ਮੋਹਾਲੀ- ਮੋਹਾਲੀ ਵਿਚ ਵਾਪਰੇ ਬਿਲਡਿੰਗ ਹਾਦਸੇ ਵਿਚ ਹਿਮਾਚਲ ਦੀ ਇਕ ਕੁੜੀ ਦੀ ਮੌਤ ਹੋ ਗਈ। ਮ੍ਰਿਤਕਾ ਕੁੜੀ ਦੀ ਪਛਾਣ ਦ੍ਰਿਸ਼ਟੀ ਵਜੋਂ ਹੋਈ ਹੈ, ਜੋਕਿ ਹਿਮਾਚਲ ਪ੍ਰਦੇਸ ਦੀ ਠਿਓਗ ਦੀ ਰਹਿਣ ਵਾਲੀ ਹੈ। ਉਕਤ ਕੁੜੀ ਬਾਰੇ ਵੱਡਾ ਖ਼ੁਲਾਸਾ ਹੋਇਆ ਹੈ ਕਿ ਦ੍ਰਿਸ਼ਟੀ ਵਰਮਾ ਦੇ ਘਰ ਵਿਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਈਆਂ ਸਨ। ਦ੍ਰਿਸ਼ਟੀ ਦਾ ਵਿਆਹ ਮਾਰਚ 2025 ਨੂੰ ਹੋਣ ਸੀ। ਦ੍ਰਿਸ਼ਟੀ ਵਰਮਾ ਇੰਸਟਾਗ੍ਰਾਮ 'ਤੇ ਵੀ ਕਾਫ਼ੀ ਐਕਟਿਵ ਰਹਿੰਦੀ ਸੀ।
ਠਿਓਗ ਦੀ ਰਹਿਣ ਵਾਲੀ ਦ੍ਰਿਸ਼ਟੀ ਵਰਮਾ ਦੇ ਪਿਤਾ ਵੀ ਨਹੀਂ ਰਹੇ। ਦ੍ਰਿਸ਼ਟੀ ਦੇ ਪਰਿਵਾਰ ਲਈ ਉਸ ਦੀ ਮੌਤ ਤੋਂ ਬਾਅਦ ਇਹ ਸਭ ਤੋਂ ਦੁੱਖ਼ਦਾਈ ਸਮਾਂ ਹੈ, ਕਿਉਂਕਿ ਉਹ ਆਪਣੀ ਧੀ ਦੇ ਵਿਆਹ ਦਾ ਸੁਫ਼ਨਾ ਵੇਖ ਰਹੇ ਸਨ। ਦ੍ਰਿਸ਼ਟੀ ਵਰਮਾ ਸ਼ਿਮਲਾ ਦੇ ਸਰਯੂਨ ਹਲਾਈ ਠਿਓਗ ਦੀ ਰਹਿਣ ਵਾਲੀ ਸੀ। ਮੰਗੇਤਰ ਅਤੇ ਦ੍ਰਿਸ਼ਟੀ ਮਾਰਚ 2025 ਵਿੱਚ ਵਿਆਹ ਕਰਨ ਵਾਲੇ ਸਨ। ਇਥੇ ਇਹ ਦੱਸ ਦੇਈਏ ਕਿ ਹੁਣ ਤੱਕ ਮੋਹਾਲੀ ਦੇ ਹਸਪਤਾਲ ‘ਚ ਅਭਿਸ਼ੇਕ ਅਤੇ ਦ੍ਰਿਸ਼ਟੀ ਦੀਆਂ ਦੋ ਲਾਸ਼ਾਂ ਲਿਆਂਦੀਆਂ ਜਾ ਚੁੱਕੀਆਂ ਹਨ।
ਫਤਿਹਗੜ੍ਹ ਸਾਹਿਬ ਜਾਣ ਵਾਲੀ ਸੰਗਤ ਲਈ ਅਹਿਮ ਖ਼ਬਰ, ਬੱਸਾਂ ਨੂੰ ਲੈ ਕੇ ਮਿਲੇਗੀ ਇਹ ਵੱਡੀ ਸਹੂਲਤ
