ਖੰਨਾ (ਸ਼ਾਹੀ, ਕਮਲ) - ਅੱਜ ਕੇਂਦਰੀ ਜੀ. ਐੱਸ. ਟੀ. ਵਿਭਾਗ ਕਮਿਸ਼ਨਰ ਦਫ਼ਤਰ ਲੁਧਿਆਣਾ ਵਿਚ ਈ-ਵੇਅ ਬਿੱਲ ਬਾਰੇ ਵਪਾਰੀਆਂ ਦੀ ਇਕ ਮੀਟਿੰਗ ਦੌਰਾਨ ਸਪੱਸ਼ਟੀਕਰਨ ਦਿੱਤਾ ਗਿਆ ਕਿ ਭਾਵੇਂ ਹੀ ਉਦਯੋਗਾਂ ਵੱਲੋਂ ਇਕ ਤੋਂ ਦੂਜੇ ਸੂਬੇ 'ਚ ਮਾਲ ਭੇਜਣ ਲਈ ਗੱਡੀ ਨਿਕਲਣ ਤੋਂ ਪਹਿਲਾਂ ਈ-ਵੇਅ ਬਿੱਲ ਜਾਰੀ ਕਰਨਾ ਜ਼ਰੂਰੀ ਹੈ ਪਰ ਗੱਡੀ ਆਪਣੇ ਸਫਰ 'ਤੇ ਨਿਕਲਣ ਤੋਂ ਪਹਿਲਾਂ ਉਦਯੋਗ ਤੋਂ ਮਾਲ ਲੈ ਕੇ ਕਿਸੇ ਧਰਮ ਕੰਡੇ 'ਤੇ ਭਾਰ ਤੋਲਣ ਲਈ ਜਾ ਰਹੀ ਹੈ ਤਾਂ 20 ਕਿਲੋਮੀਟਰ ਤੱਕ ਗੱਡੀ ਸਿਰਫ਼ ਚਲਾਨ ਕੱਟ ਕੇ ਬਿਨਾਂ ਈ-ਵੇਅ ਬਿੱਲ ਦੇ ਜਾ ਸਕਦੀ ਹੈ। ਇਸ ਲਈ ਵਿਭਾਗ ਕੋਲੋਂ ਪਹਿਲਾਂ ਤੋਂ ਮਨਜ਼ੂਰੀ ਲੈਣ ਦੀ ਕੋਈ ਲੋੜ ਨਹੀਂ ਹੈ।
ਅੱਜ ਵਿਭਾਗ ਵੱਲੋਂ ਇਸ ਵਿਸ਼ੇ 'ਤੇ ਬੁਲਾਈ ਗਈ ਮੀਟਿੰਗ 'ਚ ਆਲ ਇੰਡੀਆ ਸਟੀਲ ਰੀ-ਰੋਲਰਜ਼ ਐਸੋਸੀਏਸ਼ਨ ਖੰਨਾ ਦੇ ਪ੍ਰਤੀਨਿਧ ਬਲਬੀਰ ਚੰਦ ਵਰਮਾ ਦੇ ਇਹ ਪੁੱਛਣ 'ਤੇ ਦੀ ਲੋਹੇ ਨਾਲ ਭਰੀਆਂ ਗੱਡੀਆਂ ਪਹਿਲਾਂ ਉਦਯੋਗਾਂ ਤੋਂ ਦੂਰ ਤੱਕ ਸਥਿਤ ਧਰਮ ਕੰਡਿਆਂ 'ਤੇ ਮਾਲ ਤੋਲਣ ਲਈ ਜਾਂਦੀਆਂ ਹਨ, ਉਸਦੇ ਬਾਅਦ ਬਿੱਲ ਕੱਟਿਆ ਜਾਂਦਾ ਹੈ, ਉਤੇ ਕੇਂਦਰੀ ਜੀ. ਐੱਸ. ਟੀ. ਦੇ ਉਪ ਕਮਿਸ਼ਨਰ ਡਾ. ਪਰਮਪ੍ਰੀਤ ਰਾਏ ਅਤੇ ਸਹਾਇਕ ਕਮਿਸ਼ਨਰ ਨੀਰਜ ਕੁਮਾਰ ਨੇ ਦੱਸਿਆ ਕਿ ਕਾਨੂੰਨ 'ਚ ਪਹਿਲਾਂ ਹੀ ਵਿਕਰੀ ਤੋਂ ਇਲਾਵਾ ਕਿਸੇ ਹੋਰ ਉਦੇਸ਼ ਨਾਲ ਮਾਲ ਫੈਕਟਰੀ ਤੋਂ ਬਾਹਰ ਨਿਕਲਦਾ ਹੈ ਤਾਂ ਚਲਾਨ ਕੱਟਣ ਦੀ ਵਿਵਸਥਾ ਹੈ, ਜਿਸ ਤਹਿਤ ਜੇਕਰ ਗੱਡੀ ਕੰਡਾ ਕਰਵਾਉਣ ਜਾਂਦੀ ਹੈ ਤਾਂ 20 ਕਿਲੋਮੀਟਰ ਤੱਕ ਜਾਣ 'ਤੇ ਕੋਈ ਈ-ਵੇਅ ਬਿੱਲ ਸੂਬੇ ਦੇ ਬਾਹਰ ਵਿਕਰੀ 'ਤੇ ਅਤੇ 1 ਜੂਨ ਤੋਂ ਜਦੋਂ ਸੂਬੇ ਅੰਦਰ ਵਿਕਰੀ 'ਤੇ ਈ-ਵੇਅ ਬਿੱਲ ਲਾਗੂ ਹੋਵੇਗਾ ਤਾਂ ਜਾਰੀ ਕਰਨ ਦੀ ਲੋੜ ਨਹੀਂ ਹੈ।
ਨਗਰ ਦੇ ਟੀਨਏਜਰ ਬਣੇ ਖਤਰਿਆਂ ਦੇ ਖਿਡਾਰੀ, ਟਰੈਫਿਕ ਪੁਲਸ ਦੀ ਕਾਰਵਾਈ ਨਾ-ਮਾਤਰ
NEXT STORY