ਲੁਧਿਆਣਾ (ਰਾਜ) : ਫੋਕਲ ਪੁਆਇੰਟ ਥਾਣਾ ਖੇਤਰ ਦੇ ਮੈਟਰੋ ਰੋਡ ’ਤੇ ਨੋ-ਪਾਰਕਿੰਗ ਜ਼ੋਨ ਵਿਚ ਖੜ੍ਹੇ ਇਕ ਓਵਰਲੋਡ ਟਰੱਕ ਨਾਲ ਟਕਰਾਉਣ ਕਾਰਨ ਈ-ਰਿਕਸ਼ਾ ਚਾਲਕ ਦੀ ਦਰਦਨਾਕ ਮੌਤ ਹੋ ਗਈ। ਟਰੱਕ ਵਿਚੋਂ ਬਾਹਰ ਨਿਕਲੇ ਲੋਹੇ ਦੇ ਸਰੀਏ ਚਾਲਕ ਦੀ ਧੌਣ ਦੇ ਆਰ-ਪਾਰ ਹੋ ਗਏ। ਮ੍ਰਿਤਕ ਦੀ ਪਛਾਣ 35 ਸਾਲਾ ਦੀਪਕ ਪਾਂਡੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰਾਤ ਵੇਲੇ ਦੀਪਕ ਈ-ਰਿਕਸ਼ਾ ਲੈ ਕੇ ਮੈਟਰੋ ਰੋਡ ਤੋਂ ਲੰਘ ਰਿਹਾ ਸੀ, ਜਿਸ ਦੌਰਾਨ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਉਸ ਦੀ ਟੱਕਰ ਹੋ ਗਈ। ਟਰੱਕ ਵਿਚ ਲੱਦੇ ਲੋਹੇ ਦੇ ਸਰੀਏ ਬਾਹਰ ਨਿਕਲੇ ਹੋਏ ਸਨ, ਜੋ ਦੀਪਕ ਦੀ ਧੌਣ ਵਿਚ ਧੱਸ ਗਏ। ਗੰਭੀਰ ਸੱਟਾਂ ਅਤੇ ਜ਼ਿਆਦਾ ਖ਼ੂਨ ਵਹਿਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸ਼ਨੀਵਾਰ ਨੂੰ ਪੰਜਾਬ 'ਚ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
ਸਥਾਨਕ ਲੋਕਾਂ ਅਤੇ ਚਸ਼ਮਦੀਦਾਂ ਨੇ ਦੋਸ਼ ਲਾਇਆ ਕਿ ਟਰੱਕ ਨੋ-ਪਾਰਕਿੰਗ ਖੇਤਰ ਵਿਚ ਖੜ੍ਹਾ ਸੀ, ਜਿਸ ’ਤੇ ਕੋਈ ਚਿਤਾਵਨੀ ਸੰਕੇਤ ਵੀ ਨਹੀਂ ਲਗਾਇਆ ਗਿਆ ਸੀ। ਉਨ੍ਹਾਂ ਭਾਰੀ ਵਾਹਨਾਂ ਦੀ ਅਣ-ਅਧਿਕਾਰਤ ਪਾਰਕਿੰਗ ਅਤੇ ਓਵਰਲੋਡਿੰਗ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਫੋਕਲ ਪੁਆਇੰਟ ਥਾਣਾ ਇੰਚਾਰਜ ਇੰਸ. ਕੁਲਬੀਰ ਨੇ ਦੱਸਿਆ ਕਿ ਪੁਲਸ ਨੇ ਟਰੱਕ ਨੂੰ ਜ਼ਬਤ ਕਰ ਕੇ ਦੋਸ਼ੀ ਚਾਲਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ਵਿਚ ਰਖਵਾਇਆ ਗਿਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਵੱਡਾ ਹਾਦਸਾ ਹੋਣੋਂ ਟਲਿਆ! ਫਗਵਾੜਾ-ਹੁਸ਼ਿਆਰਪੁਰ ਮਾਰਗ 'ਤੇ ਫੈਕਟਰੀ ਬੱਸ ਨਾਲ ਟਕਰਾਇਆ ਝੋਨੇ ਦਾ ਭਰਿਆ ਕੈਂਟਰ
NEXT STORY