜ, ਸੁਰਜੀਤ ਸਿੰਘ ਕਲੇਰ ਦੀ 3 ਏਕੜ, ਪਿਆਰਾ ਸਿੰਘ ਦੀ 12 ਏਕੜ (ਵੱਖ ਵੱਖ ਖੇਤਰਾਂ ਸਮੇਤ), ਮੱਖਣ ਸਿੰਘ ਦੀ 7 ਏਕੜ, ਨਿਰਮਲ ਸਿੰਘ ਦੀ 3 ਏਕੜ, ਰੂਪ ਸਿੰਘ ਦੀ 4 ਏਕੜ, ਰਣਜੀਤ ਸਿੰਘ ਦੀ 1 ਏਕੜ, ਹਰਬੰਸ ਸਿੰਘ ਦੀ 3 ਏਕੜ, ਗੁਰਚਰਨ ਸਿੰਘ ਦੀ 3 ਏਕੜ, ਬਲਵੀਰ ਸਿੰਘ ਦੀ 5 ਏਕੜ, ਮੱਘਰ ਸਿੰਘ ਦੀ 2 ਏਕੜ, ਦੇਵ ਸਿੰਘ ਦੀ 4 ਏਕੜ, ਹਰਜਿੰਦਰ ਸਿੰਘ ਦੀ 7 ਏਕੜ, ਜਸਵਿੰਦਰ ਸਿੰਘ ਦੀ 8 ਏਕੜ ਸਮੇਤ ਹੋਰ ਕਿਸਾਨਾਂ ਦੀ ਖੇਤੀ ਪਾਣੀ ਵਿਚ ਡੁੱਬ ਚੁੱਕੀ ਹੈ। ਉਨ੍ਹਾਂ ਕਿਹਾ ਕਿ ਲਗਾਤਾਰ ਬਰਸਾਤ ਕਾਰਨ ਸਥਿਤੀ ਹੋਰ ਵੀ ਗੰਭੀਰ ਹੋ ਰਹੀ ਹੈ ਅਤੇ ਜੇ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਕਿਸਾਨਾਂ ਨੂੰ ਭਾਰੀ ਨੁਕਸਾਨ ਝੱਲਣਾ ਪਵੇਗਾ। ਕਿਸਾਨ ਜਥੇਬੰਦੀ ਨੇ ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪ੍ਰਭਾਵਿਤ ਖੇਤਰਾਂ ਦਾ ਤੁਰੰਤ ਸਰਵੇ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੰਤਰੀ ਸੰਜੀਵ ਅਰੋੜਾ ਨੇ ਹੜ੍ਹ ਪ੍ਰਭਾਵਿਤਾਂ ਲਈ ਭੇਜੀਆਂ ਐਂਬੂਲੈਂਸਾਂ, ਰਾਸ਼ਨ ਤੇ ਮੈਡੀਕਲ ਕਿੱਟਾਂ
NEXT STORY