ਵੈਨਕੂਵਰ, (ਮਲਕੀਤ ਸਿੰਘ)- ਪ੍ਰਵਾਸੀ ਭਾਰਤੀ ਦਿਵਸ ਮੌਕੇ 'ਤੇ ਵੈਨਕੂਵਰ ਸਥਿਤ ਭਾਰਤੀ ਕੌਂਸਲੇਟ ਜਨਰਲ ਤੇ ਸਥਾਨਕ ਭਾਈਚਾਰੇ ਦੇ ਸਾਂਝੇ ਉਦਮ ਸਦਕਾ ਵੈਨਕੂਵਰ ਸਥਿਤ ਸਾਊਥਹਾਲ ਬੈਕੁਟ ਹਾਲ 'ਚ ਇੱਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ 'ਚ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਡੇਵਿਡ ਏਬੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਸਮਾਗਮ ਦੇ ਸ਼ੁਰੂਆਤ 'ਚ ਭਾਰਤ ਦੇ ਵੈਨਕੂਵਰ ਸਥਿਤ ਕੌਂਸਲਰ ਜਨਰਲ ਮਾਸਾਕੋਈ ਰੰਗ ਸੁੰਘ ਨੇ ਆਏ ਹੋਏ ਸਾਰੇ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਦੌਰਾਨ ਸੰਬੋਧਨ ਕਰਦਿਆ ਆਪਣੀ ਸੰਖੇਪ ਤਕਰੀਰ 'ਚ ਭਾਰਤ-ਕੈਨੇਡਾ ਦੇ ਆਪਸੀ ਮਜ਼ਬੂਤ ਸੰਬੰਧਾਂ ਦਾ ਜ਼ਿਕਰ ਕਰਦਿਆਂ ਕੈਨੇਡਾ ਭਾਰਤ ਵਿਚਾਲੇ ਵਪਾਰਕ, ਸੱਭਿਆਚਾਰਕ ਅਤੇ ਹੋਰ ਦੁਵੱਲੇ ਰਿਸ਼ਤਿਆਂ ਵਿੱਚ ਆਈ ਮਜਬੂਤੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ।
ਇਸ ਮੌਕੇ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਏਬੀ ਵੱਲੋਂ ਆਪਣੀ ਸੰਖੇਪ ਤਕਰੀਰ 'ਚ ਭਾਰਤ ਕੈਨੇਡਾ ਵਿਆਪਕ ਵਪਾਰ ਸਮਝੌਤੇ ਸਬੰਧੀ ਜਲਦ ਹੀ ਪ੍ਰਗਤੀ ਹੋਣ ਦੀ ਆਸ ਪ੍ਰਗਟਾਉਂਦਿਆਂ ਕਿਹਾ ਕਿ ਕੈਨੇਡੀਅਨ ਅਰਥਚਾਰੇ ਨੂੰ ਕੌਮਾਤਰੀ ਵਪਾਰਕ ਮੁੱਦੇ 'ਤੇ ਭਾਰਤ ਵਰਗੇ ਸਹਿਯੋਗੀ ਦੀ ਲੋੜ ਹੈ। ਉਨ੍ਹਾਂ ਨੇ ਪਿਛਲੇ ਦਿਨੀ ਇੱਕ ਉੱਚ ਪੱਧਰੀ ਵਫਦ ਨਾਲ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਕੀਤੇ ਦੌਰੇ ਦੇ ਅਨੁਭਵ ਵੀ ਸਾਂਝੇ ਕੀਤੇ।
ਇਸ ਮੌਕੇ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ, ਉਜਲ ਦਸਾਂਝ, ਬੀਸੀ ਅਸੈਂਬਲੀ ਦੇ ਸਪੀਕਰ ਰਾਜ ਚੌਹਾਨ, ਮੰਤਰੀ ਜਗਰੂਪ ਬਰਾੜ, ਸੁਨੀਤਾ ਧੀਰ ਰੋਹਿਨੀ ਅਰੋੜਾ, ਜਿੰਨੀ ਸਿਮਸ, ਵੈਨਕੂਵਰ ਪੁਲਿਸ ਮੁਖੀ ਸਟੀਵ ਰਾਏ, ਸਤਬੀਰ ਸਿੰਘ ਚੀਮਾ, ਲੀਲਾ ਆਹੀਰ, ਬੋਬ ਬਿਹਾਰੀ, ਲਵਲੀਨ ਗਿੱਲ,ਰੌਨ ਮੁੰਦੀ, ਏਜੇ ਗਿੱਲ ਅਤੇ ਮੇਖਾ ਕਰੋਥੂ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਸੁਕੇਸ਼ ਕੁਮਾਰ, ਰਵੀ ਪ੍ਰਕਾਸ਼ ਸਿੰਘ, ਡਾ. ਏਆਰ, ਜਤਿੰਦਰ ਧੀਰ, ਅਨੀਤਾ ਹੁਬਰਮੈਨ ਆਦਿ ਵੀ ਹਾਜ਼ਰ ਸਨ। ਇਸ ਸਮਾਗਮ ਦੌਰਾਨ ਭਾਰਤ ਦੇ ਵੱਖ-ਵੱਖ ਸੂਬਿਆਂ ਦੀ ਹੱਥੀਂ ਕਲਾ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
PM ਮੋਦੀ ਨੇ ਕੁਵੈਤ ਦੇ ਕ੍ਰਾਊਨ ਪ੍ਰਿੰਸ ਨਾਲ ਕੀਤੀ ਗੱਲਬਾਤ, ਖੇਤਰ 'ਚ ਸ਼ਾਂਤੀ ਅਤੇ ਹੋਰਮੁਜ਼ 'ਤੇ ਹੋਈ ਚਰਚਾ
NEXT STORY