ਬਠਿੰਡਾ(ਬਲਵਿੰਦਰ)-ਪਿੰਡ ਭੀਸੀਆਣਾ 'ਚ ਨਸ਼ਾ ਸਮੱਗਲਿੰਗ ਨੂੰ ਰੋਕਣ ਵਾਲੇ ਸਾਬਕਾ ਸਰਪੰਚ ਦੀ ਅੱਜ ਨਾ ਸਿਰਫ ਦਾੜ੍ਹੀ ਪੁੱਟੀ ਗਈ, ਬਲਕਿ ਗੁਪਤ ਅੰਗ 'ਤੇ ਵੀ ਲੱਤਾਂ ਮਾਰੀਆਂ ਗਈਆਂ, ਜਿਸ ਨੂੰ ਹਸਪਤਾਲ 'ਚ ਦਾਖਲ ਕਰਵਾਉਣਾ ਪਿਆ। ਸਰਕਾਰੀ ਹਸਪਤਾਲ 'ਚ ਦਾਖਲ ਡੇਪੋ ਵਲੰਟੀਅਰ ਗੁਰਮੀਤ ਸਿੰਘ ਸਾਬਕਾ ਸਰਪੰਚ ਪਿੰਡ ਭੀਸੀਆਣਾ ਅਨੁਸਾਰ ਗੁਆਂਢੀ ਪਿੰਡ ਦਾ ਇਕ ਲੜਕਾ ਸਾਡੇ ਪਿੰਡ 'ਚ ਨਸ਼ਾ ਵੇਚਣ ਲਈ ਆਉਂਦਾ ਸੀ। ਇਸ ਬਾਰੇ ਪਤਾ ਲੱਗਾ ਤਾਂ ਉਸ ਨੇ ਉਕਤ ਨੂੰ ਘੇਰ ਲਿਆ ਅਤੇ ਨਸ਼ਾ ਸਮੱਗਲਿੰਗ ਅਤੇ ਨਸ਼ਾ ਕਰਨ ਤੋਂ ਰੋਕਣ ਦੇ ਮੰਤਵ ਨਾਲ ਉਸ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਦੱਸਣ ਲੱਗਾ। ਇਸੇ ਦੌਰਾਨ ਉਹ ਬਹਿਸਣ ਲੱਗਾ ਤੇ ਹਮਲਾਵਰ ਹੋ ਗਿਆ। ਸਮੱਗਲਰ ਨੇ ਉਸ ਨੂੰ ਇੱਟ ਮਾਰੀ, ਜਿਸ ਕਾਰਨ ਉਸ ਦਾ ਹੱਥ ਜ਼ਖ਼ਮੀ ਹੋ ਗਿਆ। ਇਥੇ ਹੀ ਬੱਸ ਨਹੀਂ, ਉਸ ਨੇ ਉਸ ਦੀ ਦਾੜ੍ਹੀ ਪੁੱਟ ਕੇ ਬੇਅਦਬੀ ਵੀ ਕੀਤੀ, ਜਦਕਿ ਉਸ ਦੇ ਗੁਪਤ ਅੰਗ 'ਤੇ ਵੀ ਲੱਤਾਂ ਮਾਰੀਆਂ। ਉਸ ਨੇ ਰੌਲਾ ਪਾ ਕੇ ਮਦਦ ਮੰਗੀ, ਜਦੋਂ ਤੱਕ ਆਸ-ਪਾਸ ਦੇ ਲੋਕ ਉਥੇ ਪਹੁੰਚੇ, ਉਦੋਂ ਤੱਕ ਹਮਲਾਵਰ ਫਰਾਰ ਹੋ ਚੁੱਕਾ ਸੀ। ਥਾਣਾ ਨੇਹੀਆਂਵਾਲਾ ਦੇ ਮੁਖੀ ਅੰਗਰੇਜ਼ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਦਾ ਕਹਿਣਾ ਸੀ ਕਿ ਇਸ ਬਾਰੇ ਉਨ੍ਹਾਂ ਕੋਲ ਕੋਈ ਜਾਣਕਾਰੀ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਘਟਨਾ ਸਥਾਨ 'ਤੇ ਜਾ ਰਹੇ ਹਨ। ਫਿਲਹਾਲ ਉਹ ਕੁਝ ਨਹੀਂ ਕਹਿ ਸਕਦੇ।
ਅਫ਼ਗਾਨਿਸਤਾਨ 'ਚ ਮਾਰੇ ਗਏ ਸਿੱਖਾਂ ਦੀਆਂ ਅਸਥੀਆਂ ਜਲ ਪ੍ਰਵਾਹ
NEXT STORY