ਜ਼ਿਕਰਯੋਗ ਹੈ ਕਿ ਜਿਸ ਸਮੇਂ ਬਿਲਡਿੰਗ ਜਿੱਗਣ ਵਾਲਾ ਹਾਦਸਾ ਵਾਪਰਿਆ ਉਸ ਸਮੇਂ ਦ੍ਰਿਸ਼ਟੀ ਆਪਣੇ ਕੱਪੜੇ ਬਦਲਣ ਲਈ ਪੀਜੀ ਗਈ ਸੀ ਅਤੇ ਅਚਾਨਕ ਹੀ ਇਮਾਰਤ ਡਿੱਗ ਗਈ ਅਤੇ ਉਹ ਮਲਬੇ ਹੇਠਾਂ ਦੱਬ ਗਈ। ਉਸ ਦਾ ਮੰਗੇਤਰ ਹੇਠਾਂ ਖੜ੍ਹਾ ਸੀ, ਜਦੋਂ ਉਸ ਨੇ ਇਹ ਦ੍ਰਿਸ਼ ਵੇਖਿਆ ਤਾਂ ਉਹ ਬੇਹੋਸ਼ ਹੋ ਗਿਆ। ਘਰ ਵਿੱਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ ਪਰ ਕੁਝ ਮਹੀਨੇ ਪਹਿਲਾਂ ਹੀ ਸੋਗ ਦੀ ਲਹਿਰ ਦੌੜ ਪਈ।
ਇਹ ਵੀ ਪੜ੍ਹੋ- ਪੰਜਾਬ ਵਾਸੀਆਂ ਲਈ ਅਹਿਮ ਖ਼ਬਰ, ਸਰਦੀਆਂ ਦੀਆਂ ਛੁੱਟੀਆਂ ਸਬੰਧੀ ਵੱਡੀ ਅਪਡੇਟ ਆਈ ਸਾਹਮਣੇ
ਪ੍ਰਾਈਵੇਟ ਕੰਪਨੀ 'ਚ ਨੌਕਰੀ ਕਰਦੀ ਸੀ ਦ੍ਰਿਸ਼ਟੀ
ਦ੍ਰਿਸ਼ਟੀ ਚੰਡੀਗੜ੍ਹ ਦੀ ਇਕ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਕਰਦੀ ਸੀ ਅਤੇ ਪੰਜ ਸਾਲ ਪਹਿਲਾਂ ਹੀ ਚੰਡੀਗੜ੍ਹ ਆਈ ਸੀ। ਉਸ ਦੀਆਂ 3 ਭੈਣਾਂ ਹਨ, ਜਿਨ੍ਹਾਂ ਵਿੱਚੋਂ ਦ੍ਰਿਸ਼ਟੀ ਦੂਜੇ ਨੰਬਰ 'ਤੇ ਸੀ। ਦ੍ਰਿਸ਼ਟੀ ਆਪਣੀ ਛੋਟੀ ਭੈਣ ਨਾਲ ਪੀ. ਜੀ. ਵਿਚ ਰਹਿੰਦੀ ਸੀ। ਛੋਟੀ ਭੈਣ ਬਿਮਾਰ ਹੋਣ ਕਾਰਨ ਘਰ ਆਈ ਸੀ ਜਦਕਿ ਦ੍ਰਿਸ਼ਟੀ ਉਕਤ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਦੀ ਲਾਈਵ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀ ਹੈ।
ਮੋਹਾਲੀ ਬਿਲਡਿੰਗ ਹਾਦਸੇ 'ਚ ਬਿਲਡਿੰਗ ਦੇ ਮਾਲਕ ਸਣੇ 3 ਲੋਕ ਗ੍ਰਿਫ਼ਤਾਰ
