ਅੰਮ੍ਰਿਤਸਰ, (ਅਰੁਣ)- ਵੱਖ-ਵੱਖ ਮਾਮਲਿਅਾਂ ’ਚ ਨਸ਼ੇ ਵਾਲੇ ਪਦਾਰਥਾਂ ਦੇ ਧੰਦੇਬਾਜ਼ਾਂ ਨੂੰ ਗ੍ਰਿਫਤਾਰ ਕਰਨ ’ਚ ਪੁਲਸ ਨੇ ਸਫਲਤਾ ਹਾਸਲ ਕੀਤੀ ਹੈ ਜਿਨ੍ਹਾਂ ’ਚ ਮੁਲਜ਼ਮ ਅਸ਼ੋਕ ਕੁਮਾਰ ਘੁੱਲਾ ਪੁੱਤਰ ਗਿਆਨ ਚੰਦ ਵਾਸੀ ਤੇਜਾ ਸਿੰਘ ਕਾਲੋਨੀ ਗੁਰੂ ਕੀ ਵਡਾਲੀ ਦੇ ਕਬਜ਼ੇ ’ਚੋਂ 30 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਪੁਲਸ ਨੇ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਕਾਰਵਾਈ ਕਰਦਿਆਂ ਥਾਣਾ ਛੇਹਰਟਾ ਵਿਖੇ ਮਾਮਲਾ ਦਰਜ ਕਰ ਲਿਆ ਗਿਆ। ਥਾਣਾ ਛੇਹਰਟਾ ਦੀ ਪੁਲਸ ਵੱਲੋਂ 80 ਨਸ਼ੀਲੇ ਕੈਪਸੂਲਾਂ ਸਮੇਤ ਸੁਰਿੰਦਰ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਨਿਊ ਰਣਜੀਤਪੁਰਾ ਛੇਹਰਟਾ, ਸੀ ਡਵੀਜ਼ਨ ਥਾਣੇ ਦੀ ਪੁਲਸ ਵੱਲੋਂ 12 ਬੋਤਲਾਂ ਵ੍ਹਿਸਕੀ ਸਮੇਤ ਕੇਵਲ ਕ੍ਰਿਸ਼ਨ ਵਾਸੀ ਗੰਡਾ ਸਿੰਘ ਕਾਲੋਨੀ, ਥਾਣਾ ਇਸਲਾਮਾਬਾਦ ਦੀ ਪੁਲਸ ਵੱਲੋਂ 70 ਬੋਤਲਾਂ ਨਾਜਾਇਜ਼ ਸ਼ਰਾਬ ਸਮੇਤ ਜਸਵੰਤ ਸਿੰਘ ਵਾਸੀ ਫਤਾਹਪੁਰ, ਥਾਣਾ ਕੰਬੋਅ ਦੀ ਪੁਲਸ ਵੱਲੋਂ 503 ਨਸ਼ੇ ਵਾਲੀਆਂ ਗੋਲੀਆਂ ਸਮੇਤ ਸੁਖਜੀਤ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਲੁਹਾਰਕਾ ਕਲਾਂ, ਥਾਣਾ ਮੱਤੇਵਾਲ ਦੀ ਪੁਲਸ ਵੱਲੋਂ 250 ਨਸ਼ੇ ਵਾਲੀਆਂ ਗੋਲੀਆਂ ਸਮੇਤ ਸੰਤੋਖ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਉਦੋਕੇ ਖੁਰਦ, ਥਾਣਾ ਲੋਪੋਕੇ ਦੀ ਪੁਲਸ ਵੱਲੋਂ 300 ਗ੍ਰਾਮ ਨਸ਼ੇ ਵਾਲੇ ਪਾਊਡਰ ਸਮੇਤ ਗੁਰਲਾਲ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਚੌਗਾਵਾਂ, ਥਾਣਾ ਮਜੀਠਾ ਦੀ ਪੁਲਸ ਵੱਲੋਂ 8 ਗ੍ਰਾਮ ਹੈਰੋਇਨ ਸਮੇਤ ਗੁਰਚਰਨ ਸਿੰਘ ਪੁੱਤਰ ਮੁਖਤਾਰ ਸਿੰਘ ਵਾਸੀ ਮਜੀਠਾ, ਹਰਨਬੀਰ ਸਿੰਘ ਪੁੱਤਰ ਜ਼ੋਰਾਵਰ ਸਿੰਘ ਵਾਸੀ ਕੋਟ ਕਰਮ ਚੰਦ, ਜੰਗ ਬਹਾਦਰ ਸਿੰਘ ਪੁੱਤਰ ਲੋਕਵਿਜੇ ਸਿੰਘ ਵਾਸੀ ਕਿਲਾ ਲਾਲ ਸਿੰਘ, ਥਾਣਾ ਜੰਡਿਆਲਾ ਦੀ ਪੁਲਸ ਵੱਲੋਂ 1 ਗ੍ਰਾਮ ਹੈਰੋਇਨ, 80 ਨਸ਼ੇ ਵਾਲੀਆਂ ਗੋਲੀਆਂ ਸਮੇਤ ਅਕਾਸ਼ ਕੁਮਾਰ ਪੁੱਤਰ ਵਰਿੰਦਰ ਸਿੰਘ ਵਾਸੀ ਜੰਡਿਆਲਾ, ਥਾਣਾ ਅਜਨਾਲਾ ਦੀ ਪੁਲਸ ਵੱਲੋਂ 15000 ਮਿਲੀਲਿਟਰ ਸ਼ਰਾਬ ਸਮੇਤ ਮੇਜਰ ਸਿੰਘ, ਵਾਸੀ ਸਾਰੰਗਦੇਵੇ ਛੀਨਾ ਤੇ ਥਾਣਾ ਲੋਪੋਕੇ ਦੀ ਪੁਲਸ ਵੱਲੋਂ 15000 ਮਿਲੀਲਿਟਰ ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਜਸਪਾਲ ਸਿੰਘ, ਜਸਬੀਰ ਸਿੰਘ ਵਾਸੀ ਕੋਹਾਲਾ ਨੂੰ ਗ੍ਰਿਫਤਾਰ ਕਰ ਕੇ ਪੁਲਸ ਵੱਲੋਂ ਵੱਖ-ਵੱਖ ਮਾਮਲੇ ਦਰਜ ਕਰ ਲਏ ਗਏ।
ਯੂ. ਪੀ. ਤੋਂ ਗਾਇਬ 4 ਲੜਕੀਆਂ, ਰੇਲਵੇ ਸਟੇਸ਼ਨ ਦੇ ਸੀ. ਸੀ. ਟੀ. ਵੀ. ਕੈਮਰਿਆਂ 'ਚ ਕੈਦ
NEXT STORY