ਚੰਡੀਗੜ੍ਹ (ਸੁਸ਼ੀਲ) : ਆਪਰੇਸ਼ਨ ਸੈੱਲ ਨੇ ਪੰਜਾਬ ਸੀ. ਐੱਮ. ਹਾਊਸ ਨੇੜੇ ਤੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਦੀ ਪਛਾਣ ਉੱਤਰ ਪ੍ਰਦੇਸ਼ ਦੇ ਬਿਜਨੌਰ ਦੇ ਰਹਿਣ ਵਾਲੇ ਮੁਹੰਮਦ ਜ਼ੀਸ਼ਾਨ ਅਤੇ ਮੁਹੰਮਦ ਸ਼ਾਹਬਾਨ ਵਜੋਂ ਹੋਈ ਹੈ। ਤਲਾਸ਼ੀ ਦੌਰਾਨ ਮੁਲਜ਼ਮਾਂ ਤੋਂ 198.35 ਗ੍ਰਾਮ ਹੈਰੋਇਨ ਬਰਾਮਦ ਹੋਈ। ਆਪਰੇਸ਼ਨ ਸੈੱਲ ਦੀ ਟੀਮ ਨੇ ਹੈਰੋਇਨ ਜ਼ਬਤ ਕਰ ਤਸਕਰਾਂ ਮੁਹੰਮਦ ਜ਼ੀਸ਼ਾਨ ਅਤੇ ਮੁਹੰਮਦ ਸ਼ਾਹਬਾਨ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰਵਾਇਆ।
ਆਪਰੇਸ਼ਨ ਸੈੱਲ ਇੰਚਾਰਜ ਜਸਪਾਲ ਦੀ ਅਗਵਾਈ ਹੇਠ ਪੁਲਸ ਟੀਮ ਪੰਜਾਬ ਸੀ.ਐੱਮ. ਹਾਊਸ ਨੇੜੇ ਗਸ਼ਤ ਕਰ ਰਹੀ ਸੀ। ਇਸ ਦੌਰਾਨ ਮੁਖਬਰ ਨੇ ਟੀਮ ਨੂੰ ਸੂਚਨਾ ਦਿੱਤੀ ਕਿ ਦੋ ਨੌਜਵਾਨ ਨਸ਼ੀਲੇ ਪਦਾਰਥ ਵੇਚਣ ਆ ਰਹੇ ਹਨ। ਸੂਚਨਾ ਮਿਲਣ ’ਤੇ ਪੁਲਸ ਟੀਮ ਨੇ ਮੁਲਜ਼ਮਾਂ ਨੂੰ ਫੜ੍ਹਨ ਲਈ ਨਾਕਾਬੰਦੀ ਕਰ ਦਿੱਤੀ। ਦੋ ਨੌਜਵਾਨ ਜੰਗਲ ਦੇ ਰਸਤੇ ਤੋਂ ਬਾਹਰ ਆਏ ਅਤੇ ਪੁਲਸ ਨੂੰ ਦੇਖ ਕੇ ਵਾਪਸ ਜਾਣ ਲੱਗੇ। ਪੁਲਸ ਟੀਮ ਨੇ ਮੁਹੰਮਦ ਜ਼ੀਸ਼ਾਨ ਅਤੇ ਮੁਹੰਮਦ ਸ਼ਾਹਬਾਨੰਦ ਨੂੰ ਫੜ੍ਹ ਲਿਆ ਅਤੇ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਤੋਂ 198.35 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਸ ਮੁਲਜ਼ਮਾਂ ਤੋਂ ਪਤਾ ਲਗਾ ਰਹੀ ਹੈ ਕਿ ਉਹ ਨਸ਼ੀਲੇ ਪਦਾਰਥ ਕਿੱਥੋਂ ਲਿਆਏ ਸਨ ਅਤੇ ਕਿਸ ਨੂੰ ਵੇਚਣ ਜਾ ਰਹੇ ਸਨ।
ਬਜ਼ੁਰਗ ਵਿਅਕਤੀ ਨੇ ਕੀਤੀ ਖ਼ੁਦਕੁਸ਼ੀ! ਦੋ ਔਰਤਾਂ ਸਣੇ ਤਿੰਨ ਖ਼ਿਲਾਫ਼ ਪਰਚਾ ਦਰਜ
NEXT STORY