ਗੁਰਦਾਸਪੁਰ (ਜੀਤ ਮਠਾਰੂ,ਵਿਨੋਦ)- ਭਾਰਤ-ਪਾਕਿ ਸਰਹੱਦ ਤੇ ਡਰੋਨ ਗਤੀਵਿਧੀਆਂ ਮੁੜ ਸ਼ੁਰੂ ਹੋ ਗਈਆਂ ਹਨ ਜਿੱਥੇ ਬੀਤੀ ਰਾਤ ਪਾਕਿਸਤਾਨੀ ਡਰੋਨ ਦੀ ਅਵਾਜ਼ ਸੁਣ ਕੇ ਬੀ.ਐੱਸ.ਐੱਫ਼ ਦੇ ਜਵਾਨਾਂ ਨੇ ਫ਼ਾਇਰਿੰਗ ਕੀਤੀ ਇਸਦੇ ਬਾਅਦ ਡਰੋਨ ਵਾਪਸ ਚਲਾ ਗਿਆ। ਬੀ.ਐੱਸ.ਐੱਫ਼ ਅਧਿਕਾਰੀ ਨੇ ਦੱਸਿਆ ਕਿ ਕਮਾਲਪੁਰ ਜੱਟਾ ਪੋਸਟ ਨੇੜੇ ਭਾਰਤੀ ਸਰਹੱਦ ਤੇ ਕਮਾਲਪੁਰ ਜੱਟਾਂ ਪੋਸਟ ਨੇੜੇ ਇਕ ਡਰੋਨ ਦੀ ਆਵਾਜ਼ ਰਾਤ ਸਾਢੇ 8 ਵਜੇ ਦੇ ਕਰੀਬ ਸੁਣਾਈ ਦਿੱਤੀ, ਜਿਸ 'ਤੇ ਬੀ.ਐੱਸ.ਐੱਫ਼ ਦੇ ਜਵਾਨਾਂ ਨੇ ਕਰੀਬ 20 ਫ਼ਾਇਰ ਕੀਤੇ ਅਤੇ ਦੋ ਰੌਸ਼ਨੀ ਵਾਲੇ ਬੰਬ ਦਾਗੇ।
ਇਹ ਵੀ ਪੜ੍ਹੋ- ਪਾਕਿ ’ਚ ਹਿੰਦੂ ਮਹਿਲਾ ਦੇ ਕਤਲ 'ਚ ਵੱਡਾ ਖ਼ੁਲਾਸਾ, ਹਥਿਆਰ ਬਰਾਮਦ ਤੇ ਤਾਂਤਰਿਕ ਵੱਲੋਂ ਹੱਤਿਆ ਕਰਨ ਦਾ ਖ਼ਦਸ਼ਾ
ਉਨ੍ਹਾਂ ਦੱਸਿਆ ਕਿ ਇਹ ਇਹ ਡਰੋਨ ਸਰਹੱਦ ਤੇ ਲੱਗੀ ਕੰਡਿਆਲੀ ਤਾਰ ਕਰਾਸ ਨਹੀਂ ਕਰ ਸਕਿਆ ਅਤੇ ਪਿੱਛੋਂ ਹੀ ਵਾਪਸ ਚਲਾ ਗਿਆ। ਇਸ ਖ਼ੇਤਰ ਵਿਚ ਸਰਚ ਅਪ੍ਰੇਸ਼ਨ ਸ਼ੁਰੂ ਕੀਤਾ ਹੈ। ਇਥੇ ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਬੀ.ਐੱਸ.ਐੱਫ਼ ਤੇ ਪੁਲਸ ਨੇ ਸਾਂਝਾਂ ਆਪਰੇਸ਼ਨ ਕਰ ਕੇ ਪਾਕਿਸਤਾਨ ਤੋਂ ਹੈਰੋਇਨ ਅਤੇ ਹਥਿਆਰਬੰਦ ਮੰਗਵਾਉਣ ਵਾਲੇ ਦੋ ਵੱਡੇ ਤਸਕਰਾਂ ਨੂੰ ਕਾਬੂ ਕੀਤਾ ਹੈ ਜਿਨ੍ਹਾਂ ਦਾ ਪੁਲੀਸ ਰਿਮਾਂਡ ਲੈ ਕੇ ਅਜੇ ਵੀ ਪੁੱਛਗਿਛ ਜਾਰੀ ਹੈ। ਇਨ੍ਹਾਂ ਤਸਕਰਾਂ ਨੇ ਖੁਦ ਕਬੂਲ ਕੀਤਾ ਹੈ ਕਿ ਉਹ ਡਰੋਨ ਰਾਹੀਂ ਪਾਕਿਸਤਾਨ ਦੇ ਇਕ ਵੱਡੇ ਤਸਕਰ ਕੋਲੋਂ ਹੈਰੋਇਨ ਅਤੇ ਨਸ਼ੇ ਦੀ ਖੇਪ ਮੰਗਵਾਉਂਦੇ ਸਨ। ਇਨ੍ਹਾਂ ਤਸਕਰਾਂ ਦੀ ਗ੍ਰਿਫ਼ਤਾਰੀ ਦੇ ਬਾਅਦ ਮੁੜ ਡਰੋਨ ਦੀ ਦਸਤਕ ਕਈ ਤਰਾਂ ਦੇ ਸਵਾਲ ਖੜ੍ਹੇ ਕਰਦੀ ਹੈ ਅਤੇ ਇਸ ਗੱਲ ਵੱਲ ਇਸ਼ਾਰਾ ਕਰਦੀ ਹੈ ਕਿ ਅਜੇ ਵੀ ਇਸ ਖ਼ੇਤਰ ਵਿਚ ਹੋਰ ਤਸਕਰ ਸਰਗਰਮ ਹੋ ਸਕਦੇ ਹਨ।
ਇਹ ਵੀ ਪੜ੍ਹੋ- ਸਰਹਾਲੀ ਥਾਣੇ 'ਤੇ ਹੋਏ RPG ਹਮਲੇ ਮਾਮਲੇ 'ਚ 4 ਹੋਰ ਮੁਲਜ਼ਮ ਹਥਿਆਰਾਂ ਸਮੇਤ ਗ੍ਰਿਫ਼ਤਾਰ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਸਰਚ ਆਪ੍ਰੇਸ਼ਨ ਦੌਰਾਨ 3 ਕੈਦੀਆਂ ਦੇ ਕਬਜ਼ੇ ਤੋਂ ਮੋਬਾਇਲ ਫੋਨ ਬਰਾਮਦ
NEXT STORY