ਚੰਡੀਗੜ੍ਹ (ਸੁਸ਼ੀਲ) : ਨਸ਼ਾ ਸਪਲਾਈ ਕਰਨ ਵਾਲੇ ਟੈਕਸੀ ਚਾਲਕ ਅਤੇ ਸੈਕਟਰ-47 ਦੇ ਪਾਰਕ ’ਚ ਜੂਆ ਖੇਡਣ ਵਾਲਿਆਂ ਨੂੰ ਜ਼ਿਲ੍ਹਾ ਕ੍ਰਾਈਮ ਸੈੱਲ ਦੀ ਟੀਮ ਨੇ ਵੱਖੋ-ਵੱਖ ਸੈਕਟਰਾਂ ’ਚ ਛਾਪੇਮਾਰੀ ਕਰ ਕੇ ਕਾਬੂ ਕੀਤਾ। ਪੁਲਸ ਨੇ ਟੈਕਸੀ ਚਾਲਕ ਮੋਹਾਲੀ ਵਾਸੀ ਕੁਬੇਰਇੰਦਰ ਸਿੰਘ ਕੋਲੋਂ 20.13 ਗ੍ਰਾਮ ਹੈਰੋਇਨ ਅਤੇ ਜੁਆਰੀ ਸੁਰਿੰਦਰ ਸਿੰਘ ਵਾਸੀ ਬੁੜੈਲ, ਰਵੀ ਕੁਮਾਰ ਵਾਸੀ ਸੈਕਟਰ-51, ਸੰਜੀਤ ਸਿੰਘ ਵਾਸੀ ਖਰੜ, ਮਨੋਜ ਕੁਮਾਰ ਵਾਸੀ ਸੈਕਟਰ-52, ਧਰਮਪਾਲ ਵਾਸੀ ਸੈਕਟਰ-47, ਉਮੇਸ਼, ਥਾਮਸ ਤੇ ਸੈਕਟਰ-41 ਦੇ ਰਹਿਣ ਵਾਲੇ ਅਵਤਾਰ ਸਿੰਘ ਕੋਲੋਂ 68 ਹਜ਼ਾਰ 20 ਰੁਪਏ ਬਰਾਮਦ ਕੀਤੇ। ਜ਼ਿਲ੍ਹਾ ਕਰਾਈਮ ਸੈੱਲ ਨੇ ਹੈਰੋਇਨ ਤੇ ਨਕਦੀ ਜ਼ਬਤ ਕਰ ਕੇ ਐੱਨ. ਡੀ. ਪੀ. ਐੱਸ. ਤੇ ਗੈਂਬਲਿੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
ਪੁਲਸ ਨੇ ਜੁਆਰੀਆਂ ਨੂੰ ਜ਼ਮਾਨਤ ਦੇ ਦਿੱਤੀ, ਜਦੋਂ ਕਿ ਜ਼ਿਲ੍ਹਾ ਅਦਾਲਤ ਨੇ ਨਸ਼ਾ ਤਸਕਰ ਨੂੰ 14 ਦਿਨਾਂ ਲਈ ਨਿਆਇਕ ਹਿਰਾਸਤ ’ਚ ਭੇਜ ਦਿੱਤਾ। ਜ਼ਿਲ੍ਹਾ ਕ੍ਰਾਈਮ ਸੈੱਲ ਦੇ ਇੰਚਾਰਜ ਜਸਮਿੰਦਰ ਸਿੰਘ ਨੂੰ ਸੂਚਨਾ ਮਿਲੀ ਕਿ ਇਕ ਨੌਜਵਾਨ ਟੈਕਸੀ ਦੀ ਆੜ ’ਚ ਨਸ਼ੇ ਦੀ ਸਪਲਾਈ ਕਰਦਾ ਹੈ। ਪੁਲਸ ਨੇ ਮੁਲਜ਼ਮ ਨੂੰ ਫੜ੍ਹਨ ਲਈ ਵਿਸ਼ੇਸ਼ ਟੀਮ ਬਣਾਈ। ਪੁਲਸ ਟੀਮ ਨੇ ਸੈਕਟਰ-52 ਦੇ ਬਿਜਲੀ ਘਰ ਨੇੜੇ ਨਾਕਾ ਲਾਇਆ। ਟੀਮ ਨੂੰ ਸਾਹਮਣੇ ਤੋਂ ਆਲਟੋ ਸਵਾਰ ਇਕ ਨੌਜਵਾਨ ਬੈਗ ਲੈ ਕੇ ਕਾਰ ’ਚੋਂ ਉਤਰਦਾ ਦਿਖਾਈ ਦਿੱਤਾ।
ਪੁਲਸ ਟੀਮ ਨੇ ਕਾਰ ਚਾਲਕ ਨੂੰ ਕਾਬੂ ਕਰ ਲਿਆ। ਤਲਾਸ਼ੀ ਦੌਰਾਨ ਮੁਲਜ਼ਮ ਮੋਹਾਲੀ ਵਾਸੀ ਕੁਬੇਰਇੰਦਰ ਸਿੰਘ ਕੋਲੋਂ 20.13 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਮੁਲਜ਼ਮ ਟੈਕਸੀ ਰਾਹੀਂ ਨਸ਼ਾ ਵੇਚਦਾ ਸੀ। ਜ਼ਿਲ੍ਹਾ ਕ੍ਰਾਈਮ ਸੈੱਲ ਨੇ ਹੈਰੋਇਨ ਬਰਾਮਦ ਕਰ ਕੇ ਟੈਕਸੀ ਡਰਾਈਵਰ ’ਤੇ ਸੈਕਟਰ-36 ਥਾਣੇ ’ਚ ਮਾਮਲਾ ਦਰਜ ਕਰਵਾਇਆ। ਜ਼ਿਲ੍ਹਾ ਕ੍ਰਾਈਮ ਸੈੱਲ ਦੀ ਇਕ ਹੋਰ ਟੀਮ ਨੇ ਸੈਕਟਰ-47 ਦੇ ਪਾਰਕ ’ਚ ਛਾਪਾ ਮਾਰ ਕੇ ਜੂਆ ਖੇਡ ਰਹੇ 8 ਵਿਅਕਤੀਆਂ ਨੂੰ ਕਾਬੂ ਕੀਤਾ।
ਚੋਰਾਂ ਦੇ ਹੌਸਲੇ ਬੁਲੰਦ, ਚਲਦੇ ਵਾਹਨਾਂ ’ਚੋਂ ਉਡਾ ਲੈਂਦੇ ਹਨ ਮਾਲ ਦੇ ਨਗ, ਟਰਾਂਸਪੋਰਟਰਾਂ ’ਚ ਹੜਕੰਪ
NEXT STORY