ਸੰਗਤ ਮੰਡੀ (ਮਨਜੀਤ)-ਬੇਸ਼ੱਕ ਭਗਵੰਤ ਮਾਨ ਸਰਕਾਰ ਵੱਲੋਂ ਆਪਣੇ 50 ਦਿਨਾਂ ਦੇ ਵੱਡੇ-ਵੱਡੇ ਕੰਮ ਗਿਣਾ ਕੇ ਦਮਗਜੇ ਮਾਰੇ ਜਾ ਰਹੇ ਹਨ ਪਰ ਚਿੱਟੇ ਨਾਲ ਪਿੰਡਾਂ ’ਚ ਆਏ ਦਿਨ ਨੌਜਵਾਨ ਮੌਤ ਦੇ ਮੂੰਹ ’ਚ ਜਾ ਰਹੇ ਹਨ। 'ਆਪ' ਸਰਕਾਰ ਅਤੇ ਪੁਲਸ ਚਿੱਟੇ ’ਤੇ ਨੱਥ ਪਾਉਣ ’ਚ ਅਸਫਲ ਸਾਬਤ ਹੋ ਰਹੀ ਹੈ। ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਸੰਗਤ ਕਲਾਂ ਦੇ ਵਾਰਡ ਨੰ. 7 ’ਚ ਜਿੱਥੇ ਚਿੱਟੇ ਨਾਲ ਮਾਪਿਆਂ ਦੇ ਇਕਲੌਤੇ ਪੁੱਤ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ :- ਦੋਸਤਾਂ ਨਾਲ ਘੁੰਮਣ ਆਏ ਵਿਅਕਤੀ ਦੀ ਝੀਲ ’ਚ ਡੁੱਬਣ ਕਾਰਨ ਹੋਈ ਮੌਤ
ਜਾਣਕਾਰੀ ਅਨੁਸਾਰ ਸੋਨੂੰ ਸਿੰਘ (30) ਪੁੱਤਰ ਨੱਥਾ ਸਿੰਘ ਦੀ ਚਿੱਟੇ ਕਾਰਨ ਮੌਤ ਹੋ ਗਈ, ਉਹ ਆਪਣੇ ਪਿੱਛੇ ਬੁਜ਼ਰਗ ਮਾਤਾ-ਪਿਤਾ ਤੋਂ ਇਲਾਵਾ ਚਾਰ ਭੈਣਾਂ ਨੂੰ ਰੋਂਦੇ ਕੁਰਲਾਦੇ ਛੱਡ ਗਿਆ। ਮ੍ਰਿਤਕ ਸੋਨੂੰ ਸਿੰਘ ਦੇ ਚਾਚਾ ਸੋਮਾ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੋਨੂੰ ਪਿਛਲੇ ਕਰੀਬ ਦੋ ਸਾਲਾਂ ਤੋਂ ਚਿੱਟੇ ਦਾ ਆਦੀ ਸੀ। ਸੋਨੂੰ ਨੇ ਨਸ਼ੇ ਦੇ ਟੀਕੇ ਲਗਾ ਸਰੀਰ ਦੀਆਂ ਸਾਰੀਆਂ ਨਾੜੀਆਂ ਬਲਾਕ ਕਰ ਲਈਆਂ ਸਨ, ਜਦ ਉਸ ਨੂੰ ਇਲਾਜ ਲਈ ਲਿਜਾਇਆ ਗਿਆ ਤਾਂ ਡਾਕਟਰਾਂ ਨੇ ਇਲਾਜ ਕਰਨ ਤੋਂ ਅਸਮੱਰਥਾ ਜ਼ਾਹਿਰ ਕਰਦਿਆਂ ਜੁਆਬ ਦੇ ਕੇ ਘਰ ਭੇਜ ਦਿੱਤਾ। ਪਰਿਵਾਰ ਦੀ ਆਰਥਿਕ ਹਾਲਤ ਠੀਕ ਨਾ ਹੋਣ ਕਾਰਨ ਉਹ ਸੋਨੂੰ ਦੀ ਘਰ ’ਚ ਹੀ ਦੇਖਭਾਲ ਕਰਨ ਲੱਗ ਪਏ, ਜਿੱਥੇ ਬੀਤੀ ਰਾਤ ਉਸ ਦੀ ਮੌਤ ਹੋ ਗਈ। ਸੋਨੂੰ ਹਾਲੇ ਕੁਆਰਾ ਸੀ ਜੋ ਪਰਿਵਾਰ ਦੀ ਕਮਾਈ ਦਾ ਇਕਲੌਤਾ ਸਹਾਰਾ ਸੀ।
ਇਹ ਵੀ ਪੜ੍ਹੋ :- UAE ਦੇ ਰਾਸ਼ਟਰਪਤੀ ਨੂੰ ਸ਼ਰਧਾਂਜਲੀ ਦੇਣ ਪਹੁੰਚੇ ਕਈ ਦੇਸ਼ਾਂ ਦੇ ਚੋਟੀ ਦੇ ਨੇਤਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਪੰਜਾਬ ਦੇ ਇਸ ਜ਼ਿਲ੍ਹੇ 'ਚ 'ਚਿੱਟੇ' ਦੀ ਵਿਕਰੀ ਨੇ ਤੋੜੇ ਪੁਰਾਣੇ ਰਿਕਾਰਡ, 2 ਮਹੀਨਿਆਂ 'ਚ ਹੋਈਆਂ 5 ਮੌਤਾਂ
NEXT STORY