ਡੇਰਾ ਬੱਸੀ (ਗੁਰਜੀਤ) : ਡੇਰਾ ਬੱਸੀ ਦੇ ਇਕ ਨੌਜਵਾਨ ਤੋਂ ਸੋਸ਼ਲ ਮੀਡੀਆ ਉੱਤੇ ਬਣਾਏ ਇਕ ਗਰੁੱਪ ’ਚ ਘਰ ਬੈਠਿਆਂ ਹੀ ਪੈਸੇ ਕਮਾਉਣ ਦੇ ਸੁਪਨੇ ਦਿਖਾ ਕੇ 2 ਲੱਖ 45 ਹਜ਼ਾਰ ਰੁਪਏ ਦੀ ਠੱਗੀ ਮਾਰ ਲਈ। ਠੱਗੀ ਦੇ ਸ਼ਿਕਾਰ ਨੌਜਵਾਨ ਨੇ ਇਸ ਦੀ ਸ਼ਿਕਾਇਤ ਸਾਈਬਰ ਕਰਾਈਮ ਦੀ ਕਸਟਮਰ ਕੇਅਰ ਤੇ ਠੱਗੀ ਮਾਰਨ ਵਾਲਿਆਂ ਦੀ ਵੈੱਬਸਾਈਟ ’ਤੇ ਦਰਜ ਕਰਵਾਈ ਹੈ।
ਜਾਣਕਾਰੀ ਦਿੰਦਿਆਂ ਪੀੜਤ ਦਿਤਿਆ ਵਾਸੀ ਡੇਰਾ ਬੱਸੀ ਨੇ ਦੱਸਿਆ ਕਿ ਉਸ ਨੂੰ ਟੈਲੀਗਰਾਮ ਨਾਂ ਦੀ ਵੈੱਬਸਾਈਟ ਤੋਂ ਗਰੁੱਪ ’ਚ ਐਡ ਕਰਨ ਸਬੰਧੀ ਇਕ ਮੈਸੇਜ ਆਇਆ। ਇਸ ’ਚ ਲਿਖਿਆ ਸੀ ਕਿ ਤੁਹਾਨੂੰ ਇਕ ਕਾਰੋਬਾਰੀ ਗਰੁੱਪ ’ਚ ਐਡ ਕੀਤਾ ਜਾ ਰਿਹਾ ਹੈ। ਇਸ ਗਰੁੱਪ ’ਚ ਉਸ ਨੂੰ ਲੱਖਾਂ ਰੁਪਏ ਕਮਾਉਣ ਸਬੰਧੀ ਡਿਟੇਲਾਂ ਭੇਜੀਆਂ ਗਈਆਂ। ਇਸ ਰਾਹੀਂ ਉਸ ਨੇ 1017 ਰੁਪਏ ਕਮਾਏ ਵੀ। ਇਸ ਤੋਂ ਬਾਅਦ ਉਨ੍ਹਾਂ ਦੇ ਬਣਾਏ ਜਾਲ ’ਚ ਹੋਰ ਫਸ ਗਿਆ। ਉਸ ਵੱਲੋਂ ਕਮਾਏ ਪੈਸਿਆਂ ਨੂੰ ਕਢਵਾਉਣ ਲਈ ਵੈੱਬਸਾਈਟ ’ਤੇ ਇਕ ਖਾਤਾ ਬਣਾ ਕੇ ਉਸ ਵੱਲੋਂ ਪੈਸੇ ਪਾਉਣ ਦੀ ਡਿਮਾਂਡ ਕੀਤੀ ਗਈ। ਜਦੋਂ ਉਹ ਪੈਸੇ ਪਾਉਂਦਾ ਤਾਂ ਖਾਤੇ ਦਾ ਬੈਲੈਂਸ ਘੱਟ ਕਰ ਦਿੱਤਾ ਜਾਂਦਾ। ਹੌਲੀ-ਹੌਲੀ ਉਹ ਉਨ੍ਹਾਂ ਦੇ ਚੁੰਗਲ ’ਚ ਫਸਦਾ ਗਿਆ ਤੇ ਉਸ ਨੇ ਪਹਿਲਾਂ 8 ਨਵੰਬਰ ਨੂੰ 13123, ਦੂਜੀ ਵਾਰ 9 ਨਵੰਬਰ 15510, ਤੀਸਰੀ ਵਾਰ 66361, ਚੌਥੀ ਵਾਰ 1 ਲੱਖ ਅਤੇ ਪੰਜਵੀਂ ਵਾਰ 50308 ਪਾਏ, ਪਰ ਉਨ੍ਹਾਂ ਨੇ ਸਾਰੇ ਪੈਸੇ ਫ਼ਰਜ਼ੀ ਕਾਰੋਬਾਰੀਆਂ ਦੇ ਖਾਤੇ ’ਚ ਟਰਾਂਸਫਰ ਕਰ ਦਿੱਤੇ ਗਏ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਜ਼ਿਮਨੀ ਚੋਣਾਂ: ਆਖ਼ਿਰ ਐਕਟਿਵ ਹੋਏ ਚੰਨੀ, ਵੜਿੰਗ ਨਾਲ ਰੇੜਕੇ 'ਤੇ ਸ਼ਸ਼ੋਪੰਜ ਕਾਇਮ
NEXT STORY