ਲੁਧਿਆਣਾ (ਅਨਿਲ) : ਇੱਥੇ ਥਾਣਾ ਸਲੇਮ ਟਾਬਰੀ ਅਧੀਨ ਪੈਂਦੇ ਅਜੀਤ ਨਗਰ 'ਚ ਬੀਤੀ ਰਾਤ ਇਕ ਸ਼ਰਾਬੀ ਪਤੀ ਨੇ ਆਪਣੀ ਪਤਨੀ ਨਾਲ ਕੁੱਟਮਾਰ ਕੀਤੀ। ਇੰਨਾ ਹੀ ਨਹੀਂ, ਉਸ ਨੇ ਪਤਨੀ ਦੇ ਕੱਪੜਿਆਂ ਨੂੰ ਅੱਗ ਲਾ ਦਿੱਤੀ। ਸ਼ਰਾਬੀ ਇੱਥੇ ਹੀ ਨਹੀਂ ਰੁਕਿਆ, ਉਸ ਨੇ ਬਾਅਦ 'ਚ ਗਰਮ ਪ੍ਰੈੱਸ ਨਾਲ ਪਤਨੀ ਦੇ ਸਿਰ 'ਤੇ ਵਾਰ ਵੀ ਕੀਤੇ।
ਇਹ ਵੀ ਪੜ੍ਹੋ : ਪੰਜਾਬ ਦੇ ਲੋਕਾਂ ਲਈ ਜ਼ਰੂਰੀ ਖ਼ਬਰ, ਸੂਬੇ 'ਚ Free ਰਹਿਣਗੇ ਸਾਰੇ ਟੋਲ ਪਲਾਜ਼ੇ (ਵੀਡੀਓ)
ਇਸ ਕਾਰਨ ਪਤਨੀ ਗੰਭੀਰ ਰੂਪ 'ਚ ਜ਼ਖਮੀ ਹੋ ਗਈ, ਜਿਸ ਨੂੰ ਲੁਧਿਆਣਾ ਦੇ ਸਿਵਲ ਹਸਪਤਾਲ 'ਚ ਇਲਾਜ ਲਈ ਦਾਖ਼ਲ ਕਰਾਇਆ ਗਿਆ ਹੈ। ਔਰਤ ਦੀ ਪਛਾਣ ਕਮਲਜੀਤ ਕੌਰ ਵਜੋਂ ਹੋਈ ਹੈ। ਉਹ ਇਸੇ ਮੁਹੱਲੇ 'ਚ ਇਕ ਨਿੱਜੀ ਸਕੂਲ 'ਚ ਸਫ਼ਾਈ ਕਰਨ ਦਾ ਕੰਮ ਕਰਦੀ ਹੈ।
ਇਹ ਵੀ ਪੜ੍ਹੋ : CBSE ਦੀਆਂ ਪ੍ਰੀਖਿਆਵਾਂ ਮੁਲਤਵੀ ਹੋਣ ਦਾ ਨੋਟਿਸ ਵਾਇਰਲ! ਖ਼ਬਰ 'ਚ ਜਾਣੋ ਕੀ ਹੈ ਪੂਰਾ ਸੱਚਾ
ਫਿਲਹਾਲ ਜਾਂਚ ਅਧਿਕਾਰੀ ਰਾਜਕੁਮਾਰ ਨੇ ਦੱਸਿਆ ਕਿ ਪੁਲਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਦੋਸ਼ੀ ਪਤੀ ਅਜੇ ਤੱਕ ਫ਼ਰਾਰ ਹੈ, ਜਿਸ ਦੀ ਭਾਲ ਪੁਲਸ ਵਲੋਂ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੁੱਖ ਮੰਤਰੀ ਭਗਵੰਤ ਮਾਨ ਨੇ ਹਾਦਸੇ ’ਚ ਜ਼ਖਮੀ ਹੋਏ ਵਿਧਾਇਕ ਕਰਮਵੀਰ ਸਿੰਘ ਦਾ ਜਾਣਿਆ ਹਾਲ
NEXT STORY