ਨਵਾਂਸ਼ਹਿਰ, (ਤ੍ਰਿਪਾਠੀ, ਮਨੋਰੰਜਨ)- ਪੁਲਸ ਨੇ 2 ਵੱਖ-ਵੱਖ ਮਾਮਲਿਆਂ ’ਚ 1.60 ਕੁਇੰਟਲ ਭੁੱਕੀ ਸਮੇਤ 4 ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਏ.ਐੱਸ.ਪੀ. ਸਰਤਾਜ ਸਿੰਘ ਆਈ.ਪੀ.ਐੱਸ. ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਲਵਿੰਦਰ ਸਿੰਘ ਉਰਫ ਬਿੱਲਾ ਪੁੱਤਰ ਤਰਲੋਕ ਸਿੰਘ ਅਤੇ ਬਲਵੀਰ ਰਾਮ ਉਰਫ ਬੀਰਾ ਪੁੱਤਰ ਦਲੀਪਾ ਰਾਮ ਵਾਸੀ ਮਾਂਗਟ ਭੁੱਕੀ ਵੇਚਦੇ ਹਨ ਅਤੇ ਅੱਜ ਵੀ ਕੁਲਵਿੰਦਰ ਸਿੰਘ ਦੇ ਘਰ ਨਜ਼ਦੀਕ ਚਰੀ ਵਾਲੇ ਖੇਤ ’ਚ ਭਾਰੀ ਮਾਤਰਾ ’ਚ ਭੁੱਕੀ ਰੱਖ ਕੇ ਵੇਚਣ ਲਈ ਗਾਹਕਾਂ ਦਾ ਇੰਤਜ਼ਾਰ ਕਰ ਰਹੇ ਹਨ। ਉਕਤ ਸੂਚਨਾ ਦੇ ਅਾਧਾਰ ’ਤੇ ਐੱਸ.ਐੱਚ.ਓ. ਗੁਰਦਿਆਲ ਸਿੰਘ ਦੀ ਪੁਲਸ ਪਾਰਟੀ ਨੇ ਰੇਡ ਕਰ ਕੇ ਉਕਤ ਦੋਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 1 ਕੁਇੰਟਲ ਭੁੱਕੀ ਬਰਾਮਦ ਕੀਤੀ। ਪੁਲਸ ਨੇ ਉਕਤ ਦੋਵਾਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਫਗਵਾੜਾ ਸਬ ਜੇਲ 'ਚੋਂ 3 ਕੈਦੀਆਂ ਨੇ ਕੀਤੀ ਭੱਜਣ ਦੀ ਕੋਸ਼ਿਸ਼
NEXT STORY