ਸ੍ਰੀ ਮੁਕਤਸਰ ਸਾਹਿਬ, (ਪਵਨ ਤਨੇਜਾ,ਕੁਲਦੀਪ ਰਿਣੀ,ਖੁਰਾਣਾ)- ਆਉਂਦੀਆਂ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਅਕਾਲੀ ਦਲ ਨੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਅਤੇ ਮੀਟਿੰਗਾਂ ਕਰ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਜਾ ਰਹੀਆਂ ਹਨ ਜਿਸ ਤਹਿਤ ਅੱਜ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਿੰਡ ਬਾਦਲ ਵਿਖੇ ਵਰਕਰਾਂ ਨਾਲ ਮੀਟਿੰਗ ਕੀਤੀ।
ਜਿਸ ’ਚ 17 ਪਿੰਡਾਂ ਦੇ ਵਰਕਰਾਂ ਨੇ ਭਾਗ ਲਿਆ। ਇੰਨਾਂ ਵਿਚ ਸ਼ੇਰਾਂਵਾਲਾ, ਭੁੱਲਰ ਵਾਲਾ, ਮਾਹੂਆਣਾ, ਫੱਤਾਕੇਰਾ, ਥਰਾਜਵਾਲਾ, ਬੀਦੋਵਾਲੀ, ਮਾਨ, ਮਨੀਆਂਵਾਲਾ,ਲੰਬੀ, ਮਹਿਣਾ, ਪਿੰਡ ਕਿੱਲਿਆਂਵਾਲੀ, ਮੰਡੀ ਕਿੱਲਿਆਂਵਾਲੀ, ਘੁਮਿਆਰਾ, ਸਿੰਘਾਂਵਾਲਾ, ਫਤੂਹੀਵਾਲਾ, ਮਿੱਠੜੀ, ਗੱਗੜ ਪਿੰਡਾਂ ਦੇ ਵਰਕਰਾਂ ਸ਼ਾਮਲ ਸਨ। ਸੁਖਬੀਰ ਬਾਦਲ ਨੇ ਕਿਹਾ ਕਿ ਜਦੋਂ ਪ੍ਰਕਾਸ਼ ਸਿੰਘ ਬਾਦਲ ਲੰਬੀ ਹਲਕੇ ਤੋਂ ਚੋਣ ਲੜਦੇ ਸਨ ਤਾਂ ਉਹ 24 ਤੋਂ 25 ਹਜ਼ਾਰ ਵੋਟ ਦੇ ਫਰਕ ਨਾਲ ਜਿੱਤ ਦਰਜ ਕਰਦੇ ਸਨ ਜਦਕਿ ਇਸ ਵਾਰ ਇਹ ਜਿੱਤ ਦਾ ਅੰਤਰ 50 ਹਜ਼ਾਰ ਕਰਨਾ ਹੈ। ਇਸ ਲਈ ਹੁਣ ਤੋਂ ਹੀ ਤਿਆਰੀਆਂ ਸ਼ੁਰੂ ਕਰ ਦਿਓ। ਇਸ ਲਈ ਹਰ 100 ਵੋਟ ਦੇ ਪਿੱਛੇ ਇਕ ਵਰਕਰ ਦੀ ਡਿਊਟੀ ਲਗਾਈ ਜਾਵੇਗੀ ਤਾਂ ਜੋ ਵੋਟਰਾਂ ਤੱਕ ਚੰਗੀ ਤਰ੍ਹਾਂ ਪਹੁੰਚ ਹੋ ਸਕੇ ਅਤੇ ਉਨ੍ਹਾਂ ਨਾਲ ਸਿੱਧਾ ਰਾਬਤਾ ਕਾਇਮ ਹੋ ਸਕੇ।
ਵੋਟਰਾਂ ਦੀ ਦੁੱਖ ਤਕਲੀਫ਼ ਦੂਰ ਕਰਨਾ ਅਤੇ ਉਨ੍ਹਾਂ ਦੇ ਕੰਮ ਕਰਵਾਉਣ ਦੀ ਜ਼ਿੰਮੇਵਾਰੀ ਵੀ ਉਸੇ ਵਰਕਰ ਦੀ ਹੋਵੇਗੀ। ਮੀਟਿੰਗ ਉਪਰੰਤ ਸੁਖਬੀਰ ਸਿੰਘ ਬਾਦਲ ਬਾਹਰ ਘੁੰਮਣ ਨਿਕਲੇ ਅਤੇ ਇਕ ਆਈਸਕ੍ਰੀਮ ਵਾਲੀ ਦੁਕਾਨ ’ਤੇ ਜਾ ਕੇ ਕੁਲਫ਼ੀ ਦਾ ਆਨੰਦ ਵੀ ਲਿਆ। ਜਦਕਿ ਸਾਰੇ ਸਟਾਫ਼ ਨੂੰ ਵੀ ਕੁਲਫ਼ੀ ਖੁਆਈ। ਇਸ ਸਮੇਂ ਸੰਨੀ ਢਿੱਲੋਂ, ਤੇਜਿੰਦਰ ਸਿੰਘ ਮਿੱਡੂਖੇੜਾ, ਰਣਜੋਧ ਸਿੰਘ ਲੰਬੀ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜ਼ਰ ਸਨ।
ਦਰਦਨਾਕ ਸੜਕ ਹਾਦਸੇ 'ਚ 2 ਨੌਜਵਾਨਾਂ ਦੀ ਮੌਤ
NEXT STORY