ਨਾਭਾ (ਭੂਪਾ) : ਸੂਬੇ ਨੂੰ ਨਸ਼ਾ ਮੁਕਤ ਕਰਨ ਦੀ ਪੰਜਾਬ ਸਰਕਾਰ ਦੀ ਮੁਹਿੰਮ ਉਸ ਸਮੇਂ ਖਟਾਈ ’ਚ ਪੈਂਦੀ ਨਜ਼ਰ ਆਈ, ਜਦੋਂ ਹੇਠਲੇ ਪੱਧਰ ਦੇ ਅਧਿਕਾਰੀਆਂ ਦੀ ਮਨਮਰਜ਼ੀ ਨਾਲ ਨਸ਼ਾ ਛੱਡਣ ਵਾਲਿਆਂ ਦੀਆਂ ਸਮੱਸਿਆਵਾਂ ’ਚ ਵਾਧਾ ਹੋ ਗਿਆ। ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਨਵੀਂ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਡੇਲੀ ਡੋਜ਼’ ਲੈਣ ਲਈ ਆਉਣ ਕਰ ਕੇ ਮਰੀਜ਼ਾਂ ਦੀਆਂ ਕਤਾਰਾਂ ‘ਆਟਾ ਦਾਲ ਸਕੀਮ’ ਤੋਂ ਵੀ ਲੰਬੀਆਂ ਹੁੰਦੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ : ਚੰਗੀ ਖ਼ਬਰ : 'ਕੈਨੇਡਾ' ਸਰਕਾਰ ਸਾਹਿਬਜ਼ਾਦਿਆਂ ਦੇ ਇਤਿਹਾਸ ਨੂੰ ਸਕੂਲੀ ਸਿਲੇਬਸ ’ਚ ਸ਼ਾਮਲ ਕਰਨ ਨੂੰ ਤਿਆਰ
ਸਰਕਾਰ ਵੱਲੋਂ ਨਸ਼ਾ ਛੱਡਣ ਲਈ ਮੁਫ਼ਤ ’ਚ ਮੁਹੱਈਆ ਕਰਵਾਈ ਜਾ ਰਹੀ ਦਵਾਈ ਦੀ ਸਪਲਾਈ ’ਤੇ ਹੇਠਲੇ ਅਧਿਕਾਰੀਆਂ ਦੀ ਮਨਮਾਨੀ ਸਾਹਮਣੇ ਆਈ ਹੈ। ਇਸ ਦੀ ਜਾਣਕਾਰੀ ਮਿਲਦਿਆਂ ਹੀ ਉੱਚ ਅਧਿਕਾਰੀਆਂ ਨੇ ਸਖ਼ਤ ਕਾਰਵਾਈ ਕਰਨ ਦਾ ਭਰੋਸਾ ਦੇ ਦਿੱਤਾ। ਦੱਸਣਯੋਗ ਹੈ ਕਿ ਨਸ਼ੇ ਛੱਡਣ ਵਾਲੇ ਲੋਕਾਂ ਨੂੰ ਸਰਕਾਰ ਵੱਲੋਂ ਕੁੱਝ ਸਮਾਂ ਪਹਿਲਾਂ ਹਫ਼ਤੇ ਭਰ ਦੀ ਮਿਲਦੀ ਖੁਰਾਕ ਮੌਜੂਦਾ ਸਮੇਂ ਪ੍ਰਤੀ ਦਿਨ ਹੋਣ ਕਾਰਣ ਨਾਭਾ ਸਿਵਲ ਹਸਪਤਾਲ ਵਿਖੇ ਨਸ਼ਾ ਛੱਡਣ ਵਾਲਿਆਂ ਦੀਆਂ ਕਤਾਰਾਂ ‘ਆਟਾ ਦਾਲ ਸਕੀਮ’ ਤੋਂ ਜ਼ਿਆਦਾ ਲੰਮੀਆਂ ਹੋ ਗਈਆ ਹਨ। ‘ਜਗ ਬਾਣੀ’ ਵੱਲੋਂ ਉਪਰੋਕਤ ਵਿਸ਼ੇ ’ਤੇ ਛਾਪੀ ਖ਼ਬਰ ਦੇ ਧੰਨਵਾਦ ਵਜੋਂ ਨਸ਼ਾ ਛੱਡਣ ਵਾਲੇ ਦਰਜਨਾਂ ਵਿਅਕਤੀਆਂ ਦੇ ਆਏ ਫੋਨਾਂ ਰਾਹੀਂ ਆਪਣੀਆਂ ਸਮੱਸਿਆਵਾਂ ਸਾਂਝੀਆਂ ਕਰਦਿਆਂ ਕਿਹਾ ਗਿਆ ਕਿ ਹਫ਼ਤੇ ਭਰ ਦੀ ਖੁਰਾਕ ਮਿਲਣ ਨਾਲ ਅਸੀਂ ਕੰਮਕਾਰ ਕਰ ਲੈਂਦੇ ਸੀ।
ਇਹ ਵੀ ਪੜ੍ਹੋ : 'ਕੈਪਟਨ' ਦੀ ਪੰਜਾਬ ਦੇ ਕਿਸਾਨਾਂ ਨੂੰ ਖ਼ਾਸ ਅਪੀਲ, ਮੋਬਾਇਲ ਟਾਵਰਾਂ ਦੇ ਕੁਨੈਕਸ਼ਨ ਕੱਟਣ ਬਾਰੇ ਆਖੀ ਇਹ ਗੱਲ
