ਅੰਮ੍ਰਿਤਸਰ (ਸਰਬਜੀਤ)- ਗੁਰੂ ਕੀ ਨਗਰੀ ਵਿਚ ਐਤਵਾਰ ਦੀ ਤੜਕੇ ਹੋਈ ਬਾਰਿਸ਼ ਨਾਲ ਮੌਸਮ ਕਾਫੀ ਸੁਹਾਵਣਾ ਹੋ ਗਿਆ ਹੈ, ਜਿਸ ਕਾਰਨ ਸ਼ਹਿਰ ਵਾਸੀਆਂ ਦੇ ਚਿਹਰੇ ਖਿੜ ਗਏ । ਪਿਛਲੇ ਕਈ ਦਿਨਾਂ ਤੋਂ ਪੈ ਰਹੀ ਭਾਰੀ ਗਰਮੀ ਦੇ ਨਾਲ ਜਿੱਥੇ ਮਨੁੱਖੀ ਜੀਵਨ ਕਾਫੀ ਪ੍ਰਭਾਵਿਤ ਹੋਇਆ ਪਿਆ ਸੀ ਉੱਥੇ ਹੀ ਪਸ਼ੂ ਪੰਛੀ ਵੀ ਹਾਲੋ ਬੇਹਾਲ ਹੋ ਗਏ ਸਨ। ਐਤਵਾਰ ਦੀ ਸਵੇਰੇ ਨੂੰ ਹੋਈ ਬਾਰਿਸ਼ ਕਾਰਨ ਮੌਸਮ ਵਿਚ ਕਾਫੀ ਤਬਦੀਲੀ ਆਉਣ ਨਾਲ ਵਾਤਾਵਰਣ ਕਾਫੀ ਠੀਕ ਹੋ ਗਿਆ ਹੈ।
ਇਹ ਵੀ ਪੜ੍ਹੋ-ਪਹਿਲੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਾਕਿ ਜਾਣ ਵਾਲੀ ਸੰਗਤ ਲਈ ਖ਼ਾਸ ਖ਼ਬਰ, SGPC ਵੱਲੋਂ ਵੀਜ਼ਾ ਪ੍ਰਕਿਰਿਆ ਸ਼ੁਰੂ
ਉੱਥੇ ਹੀ ਹੈਰੀਟੇਜ ਸਟ੍ਰੀਟ ਵਿਚ ਕਾਫੀ ਪਾਣੀ ਇਕੱਠਾ ਹੋ ਗਿਆ ਹੈ। ਜਿਸ ਰਸਤੇ ਵਿਚੋਂ ਸੰਗਤ ਨੇ ਗੁਰੂ ਘਰ ਵਿਚ ਆਉਣਾ ਹੁੰਦਾ ਹੈ, ਉਸ ਰਸਤੇ ਵਿਚ ਕਾਫੀ ਬਾਰਿਸ਼ ਦਾ ਪਾਣੀ ਵੇਖਣ ਨੂੰ ਮਿਲਿਆ। ਮਾਨਸੂਨ ਦੀ ਪਹਿਲੀ ਬਾਰਿਸ਼ ਨੇ ਹੀ ਪ੍ਰਸ਼ਾਸਨ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਇਹ ਵੀ ਪੜ੍ਹੋ- ਯੋਗਾ ਕੁੜੀ ਵੱਲੋਂ FIR ਵਾਪਸ ਲੈਣ ਦੀ ਨਵੀਂ ਵੀਡੀਓ ’ਤੇ SGPC ਮੈਂਬਰ ਦਾ ਵੱਡਾ ਬਿਆਨ
ਸੀਵਰੇਜ ਬੰਦ ਹੋਣ ਕਰ ਕੇ ਬਾਰਿਸ਼ ਦਾ ਪਾਣੀ ਭਰ ਗਿਆ ਤੇ ਸਟ੍ਰੀਟ ਨੇ ਨਹਿਰ ਦਾ ਰੂਪ ਧਾਰਨ ਕਰ ਲਿਆ। ਗੁਰੂ ਘਰ ਆਉਣ ਵਾਲੀ ਸੰਗਤਾਂ ਨੂੰ ਉਥੋਂ ਲੰਘਣ ਵਿਚ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਪਿਛਲੇ ਦਿਨਾਂ ਤੋਂ ਗਰਮੀ ਦੀ ਮਾਰ ਚੱਲ ਰਹੇ ਕਿਸਾਨ ਵੀ ਖੁਸ਼ ਨਜ਼ਰ ਆ ਰਹੇ ਹਨ। ਇਸ ਨਾਲ ਝੋਨਾ ਲਾਉਣ ਸਮੇਂ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਦਾ ਸਾਹਮਣਾ ਨਹੀਂ ਕਰਨਾ ਪਵੇਗਾ, ਅੱਜ ਪੰਜਾਬ ਅੰਦਰ ਸਰਕਾਰੀ ਸਕੂਲ ਖੁੱਲ੍ਹਣ ਜਾ ਰਹੇ ਹਨ, ਜਿਸ ਕਾਰਨ ਸਕੂਲਾਂ ਅੰਦਰ ਆਉਣ ਵਾਲੇ ਬੱਚਿਆਂ ਨੂੰ ਵੀ ਗਰਮੀ ਤੋਂ ਭਾਰੀ ਰਾਹਤ ਮਿਲੇਗੀ।
ਇਹ ਵੀ ਪੜ੍ਹੋ-SGPC ਵੱਲੋਂ ਯੋਗਾ ਵਾਲੀ ਕੁੜੀ ਦੇ ਝੂਠ ਦਾ ਪਰਦਾਫਾਸ਼, ਪਿਛਲੇ 6 ਦਿਨਾਂ ਦਾ ਬਲੂਪ੍ਰਿੰਟ ਪੇਸ਼ ਕਰ ਕੀਤਾ ਵੱਡਾ ਖੁਲਾਸਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਲਰ ਪਲਾਂਟ ਦੀਆਂ ਤਾਰਾਂ ਚੋਰੀ ਕਰਦੇ 3 ਲੋਕ ਗ੍ਰਿਫ਼ਤਾਰ
NEXT STORY