ਅੰਮ੍ਰਿਤਸਰ, (ਅਰੁਣ)- ਪੁਲਸ ਨੇ ਨਸ਼ੀਲੇ ਪਦਾਰਥਾਂ ਦੇ ਚਾਰ ਧੰਦੇਬਾਜ਼ਾਂ ਨੂੰ ਕਾਬੂ ਕੀਤਾ ਹੈ। ਨਾਰਕੋਟਿਕਸ ਸੈੱਲ ਦੀ ਪੁਲਸ ਨੇ 270 ਨਸ਼ੀਲੇ ਕੈਪਸੂਲ ਸਮੇਤ ਮੁਲਜ਼ਮ ਰਜਿੰਦਰ ਸਿੰਘ ਪੁੱਤਰ ਰਾਜਪਾਲ ਸਿੰਘ ਵਾਸੀ ਫਤਿਹਗੜ੍ਹ ਚੂੜੀਆਂ ਰੋਡ, ਜਤਿੰਦਰ ਸੋਨੀ ਪੁੱਤਰ ਸੁਰਿੰਦਰ ਸੋਨੀ ਵਾਸੀ ਵੇਰਕਾ ਨੂੰ ਕਾਬੂ ਕਰ ਕੇ ਥਾਣਾ ਰਾਮ ਬਾਗ ਵਿਖੇ ਮਾਮਲਾ ਦਰਜ ਕਰ ਲਿਆ। ਥਾਣਾ ਮਜੀਠਾ ਦੀ ਪੁਲਸ ਨੇ 15000 ਐੱਮ.ਐੱਲ. ਸ਼ਰਾਬ ਸਮੇਤ ਬਿੱਟੂ ਵਾਸੀ ਮਰੜੀ ਕਲਾਂ, ਥਾਣਾ ਬਿਆਸ ਦੀ ਪੁਲਸ ਨੇ 9000 ਐੱਮ.ਐੱਲ. ਨਾਜਾਇਜ਼ ਸ਼ਰਾਬ ਸਮੇਤ ਮੁਲਜ਼ਮ ਜਰਨੈਲ ਸਿੰਘ ਵਾਸੀ ਸਠਿਆਲਾ ਨੂੰ ਕਾਬੂ ਕਰ ਕੇ ਵੱਖ-ਵੱਖ ਮਾਮਲੇ ਦਰਜ ਕਰ ਲਏ ਹਨ।
ਪਰਸ ਖੋਹ ਕੇ ਦੌੜਦੇ 2 ਕਾਬੂ -ਔਰਤ ਹੱਥੋਂ ਉਸ ਦਾ ਪਰਸ ਖੋਹ ਕੇ ਦੌੜ ਰਹੇ ਦੋ ਝਪਟਮਾਰਾਂ ਨੂੰ ਰਾਹਗੀਰਾਂ ਨੇ ਕਾਬੂ ਕਰ ਲਿਆ। ਲਵਪ੍ਰੀਤ ਸਿੰਘ ਦੀ ਸ਼ਿਕਾਇਤ 'ਤੇ ਉਸ ਦੀ ਮਾਤਾ ਦੇ ਹੱਥੋਂ ਪਰਸ ਖੋਹ ਕੇ ਦੌੜ ਰਹੇ ਮੁਲਜ਼ਮ ਵਿੱਕੀ ਪੁੱਤਰ ਦੇਵੀ ਦਿਆਲ ਵਾਸੀ ਬੋਪਾਰਾਏ ਬਾਜ ਸਿੰਘ, ਬਲਜੀਤ ਸਿੰਘ ਪੁੱਤਰ ਦੇਵਾ ਸਿੰਘ ਵਾਸੀ ਬੋਪਾਰਾਏ ਬਾਜ ਸਿੰਘ ਖਿਲਾਫ ਮਾਮਲਾ ਦਰਜ ਕਰ ਕੇ ਥਾਣਾ ਕੰਟੋਨਮੈਂਟ ਦੀ ਪੁਲਸ ਪੁੱਛਗਿੱਛ ਕਰ ਰਹੀ ਹੈ।
ਵਿਆਹੁਤਾ ਨੂੰ ਦਾਜ ਲਈ ਤੰਗ-ਪ੍ਰੇਸ਼ਾਨ ਕਰਨ 'ਤੇ ਪਤੀ ਸਮੇਤ 4 ਖਿਲਾਫ ਮਾਮਲਾ ਦਰਜ
NEXT STORY