ਹੁਣ ‘ਡੇਲੀ ਡੋਜ਼’ ਲਈ ਕੜਾਕੇ ਦੀ ਠੰਢ ’ਚ ਘੰਟਿਆਂਬੱਧੀ ਕਤਾਰਾਂ ’ਚ ਖੜ੍ਹਨ ਨਾਲ ਸਾਡੇ ਕੰਮਕਾਰ ਠੱਪ ਹੋ ਰਹੇ ਹਨ। ਡੋਜ਼ ਦੀ ਘਟੀ ਮਾਤਰਾ ਦੇ ਵਿਸ਼ੇ ’ਤੇ ਕੀਤੀ ਘੋਖ ਤੋਂ ਸਾਹਮਣੇ ਆਇਆ ਕਿ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਦਾ ਹਵਾਲਾ ਦੇ ਕੇ ਹੇਠਲੇ ਅਧਿਕਾਰੀਆਂ ਨੇ ਆਪ ਮੁਹਾਰੇ ਹੀ ਵਿਸ਼ੇਸ਼ ਨਿਯਮ ਬਣਾ ਲਏ ਹਨ। ਐੱਸ. ਐੱਮ. ਓ. ਨਾਭਾ ਅਤੇ ਹੇਠਲੇ ਅਧਿਕਾਰੀਆਂ ਨੇ ਡੋਜ਼ ਦੀ ਘਟੀ ਮਾਤਰਾ ਲਈ ਡਾਇਰੈਕਟਰ ਸਿਹਤ ਮਹਿਕਮੇ ਵੱਲੋਂ ਜਾਰੀ ਪੱਤਰ ਨੂੰ ਕਾਰਣ ਦੱਸਿਆ ਗਿਆ, ਜਦੋਂ ਕਿ ਡਾਇਰੈਕਟਰ ਪੰਜਾਬ ਸਿਹਤ ਮਹਿਕਮਾ ਡਾ. ਮਨਜੀਤ ਸਿੰਘ ਅਤੇ ਪ੍ਰੋਗਰਾਮ ਅਫ਼ਸਰ ਡਾ. ਅਨੂ ਦੋਸਾਂਝ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਅਜਿਹੇ ਕੋਈ ਨਿਰਦੇਸ਼ ਜਾਰੀ ਹੀ ਨਹੀਂ ਕੀਤੇ ਗਏ ਹਨ।
ਇਹ ਵੀ ਪੜ੍ਹੋ : 'ਪੰਜਾਬ' 'ਚ 28-29 ਨੂੰ ਹੋਵੇਗਾ 'ਕੋਵਿਡ ਟੀਕੇ' ਦਾ ਟ੍ਰਾਇਲ, ਕੇਂਦਰ ਨੇ ਇਨ੍ਹਾਂ ਜ਼ਿਲ੍ਹਿਆਂ ਨੂੰ ਚੁਣਿਆ
ਉਨ੍ਹਾਂ ਭਰੋਸਾ ਦਿੱਤਾ ਕਿ ਉਹ ਤੁਰੰਤ ਤਹਿਸੀਲ ਦੇ ਅਧਿਕਾਰੀਆਂ ਤੋਂ ਇਸ ਦਾ ਕਾਰਣ ਜਾਣ ਕੇ ਲੋਕਾਂ ਦੀ ਸਮੱਸਿਆ ਦਾ ਹੱਲ ਕੱਢਣ ਦੇ ਨਿਰਦੇਸ਼ ਜਾਰੀ ਕਰਨਗੇ। ਦੂਜੇ ਪਾਸੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਹਰੀਸ਼ ਮਲਹੋਤਰਾ ਨੇ ਕਿਹਾ ਕਿ ਨਸ਼ਾ ਛੱਡਣ ਵਾਲਿਆਂ ਨੂੰ ਹਫ਼ਤੇ ਭਰ ਦੀ ਖੁਰਾਕ ਦੇਣ ਦੇ ਨਿਰਦੇਸ਼ ਹਨ। ਉਹ ਇਹ ਜਾਨਣ ਨੂੰ ਵੀ ਉਤਾਵਲੇ ਹਨ ਕਿ ਨਾਭਾ ਹਸਪਤਾਲ ਪ੍ਰਸ਼ਾਸਨ ਵੱਲੋਂ ਅਜਿਹਾ ਕਿਉਂ ਕੀਤਾ ਜਾ ਰਿਹਾ ਹੈ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਲੋਕਾਂ ਦੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਹੇਠਲੇ ਅਧਿਕਾਰੀਆਂ ’ਤੇ ਕਾਬੂ ਪਾਉਣ ਲਈ ਕੀ ਕਾਰਵਾਈ ਕਰਦੇ ਹਨ?
ਨੋਟ : ਪੰਜਾਬ 'ਚ ਨਸ਼ਾ ਛੱਡਣ ਵਾਲੇ ਮਰੀਜ਼ਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਦਿਓ ਰਾਏ
ਦਿੱਲੀ ਅੰਦੋਲਨ ਨੂੰ ਲੈ ਕੇ ਸੋਨੂੰ ਸੂਦ ਨੇ ਮੁੜ ਕੀਤਾ ਟਵੀਟ, ਕਿਸਾਨਾਂ ਨੂੰ ਦੱਸਿਆ 'ਦੇਸ਼ ਦਾ ਸਾਂਤਾ ਕਲਾਜ਼'
NEXT STORY