ਲੁਧਿਆਣਾ (ਮੁੱਲਾਂਪੁਰੀ) - ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ 24 ਅਪ੍ਰੈਲ,2021 ਨੂੰ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਦਾ ਪ੍ਰਚਾਰ ਦਿੱਲੀ ਬੈਠੇ ਵੱਖ-ਵੱਖ ਪਾਰਟੀਆਂ ਦੇ ਨੇਤਾ ਆਪਣੇ ਪੱਧਰ ’ਤੇ ਵੱਡੇ ਪੱਧਰ ’ਤੇ ਕਰਦੇ ਦੱਸੇ ਜਾ ਰਹੇ ਹਨ, ਜਦੋਂਕਿ ਦਿੱਲੀ ’ਚ ਕੋਰੋਨਾ ਦਾ ਕਹਿਰ ਵੱਡੀ ਪੱਧਰ ’ਤੇ ਜਾਰੀ ਹੈ।
ਪੜ੍ਹੋ ਇਹ ਵੀ ਖਬਰ - 12ਵੀਂ ਦੇ ਵਿਦਿਆਰਥੀ ਦੀ ਸ਼ਰਮਨਾਕ ਕਰਤੂਤ: ਘੁਮਾਉਣ ਦੇ ਬਹਾਨੇ 13 ਸਾਲਾ ਕੁੜੀ ਨਾਲ ਕੀਤਾ ਜਬਰ-ਜ਼ਿਨਾਹ
ਹੁਣ DSGMC ਦੀਆਂ ਹੋਣ ਵਾਲੀਆਂ ਚੋਣਾਂ ’ਤੇ ਕੋਰੋਨਾ ਦਾ ਸਾਇਆ ਵੀ ਨਜ਼ਰ ਆਉਣ ਲੱਗ ਪਿਆ ਹੈ, ਕਿਉਂਕਿ ਇਸ ਵਾਰ ਖ਼ਾਸ ਕਰ ਕੇ ਸ਼੍ਰੋ. ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਫੌਜਾਂ ਭਾਵ ਅਕਾਲੀ ਨੇਤਾ ਦਿੱਲੀ ਵੱਲ ਨਹੀਂ ਭੇਜੇ ਜਾ ਰਹੇ। ਹਾਂ, ਜਿੱਥੇ ਕਿਤੇ ਸੀਨੀਅਰ ਅਕਾਲੀ ਨੇਤਾ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ, ਉਥੇ ਜ਼ਰੂਰ ਭੇਜੇ ਜਾ ਰਹੇ ਹਨ ਪਰ ਜਿਹੜੇ ਕਾਫਿਲੇ ਪਿਛਲੀਆਂ ਚੋਣਾਂ ਵਿਚ 20 ਦਿਨਾਂ ਤੋਂ ਦਿੱਲੀ ’ਚ ਡੇਰੇ ਲਾਈ ਹੋਟਲਾਂ ਗੁਰਦੁਆਰਿਆਂ ਵਿਚ ਰਹਿੰਦੇ ਸਨ, ਉਨ੍ਹਾਂ ਦੇ ਜਾਣ ’ਤੇ ਰੋਕ ਲਗਾ ਦਿੱਤੀ ਹੈ।
ਪੜ੍ਹੋ ਇਹ ਵੀ ਖਬਰ - ਬਟਾਲਾ : ਸਰਕਾਰੀ ਸਕੂਲ ਦੀ ਅਧਿਆਪਕਾ ’ਤੇ ਤੇਜ਼ਧਾਰ ਦਾਤਰ ਨਾਲ ਕਾਤਲਾਨਾ ਹਮਲਾ, ਹਾਲਤ ਨਾਜ਼ੁਕ (ਵੀਡੀਓ)
ਪਾਰਟੀ ਦੇ ਜ. ਸਕੱਤਰ ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ ਨਾਲ ਇਸ ਸਬੰਧ ’ਚ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿਛਲੀਆਂ ਚੋਣਾਂ ਵਾਂਗ ਇਸ ਵਾਰ ਪੰਜਾਬ ’ਚੋਂ ਬਹੁਤ ਸਾਰੇ ਅਕਾਲੀ ਨੇਤਾ ਜਾਂ ਵਰਕਰ ਦਿੱਲੀ ਨਹੀਂ ਭੇਜੇ ਗਏ, ਕਿਉਂਕਿ ਕੋਰੋਨਾ ਸਿਖਰਾਂ ’ਤੇ ਹੈ। ਦਿੱਲੀ ਵਾਲੇ ਆਖ ਰਹੇ ਹਨ, ਸਾਡੀਆਂ ਚੋਣਾਂ ਹਨ, ਸਾਨੂੰ ਕੰਮ ਕਰਨ ਦਿਓ। ਇਸ ਲਈ ਹੁਣ ਦਿੱਲੀ ਜੱਥੇ ਨਹੀਂ ਜਾ ਰਹੇ।
ਪੜ੍ਹੋ ਇਹ ਵੀ ਖਬਰ - ਅੰਮ੍ਰਿਤਸਰ ’ਚ ਗੁੰਡਾਗਰਦੀ ਦਾ ਨੰਗਾ-ਨਾਚ, ਸ਼ਰੇਆਮ ਔਰਤ ਦੇ ਕੱਪੜੇ ਉਤਾਰ ਕੀਤੀ ਜ਼ਬਰਦਸਤੀ ਦੀ ਕੋਸ਼ਿਸ਼ (ਵੀਡੀਓ)
50 ਰੁਪਏ ਪਿੱਛੇ ਬਜ਼ੁਰਗ ਦਾ ਕੀਤਾ ਕਤਲ
NEXT STORY