ਮੋਹਾਲੀ ਬਿਲਡਿੰਗ ਹਾਦਸੇ 'ਚ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ 3 ਲੋਕਾਂ ਨੂੰ ਗ੍ਰਿਫ਼ਤਰ ਕਰ ਲਿਆ ਹੈ। ਗ੍ਰਿਫ਼ਤਾਰ ਕੀਤੇ ਲੋਕਾਂ 'ਚ ਬਿਲਡਿੰਗ ਦੇ ਮਾਲਕ ਪਰਵਿੰਦਰ, ਗਗਨਦੀਪ ਅਤੇ ਬਿਲਡਿੰਗ ਦਾ ਠੇਕਦਾਰ ਸ਼ਾਮਲ ਹੈ। ਦੱਸਣਯੋਗ ਹੈ ਕਿ ਮੋਹਾਲੀ ਦੇ ਸੋਹਾਣਾ ਪਿੰਡ 'ਚ ਬਹੁ-ਮੰਜ਼ਿਲਾ ਇਮਾਰਤ ਡਿੱਗ ਗਈ ਸੀ। ਇਸ ਦੌਰਾਨ 2 ਲੋਕਾਂ ਦੀ ਮਲਬੇ ਹੇਠਾਂ ਦੱਬਣ ਕਾਰਨ ਮੌਤ ਹੋ ਗਈ ਸੀ। ਇਮਾਰਤ ਢਹਿਣ ਵਾਲੀ ਥਾਂ 'ਤੇ ਐੱਨ. ਡੀ. ਆਰ. ਐੱਫ਼. ਅਤੇ ਫ਼ੌਜ, ਪੁਲਸ, ਨਗਰ ਨਿਗਮ ਅਤੇ ਸਿਹਤ ਵਿਭਾਗ ਦੇ ਸਹਿਯੋਗ ਨਾਲ 24 ਘੰਟੇ ਚੱਲੇ ਲਗਾਤਾਰ ਬਚਾਅ ਕਾਰਜਾਂ ਨੂੰ ਪੂਰਾ ਕਰ ਲਿਆ ਗਿਆ ਹੈ। ਐੱਸ. ਐੱਸ. ਪੀ. ਦੀਪਕ ਪਾਰੀਕ ਅਤੇ ਨਗਰ ਨਿਗਮ ਕਮਿਸ਼ਨਰ ਟੀ ਬੇਨਿਥ ਨੇ ਦੱਸਿਆ ਕਿ ਮਲਬੇ ’ਚ ਫਸੇ ਵਿਅਕਤੀਆਂ ਜਿਨ੍ਹਾਂ ਦੀ ਸ਼ੁਰੂਆਤ ’ਚ ਸਹੀ ਗਿਣਤੀ ਦਾ ਪਤਾ ਨਹੀਂ ਸੀ ਲੱਗ ਸਕਿਆ, ਨੂੰ ਕੱਢਣ ਲਈ ਵੱਡੇ ਆਪਰੇਸ਼ਨ ਨੂੰ ਹੌਂਸਲਾ ਉਦੋਂ ਮਿਲਿਆ, ਜਦੋਂ ਇਕ ਗੰਭੀਰ ਜ਼ਖ਼ਮੀ ਕੁੜੀ ਨੂੰ ਮਲਬੇ ’ਚੋਂ ਕੱਢਿਆ ਗਿਆ।
ਇਹ ਵੀ ਪੜ੍ਹੋ- ਮੋਹਾਲੀ ਬਿਲਡਿੰਗ ਹਾਦਸੇ ਦੀ ਰੂਹ ਕੰਬਾਊ ਲਾਈਵ ਵੀਡੀਓ ਆਈ ਸਾਹਮਣੇ, 6 ਸਕਿੰਟਾਂ 'ਚ ਹੋਈ ਢਹਿ-ਢੇਰੀ
