ਲੁਧਿਆਣਾ (ਰਾਮ) : ਡਰਾਈਵਿੰਗ ਲਾਇਸੈਂਸ ਬਨਵਾਉਣ ਵਾਲਿਆਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਰਕਾਰੀ ਕਾਲਜ ਸਥਿਤ ਡਰਾਈਵਿੰਗ ਟੈਸਟ ਟ੍ਰੈਕ ’ਤੇ ਮੰਗਲਵਾਰ ਸਵੇਰ ਤੋਂ ਹੀ ਸਰਵਰ ਬੰਦ ਹੋ ਗਏ। ਇਸੇ ਕਾਰਨ ਪੂਰਾ ਦਿਨ ਟ੍ਰੈਕ ’ਤੇ ਕੋਈ ਵੀ ਕੰਮ ਨਹੀਂ ਹੋ ਸਕਿਆ। ਦੇਰ ਸ਼ਾਮ ਤੱਕ ਵੀ ਸਰਵਰ ਨਹੀਂ ਚੱਲ ਸਕਿਆ, ਜਿਸ ਕਾਰਨ ਬਿਨੈਕਾਰ ਸਾਰਾ ਦਿਨ ਪ੍ਰੇਸ਼ਾਨ ਹੁੰਦੇ ਰਹੇ। ਸਰਵਰ ਬੰਦ ਹੋਣ ਕਾਰਨ ਪੂਰਾ ਦਿਨ ਪੱਕੇ ਲਾਇਸੈਂਸ ਨਾਲ ਜੁੜਿਆ ਕੋਈ ਕੰਮ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਦਾ ਇਕ ਹੋਰ ਅਹਿਮ ਫ਼ੈਸਲਾ, ਚੁੱਕਿਆ ਗਿਆ ਇਹ ਵੱਡਾ ਕਦਮ
ਕਈ ਬਿਨੈਕਾਰਾਂ ਨੇ ਲਾਇਸੈਂਸ ਸਬੰਧੀ ਅਪਾਇੰਟਮੈਂਟ ਲਈ ਹੋਈ ਸੀ, ਜਿਸ ਦੇ ਚੱਲਦੇ ਉਹ ਤੈਅ ਸਮੇਂ ਤੋਂ ਹੀ ਪਹਿਲਾਂ ਇਸ ਉਮੀਦ ਵਿਚ ਦਫਤਰ ਪਹੁੰਚ ਗਏ ਕਿ ਅੱਜ ਉਨ੍ਹਾਂ ਦਾ ਪੱਕਾ ਲਾਇਸੈਂਸ ਬਣ ਜਾਵੇਗਾ ਪਰ ਉਹ ਦਿਨ ਭਰ ਸਰਵਰ ਚੱਲਣ ਦਾ ਇੰਤਜ਼ਾਰ ਕਰਦੇ ਰਹੇ ਪਰ ਕੋਈ ਵੀ ਫਾਇਦਾ ਨਹੀਂ ਹੋਇਆ। ਦੇਰ ਸ਼ਾਮ ਉਨ੍ਹਾਂ ਨੂੰ ਬੇਰੰਗ ਹੀ ਵਾਪਸ ਜਾਣਾ ਪਾਇਆ। ਇਸੇ ਕਾਰਨ ਬਿਨੈਕਾਰਾਂ ਨੂੰ ਕਾਫੀ ਪ੍ਰੇਸ਼ਾਨੀ ਝੱਲਣੀ ਪਈ।
ਇਹ ਵੀ ਪੜ੍ਹੋ : ਪੰਜਾਬ 'ਚ ਦੇਹ ਵਪਾਰ ਦਾ ਪਰਦਾਫਾਸ਼, ਰੰਗਰਲੀਆਂ ਮਨਾਉਂਦੇ ਮੁੰਡੇ-ਕੁੜੀਆਂ ਨੂੰ ਇਤਰਾਜ਼ਯੋਗ ਹਾਲਾਤ 'ਚ ਫੜ੍ਹਿਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ ਮੁਫ਼ਤ ਕਣਕ ਲੈਣ ਵਾਲਿਆਂ ਲਈ ਬੁਰੀ ਖ਼ਬਰ! ਰੱਦ ਕੀਤਾ ਜਾ ਸਕਦਾ...
NEXT STORY