ਅੰਮ੍ਰਿਤਸਰ, (ਅਰੁਣ)- ਪੁਲਸ ਵੱਲੋਂ ਕੀਤੀ ਵੱਖ-ਵੱਖ ਥਾਈਂ ਛਾਪੇਮਾਰੀ ਦੌਰਾਨ ਨਾਰਥਾਂ ਦੇ 14 ਧੰਦੇਬਾਜ਼ਾਂ ਨੂੰ ਕਾਬੂ ਕੀਤਾ ਗਿਆ। ਥਾਣਾ ਸੁਲਤਾਨਵਿੰਡ ਦੀ ਪੁਲਸ ਨੇ 110 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਤਰਸੇਮ ਸਿੰਘ ਵਾਸੀ ਗੋਬਿੰਦ ਨਗਰ, ਕੰਟੋਨਮੈਂਟ ਥਾਣੇ ਦੀ ਪੁਲਸ ਨੇ ਚਾਲੂ ਭੱਠੀ, 30 ਬੋਤਲਾਂ ਸ਼ਰਾਬ ਸਮੇਤ ਜਗਦੀਸ਼ ਸਿੰਘ ਵਾਸੀ ਗੁੰਮਟਾਲਾ, ਥਾਣਾ ਸਦਰ ਦੀ ਪੁਲਸ ਨੇ 140 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਰਜਿੰਦਰ ਸਿੰਘ ਵਾਸੀ ਫੈਜ਼ਪੁਰਾ, 48 ਬੋਤਲਾਂ ਸ਼ਰਾਬ ਸਮੇਤ ਬੰਦ ਕਾਰ ਸਵਾਰ ਪ੍ਰਭਦੀਪ ਸਿੰਘ ਵਾਸੀ ਮੁਸਤਫਾਬਾਦ, ਇਸਲਾਮਾਬਾਦ ਥਾਣੇ ਦੀ ਪੁਲਸ ਨੇ 9 ਗ੍ਰਾਮ ਹੈਰੋਇਨ ਸਮੇਤ ਗਗਨਦੀਪ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਰੇਲਵੇ ਕਾਲੋਨੀ ਕਬੀਰ ਪਾਰਕ, ਥਾਣਾ ਵੇਰਕਾ ਦੀ ਪੁਲਸ ਨੇ 1500 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਜਤਿੰਦਰਪਾਲ ਸਿੰਘ ਵਾਸੀ ਗੁਰੂ ਨਾਨਕਪੁਰਾ ਵੇਰਕਾ, ਥਾਣਾ ਮਹਿਤਾ ਦੀ ਪੁਲਸ ਨੇ 120 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਹਰਜੀਤ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਮਹਿਤਾ, ਰਾਜਾਸਾਂਸੀ ਪੁਲਸ ਨੇ 35 ਨਸ਼ੀਲੇ ਕੈਪਸੂਲਾਂ ਸਮੇਤ ਮੱਸਾ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਜਗਦੇਵ ਕਲਾਂ, ਥਾਣਾ ਘਰਿੰਡਾ ਦੀ ਪੁਲਸ ਨੇ 400 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਭੁਪਿੰਦਰ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਖਾਪਡ਼ਖੇਡ਼ੀ, ਥਾਣਾ ਬਿਆਸ ਦੀ ਪੁਲਸ ਨੇ 105 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਸ਼ਹਿਬਾਜ਼ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਰਈਆ, ਥਾਣਾ ਕੰਬੋਅ ਦੀ ਪੁਲਸ ਨੇ 150 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਜਗਰੂਪ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਗੁੰਮਟਾਲਾ, ਥਾਣਾ ਕੱਥੂਨੰਗਲ ਦੀ ਪੁਲਸ ਨੇ 240 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਰਣਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਜੇਠੂਵਾਲ, ਥਾਣਾ ਮਹਿਤਾ ਦੀ ਪੁਲਸ ਨੇ 95 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਬਲਵਿੰਦਰ ਸਿੰਘ ਵਾਸੀ ਭਲਾਈਪੁਰ, ਥਾਣਾ ਜੰਡਿਆਲਾ ਗੁਰੂ ਦੀ ਪੁਲਸ ਨੇ 20 ਬੋਤਲਾਂ ਸ਼ਰਾਬ ਸਮੇਤ ਸਤਨਾਮ ਸਿੰਘ ਵਾਸੀ ਜੰਡਿਆਲਾ ਗੁਰੂ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਦਫਤਰੀ ਕਾਮਿਅਾਂ ਨੇ ਕਲਮ-ਛੋਡ਼ ਹਡ਼ਤਾਲ ਕਰ ਕੇ ਜਤਾਇਆ ਰੋਸ
NEXT STORY