ਲੁਧਿਆਣਾ (ਸਲੂਜਾ, ਏਜੰਸੀ)- ਪੰਜਾਬ ਤੇ ਹਰਿਆਣਾ ਸਮੇਤ ਪੂਰਾ ਉੱਤਰ ਭਾਰਤ ਇਸ ਸਮੇਂ ਲੂ ਦੇ ਪ੍ਰਕੋਪ ਨਾਲ ਤੱਪ ਰਿਹਾ ਹੈ। ਇਸ ਵਿਚਾਲੇ ਮੌਸਮ ਵਿਭਾਗ ਚੰਡੀਗੜ੍ਹ ਨੇ ਰਾਹਤ ਦੀ ਇਹ ਖਬਰ ਦਿੱਤੀ ਹੈ ਕਿ ਇਕ ਬਾਰ ਫਿਰ ਤੋਂ ਪੱਛਮੀ ਚੱਕਰਵਾਤ ਦੇ ਸਰਗਰਮ ਹੋਣ ਦੇ ਚੱਲਦੇ 28 ਤੋਂ ਲੈ ਕੇ 31 ਮਈ ਤੱਕ ਪੰਜਾਬ ਤੇ ਹਰਿਆਣਾ ਦੇ ਅਲੱਗ-ਅਲੱਗ ਹਿੱਸਿਆਂ 'ਚ 50 ਤੋਂ 60 ਕਿਲੋਮੀਟਰ ਦੀ ਰਫਤਾਰ ਨਾਲ ਧੂੜ ਭਰੀ ਹਨੇਰੀ ਚੱਲਣ ਦੇ ਨਾਲ ਹੀ ਹਲਕੇ ਮੀਂਹ ਨੇ ਦਸਤਕ ਦੇ ਦਿੱਤੀ। ਬੁੱਧਵਾਰ ਨੂੰ ਅਸਮ ਸਮੇਤ ਉੱਤਰ ਪੂਰਬੀ ਸੂਬਿਆਂ 'ਚ ਮੀਂਹ ਪਿਆ। ਉੱਤਰ ਪ੍ਰਦੇਸ਼ ਦੇ ਲਖਨਊ, ਬਾਰਾਬੰਕੀ, ਸੀਤਾਪੁਰ, ਹਰਦੋਈ, ਰਾਏਬਰੇਲੀ, ਸੁਲਤਾਨਪੁਰ, ਅਯੁੱਧਿਆ ਜ਼ਿਲ੍ਹਿਆਂ 'ਚ ਤੇਜ਼ ਹਵਾਵਾਂ ਚੱਲੀਆਂ ਤੇ ਕਿਤੇ-ਕਿਤੇ ਬੂੰਦਾਬਾਂਦੀ ਵੀ ਹੋਈ।
'ਜਗ ਬਾਣੀ' ਨਿਊਜ਼ਰੂਮ Live ਰਾਹੀਂ ਜਾਣੋ ਪੰਜਾਬ ਦਾ ਤਾਜ਼ਾ ਹਾਲ
NEXT STORY