ਇਸ ਤੋਂ ਬਾਅਦ ਐਤਵਾਰ ਸ਼ਾਮ 4.30 ਵਜੇ ਤੱਕ ਚੱਲੇ ਆਪਰੇਸ਼ਨ ਤੋਂ ਬਾਅਦ ਐੱਨ. ਡੀ. ਆਰ. ਐੱਫ਼. ਵੱਲੋਂ ਸਪੱਸ਼ਟ ਕੀਤਾ ਗਿਆ ਕਿ ਮਲਬੇ ਹੇਠਾਂ ਹੋਰ ਕਿਸੇ ਵੀ ਵਿਅਕਤੀ ਦੇ ਦੱਬੇ ਹੋਣ ਦੀ ਸੰਭਾਵਨਾ ਨਹੀਂ ਹੈ। ਹਾਦਸੇ ਦੌਰਾਨ ਹੋਈਆਂ ਮੌਤਾਂ ਬਾਰੇ ਜਾਣਕਾਰੀ ਦਿੰਦਿਆਂ ਕਾਰਜਕਾਰੀ ਡਿਪਟੀ ਕਮਿਸ਼ਨਰ ਵਿਰਾਜ ਐੱਸ. ਤਿੜਕੇ ਨੇ ਦੱਸਿਆ ਕਿ ਇਸ ਪੂਰੇ ਆਪਰੇਸ਼ਨ ਦੇ ਮੁਕੰਮਲ ਹੋਣ ਤੱਕ ਦੋ ਮੌਤਾਂ ਸਾਹਮਣੇ ਆਈਆਂ, ਜਿਨ੍ਹਾਂ ’ਚ ਇਕ ਹਿਮਾਚਲ ਦੀ ਦ੍ਰਿਸ਼ਟੀ (20) ਤੇ ਦੂਜਾ ਅੰਬਾਲਾ ਤੋਂ ਅਭਿਸ਼ੇਕ ਧਨਵਲ (30) ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਐੱਨ. ਡੀ. ਆਰ. ਐੱਫ. ਵੱਲੋਂ ਕਾਰਵਾਈ ਪੂਰੀ ਹੋਣ ਦਾ ਐਲਾਨ ਕਰਨ ਤੋਂ ਪਹਿਲਾਂ ਮਲਬੇ ਦੀ ਚੰਗੀ ਤਰ੍ਹਾਂ ਜਾਂਚ ਕੀਤੀ ਗਈ ਸੀ। ਇਸ ਆਪਰੇਸ਼ਨ ਦੌਰਾਨ ਐੱਨ. ਡੀ. ਆਰ. ਐੱਫ. ਨੂੰ ਪਹਿਲਾਂ ਤੋਂ ਉਨ੍ਹਾਂ ਕੋਲ ਮੌਜੂਦ ਮਸ਼ੀਨਰੀ ਤੋਂ ਇਲਾਵਾ ਨਗਰ ਨਿਗਮ ਪਾਸੋਂ ਲੋੜੀਂਦੀ ਮਸ਼ੀਨਰੀ ਮੁਹੱਈਆ ਕਰਵਾਈ ਗਈ।
ਇਹ ਵੀ ਪੜ੍ਹੋ- ਡਿਊਟੀ ਦੌਰਾਨ ਪੰਜਾਬ ਹੋਮਗਾਰਡ ਨਾਲ ਵਾਪਰੀ ਅਣਹੋਣੀ, ਦੋ ਧੀਆਂ ਦੇ ਸਿਰੋਂ ਉੱਠਿਆ ਪਿਓ ਦਾ ਸਾਇਆ
ਇਹ ਵੀ ਪੜ੍ਹੋ- ਵੱਡੀ ਖ਼ਬਰ: 26 ਜਨਵਰੀ ਦੀ ਪਰੇਡ 'ਚ ਇਸ ਵਾਰ ਦਿਸੇਗੀ ਪੰਜਾਬ ਦੀ ਝਾਕੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਵਾਸੀ ਹੋ ਜਾਣ ਸਾਵਧਾਨ! ਕੜਾਕੇ ਦੀ ਠੰਡ 'ਚ ਬੇਹੱਦ ਚੌਕਸ ਰਹਿਣ ਦੀ ਲੋੜ
NEXT STORY