ਲੁਧਿਆਣਾ(ਸਲੂਜਾ)-ਬੈਂਕ ਤੋਂ ਪੈਸੇ ਕਢਵਾ ਕੇ ਅਤੇ ਘਰ ਵਾਲਿਆਂ ਨੂੰ ਦੱਸੇ ਬਿਨਾਂ ਯੂ. ਪੀ. ਤੋਂ ਭੇਤਭਰੇ ਹਾਲਾਤ ਵਿਚ ਲਾਪਤਾ 4 ਲੜਕੀਆਂ ਦੀ ਭਾਲ ਵਿਚ ਯੂ. ਪੀ. ਪੁਲਸ ਲੁਧਿਆਣਾ ਪਹੁੰਚੀ। ਇਨ੍ਹਾਂ ਲੜਕੀਆਂ 'ਚੋਂ ਦੋ ਬਾਲਗ ਤੇ ਦੋ ਨਾਬਾਲਗ ਹਨ। ਯੂ. ਪੀ. ਪੁਲਸ 'ਚ ਤਾਇਨਾਤ ਇੰਸਪੈਕਟਰ ਉਪਿੰਦਰ ਨਾਥ ਰਾਏ ਨੇ ਇਥੇ ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਲੜਕੀਆਂ ਯੂ. ਪੀ. ਦੇ ਜ਼ਿਲਾ ਫਤਿਹਪੁਰ ਅਧੀਨ ਪੈਂਦੇ ਪਿੰਡ ਕੇਸੂਰਿਆ ਨਾਲ ਸਬੰਧਿਤ ਹਨ। ਇਹ ਲੜਕੀਆਂ 15 ਜੂਨ ਨੂੰ ਸਵੇਰੇ 10 ਵਜੇ ਦੇ ਕਰੀਬ ਆਪਣੇ ਘਰੋਂ ਨਿਕਲੀਆਂ। ਇਸ ਸਬੰਧ 'ਚ ਉਥੇ ਪੁਲਸ ਸਟੇਸ਼ਨ ਵਿਚ ਬਾਕਾਇਦਾ ਕੇਸ ਦਰਜ ਹੈ। ਉਹ ਅੱਜ ਇਥੇ ਉਦੋਂ ਆਏ ਜਦੋਂ ਉਨ੍ਹਾਂ ਨੂੰ ਇਹ ਸੂਚਨਾ ਮਿਲੀ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਪਲੇਟ ਫਾਰਮ ਨੰ. 4 'ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਇਹ ਚਾਰੋਂ ਲੜਕੀਆਂ ਸਟੇਸ਼ਨ ਦੇ ਬਾਹਰ ਨਿਕਲਦੀਆਂ ਨਜ਼ਰ ਆ ਰਹੀਆਂ ਹਨ। ਇਸ ਸਬੰਧ ਵਿਚ ਵੀ ਸਟੱਡੀ ਕੀਤੀ ਜਾ ਰਹੀ ਹੈ। ਇੰਸਪੈਕਟਰ ਰਾਏ ਨੇ ਦੱਸਿਆ ਕਿ ਇਨ੍ਹਾਂ 'ਚੋਂ ਇਕ ਲੜਕੀ ਨੇ ਉਸ ਸਮੇਂ ਸਟੇਸ਼ਨ 'ਤੇ ਇਕ ਮਜ਼ਦੂਰ ਦੇ ਫੋਨ ਤੋਂ ਕਾਲ ਵੀ ਕੀਤੀ। ਉਸ ਮਜ਼ਦੂਰ ਨੂੰ ਵੀ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕੀਤੀ ਗਈ ਪਰ ਅਜੇ ਤੱਕ ਕੋਈ ਸੁਰਾਗ ਹੱਥ ਨਹੀਂ ਲੱਗਾ ਹੈ। ਬਾਅਦ ਵਿਚ ਇਹ ਲੜਕੀਆਂ ਕਿੱਥੇ ਗਈਆਂ ਇਸ ਦਾ ਪਤਾ ਨਹੀਂ ਲੱਗਾ। ਇਨ੍ਹਾਂ ਗਾਇਬ ਹੋਈਆਂ ਲੜਕੀਆਂ ਦੀ ਭਾਲ ਵਿਚ ਯੂ. ਪੀ. ਪੁਲਸ ਲਗਾਤਾਰ ਭਾਲ 'ਚ ਜੁਟੀ ਹੋਈ ਹੈ।
ਘਟੀਆ ਨਤੀਜੇ ਵਾਲੇ ਸਕੂਲਾਂ ਦੀ ਗਰਾਊਂਡ ਰਿਪੋਰਟ ਤਿਆਰ ਕਰਵਾਉਣਗੇ ਸਿੱਖਿਆ ਸਕੱਤਰ
NEXT STORY