ਮੱਲੀਆਂ ਕਲਾਂ, (ਟੁੱਟ)- ਸਦਰ ਥਾਣਾ ਨਕੋਦਰ ਅਧੀਨ ਪੈਂਦੀ ਪੁਲਸ ਚੌਕੀ ਪਿੰਡ ਉੱਗੀ ਦੀ ਪੁਲਸ ਪਾਰਟੀ ਨੇ ਇਕ ਝੋਲਾ ਛਾਪ ਡਾਕਟਰ ਨੂੰ 800 ਨਸ਼ੇ ਵਾਲੀਅਾਂ ਗੋਲੀਆਂ ਸਮੇਤ ਕਾਬੂ ਕਰਨ ’ਚ ਸਫਲਤਾ ਹਾਸਲ ਕੀਤੀ ਹੈ। ਚੌਕੀ ਇੰਚਾਰਜ ਏ.ਐੱਸ.ਆਈ. ਹਰਪਾਲ ਸਿੰਘ ਦੀ ਸੂਚਨਾ ਮੁਤਾਬਕ ਪ੍ਰਦੀਪ ਸਿੰਘ ਉਰਫ ਪੀਤਾ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਤਲਵੰਡੀ ਭਰੋ ਪਿੰਡ ਵਿਚ ਪੇਸ਼ੇ ਵਜੋਂ ਡਾਕਟਰੀ ਦੀ ਦੁਕਾਨ ਕਰ ਰਿਹਾ ਸੀ। ਗੁਪਤ ਸੂਚਨਾ ਮਿਲੀ ਸੀ ਉਕਤ ਝੋਲਾ ਛਾਪ ਡਾਕਟਰ ਨਸ਼ੇ ਵਾਲੀਅਾਂ ਗੋਲੀਆਂ ਵੇਚ ਰਿਹਾ ਹੈ। ਪੁਲਸ ਪਾਰਟੀ ਨੇ ਦੁਕਾਨ ’ਤੇ ਰੇਡ ਕਰ ਕੇ ਉਸ ਕੋਲੋਂ 800 ਟਰਾਮਾਡੋਲ ਨਸ਼ੇ ਵਾਲੀਅਾਂ ਗੋਲੀਆਂ ਬਰਾਮਦ ਕਰ ਲਈਅਾਂ। ਮੁਲਜ਼ਮ ਨੂੰ ਨਕੋਦਰ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਇਕ ਦਿਨ ਦਾ ਪੁਲਸ ਰਿਮਾਂਡ ਲਿਆ ਗਿਆ ਹੈ।
ਥਾਣਾ ਸਦਰ ਦੇ ਨੱਕ ਹੇਠ ਚੱਲ ਰਿਹੈ ਦੜੇ-ਸੱਟੇ ਦਾ ਕਾਰੋਬਾਰ
ਜਲੰਧਰ, (ਰਾਜ)- ਪੰਜਾਬ ਸਟੇਟ ਲਾਟਰੀ ਦੀ ਆੜ ਵਿਚ ਦੜੇ ਸੱਟੇ ਦੀਆਂ ਸ਼ਹਿਰ ਵਿਚ ਸੈਂਕੜੇ ਦੁਕਾਨਾਂ ਹਨ ਪਰ ਥਾਣਾ ਸਦਰ ਦੇ ਏਰੀਏ ਵਿਚ ਬਿਨਾਂ ਕੋਈ ਪੰਜਾਬ ਸਟੇਟ ਲਾਟਰੀ ਦਾ ਬੋਰਡ ਲਾਏ ਧੜੱਲੇ ਨਾਲ ਥਾਣੇ ਦੀ ਨੱਕ ਹੇਠਾਂ ਸ਼ਰੇਆਮ ਦਿੱਲੀ ਦੀ ਪਰਚੀ ਲਿਖੀ ਜਾਂਦੀ ਹੈ। ਸੂਤਰਾਂ ਦੀ ਮੰਨੀਏ ਤਾਂ ਅਜਿਹਾ ਨਹੀਂ ਹੈ ਕਿ ਥਾਣਾ ਸਦਰ ਨੂੰ ਇਸ ਗੋਰਖਧੰਦੇ ਦੀ ਭਿਣਕ ਨਹੀਂ ਹੈ। ਕਮਿਸ਼ਨਰੇਟ ਦੇ ਥਾਣੇ ਦੇ ਸਾਹਮਣੇ ਲਿਖੇ ਜਾਣ ਵਾਲੀ ਦੜੇ ਸੱਟੇ ਦੇ ਕਰਿੰਦਿਆਂ ਤੋਂ ਲੈ ਕੇ ਆਕਾ ਤੱਕ ਦੀ ਜਾਣਕਾਰੀ ਥਾਣਾ ਪੁਲਸ ਨੂੰ ਹੈ। ਬਾਵਜੂਦ ਜਾਣਕਾਰੀ ਦੇ ਇਨ੍ਹਾਂ ਨਾਜਾਇਜ਼ ਚੱਲ ਰਹੀਆਂ ਦੜੇ ਸੱਟੇ ਦੀਆਂ ਦੁਕਾਨਾਂ ’ਤੇ ਰੇਡ ਕਰਨ ਤੋਂ ਵੀ ਪੁਲਸ ਕਤਰਾਉਂਦੀ ਹੈ। ਪੁਲਸ ਦੀ ਸ਼ਹਿ ਨਾਲ ਦੜੇ ਸੱਟੇ ਦਾ ਧੰਦਾ ਵਧ ਫੁੱਲ ਰਿਹਾ ਹੈ। 10 ਦੇ 100 ਰੁਪਏ ਦਾ ਲਾਲਚ ਦੇ ਕੇ ਗਰੀਬ ਆਦਮੀ ਦੇ ਖੂਨ ਪਸੀਨੇ ਦੀ ਕਮਾਈ ਸ਼ਰੇਆਮ ਲੁੱਟੀ ਜਾ ਰਹੀ ਹੈ। ਇਨ੍ਹਾਂ ਚੱਲ ਰਹੀਆਂ ਦੁਕਾਨਾਂ ’ਤੇ ਨਕੇਲ ਕੱਸਣ ਵਿਚ ਪੁਲਸ ਪੂਰੀ ਤਰ੍ਹਾਂ ਅਸਫਲ ਰਹੀ ਹੈ।
ਓਵਰਸਪੀਡ ਕਾਰਨ ਸ਼ਾਪਕੀਪਰ ਕੋਲੋਂ ਕਾਰ ਦੀ ਬ੍ਰੇਕ ਨਾ ਲੱਗਣ ਕਰਕੇ ਹੋਇਆ ਹਾਦਸਾ
NEXT STORY