ਕਪੂਰਥਲਾ (ਮੱਲ੍ਹੀ)-ਰਿਆਸਤੀ ਸ਼ਹਿਰ ਕਪੂਰਥਲਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਨੌਜਵਾਨ ਦੀ ਹੋਈ ਮੌਤ ਨੇ ਪੁਲਸ ਦੀ ਨਸ਼ਿਆਂ ਖ਼ਿਲਾਫ਼ ਆਰੰਭੀ ਮੁਹਿੰਮ ’ਤੇ ਪ੍ਰਸ਼ਨ ਚਿੰਨ੍ਹ ਲਾਇਆ ਹੈ, ਜਦਕਿ ਨਸ਼ਿਆਂ ਦੇ ਖ਼ਾਤਮੇ ਸਬੰਧੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਨਸ਼ਿਆਂ ਨੂੰ ਜੜ੍ਹੋਂ ਖ਼ਤਮ ਕਰਨਾ ਪੁਲਸ ਦੀ ਡਿਊਟੀ ਹੈ।
ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਆਖਿਆ ਕਿ ਮਾਨ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਜੇ ਵਾਕਿਆ ਹੀ ਜ਼ਿਲ੍ਹਾ ਪੁਲਸ ਪ੍ਰਸ਼ਾਸਨ ਨਸ਼ਿਆਂ ਦੇ ਖ਼ਾਤਮੇ ਲਈ ਜੀਅ ਜਾਨ ਨਾਲ ਕੰਮ ਕਰ ਰਹੀ ਹੈ ਤਾਂ ਫਿਰ ਹੁਣ ਕਪੂਰਥਲਾ ਸ਼ਹਿਰ ’ਚ ਨਸ਼ੇ ਦੀ ਓਵਰਡੋਜ਼ ਨਾਲ ਜਿਸ ਨੌਜਵਾਨ ਦੀ ਮੌਤ ਹੋਈ ਹੈ, ਉਸ ਨੂੰ ਨਸ਼ਾ ਕਿੱਥੋਂ ਮਿਲਿਆ, ਉਸ ਨਸ਼ੇ ਦਾ ਸਮੱਗਲਰ (ਸਪਲਾਇਰ) ਕੌਣ ਹੈ ਅਤੇ ਉਹ ਪੁਲਸ ਦੇ ਖ਼ੁਫ਼ੀਆ ਤੰਤਰ ਦੀਆਂ ਨਜ਼ਰਾਂ ਵਿਚ ਕਿਉਂ ਨਹੀਂ ਆਇਆ?
ਇਹ ਵੀ ਪੜ੍ਹੋ: ਚਿੱਟੇ ਦੀ ਓਵਰਡੋਜ਼ ਨਾਲ ਨਾਬਾਲਗ ਦੀ ਮੌਤ, ਪਰਿਵਾਰ ਵੱਲੋਂ ਚੁੱਪ-ਚਪੀਤੇ ਕੀਤੇ ਸਸਕਾਰ ਕਾਰਨ ਇਲਾਕੇ 'ਚ ਫੈਲੀ ਦਹਿਸ਼ਤ
ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨ ਦੀ ਮੌਤ ਨੇ ਪੁਲਸ ਦੇ ਉਨ੍ਹਾਂ ਦਾਅਵਿਆਂ ਦੀ ਫੂਕ ਕੱਢ ਕੇ ਰੱਖ ਦਿੱਤੀ ਹੈ, ਜਿਸ ਵਿਚ ਪੁਲਸ ਪ੍ਰਸ਼ਾਸਨ ਇਹ ਦਾਅਵਾ ਕਰਦੀ ਹੈ ਕਿ ਪੁਲਸ ਨੇ ਨਸ਼ਿਆਂ ਦੀ ਚੇਨ ਨੂੰ ਤਹਿਸ-ਨਹਿਸ ਕਰ ਦਿੱਤਾ ਹੈ ਅਤੇ ਨਸ਼ਾ ਸਮੱਗਲਰਾਂ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹਨ, ਜਦਕਿ ਅਸਲ ਸੱਚਾਈ ਕੀ ਹੈ, ਕਪੂਰਥਲਾ ਵਿਚ ਵਾਪਰੀ ਘਟਨਾ ਨੇ ਜੱਗ ਜ਼ਾਹਿਰ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਜਿਸ ਬੋਰਵੈੱਲ 'ਚ ਡਿੱਗ ਕੇ 6 ਸਾਲਾ 'ਰਿਤਿਕ ਰੌਸ਼ਨ' ਨੇ ਗੁਆਈ ਸੀ ਜਾਨ, ਉਸ ਦੇ ਮਾਲਕ ਖ਼ਿਲਾਫ਼ ਹੋਈ ਵੱਡੀ ਕਾਰਵਾਈ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਹੈਰੋਇਨ ਸਮੱਗਲਰਾਂ ਤੇ ਅੱਤਵਾਦੀਆਂ ਦਾ ਗਠਜੋੜ ਖ਼ਤਰਨਾਕ, ਸਖ਼ਤੀ ਦੇ ਬਾਵਜੂਦ ਪਾਕਿ ਤੋਂ ਹੈਰੋਇਨ ਦੀ ਤਸਕਰੀ ਜਾਰੀ
NEXT STORY