ਅਜਨਾਲਾ (ਵਰਿੰਦਰ) : ਅਜਨਾਲਾ ਪੁਲਸ ਨੂੰ ਵੱਡੀ ਕਾਮਯਾਬੀ ਉਸ ਵੇਲੇ ਮਿਲੀ ਜਦੋਂ ਚੁਗਾਵਾਂ ਰੋਡ ਉਤੇ ਸਥਿਤ ਦੀਪਕ ਮੈਡੀਕਲ ਸਟੋਰ ਤੋਂ ਭਾਰੀ ਮਾਤਰਾ ਵਿਚ ਨਸ਼ੀਲੀਆਂ ਗੋਲੀਆਂ ਤੇ ਟੀਕਿਆਂ ਸਮੇਤ ਮੈਡੀਕਲ ਸਟੋਰ ਦੇ ਮਾਲਕ ਨੂੰ ਗ੍ਰਿਫ਼ਤਾਰ ਕੀਤਾ ਗਿਆ, ਇੱਥੇ ਇਹ ਵੀ ਦੱਸ ਦੇਈਏ ਕਿ ਦੀਪਕ ਮੈਡੀਕਲ ਸਟੋਰ ਦੇ ਮਾਲਕ ਉੱਪਰ ਪਹਿਲਾਂ ਵੀ ਇਕ ਗੈਰ ਇਰਾਦਤਨ ਕਤਲ ਦਾ ਮਾਮਲਾ ਚੱਲ ਰਿਹਾ ਹੈ। ਮੈਡੀਕਲ ਸਟੋਰ ਦੇ ਮਾਲਕ ਉੱਪਰ ਰਮਦਾਸ ਪੁਲਸ ਨੇ ਇਕ ਨੌਜਵਾਨ ਨੂੰ ਨਸ਼ੀਲਾ ਟੀਕਾ ਵੇਚਣ ਦਾ ਪਰਚਾ ਦਰਜ ਕੀਤਾ ਸੀ, ਜਿਸ ਉਪਰੰਤ ਨਸ਼ੀਲਾ ਟੀਕਾ ਲਗਾਉਣ ਨਾਲ ਉਸ ਨੌਜਵਾਨ ਦੀ ਮੌਤ ਹੋ ਗਈ ਸੀ। ਆਰੋਪੀ ਡਾਕਟਰ ਦੀਪਕ ਦੀਪਕ ਮੈਡੀਕਲ ਹਾਲ ਦੇ ਮਾਲਕ ਉੱਪਰ ਕੇਸ ਦਰਜ ਹੈ ਅਤੇ ਉਹ ਜ਼ਮਾਨਤ ਰਿਹਾ ਹੋਇਆ ਸੀ ਅਤੇ ਜ਼ਮਾਨਤ ਤੇ ਰਿਹਾ ਹੋਣ ਬਾਅਦ ਉਸਨੇ ਫਿਰ ਨਸ਼ੀਲੀਆਂ ਗੋਲੀਆਂ ਵੇਚਣ ਦਾ ਕੰਮ ਸ਼ੁਰੂ ਕਰ ਦਿੱਤਾ।
ਇੰਸਪੈਕਟਰ ਮਨਜਿੰਦਰ ਸਿੰਘ ਦੱਸਿਆ ਕਿ ਅਰੋਪੀ ਕੋਲੋਂ ੧੫ ਹਜ਼ਾਰ ਦੇ ਕਰੀਬ ਨਸ਼ੀਲੀਆਂ ਗੋਲੀਆਂ ਅਤੇ ਕੈਪਸੂਲ ਬਰਾਮਦ ਹੋਏ ਹਨ ਅਤੇ ਜਾਂਚ ਚੱਲ ਰਹੀ ਹੈ।
ਟਰਾਲੀ ਦੀ ਪਰਚੀ ਨੂੰ ਲੈ ਕੇ ਉਲਝੇ ਮੁਲਾਜ਼ਮ, 3 ਘੰਟੇ ਬੰਦ ਰਿਹਾ ਟੋਲ ਪਲਾਜ਼ਾ (ਵੀਡੀਓ)
NEXT STORY