ਅੰਮ੍ਰਿਤਸਰ (ਦੀਪਕ ਸ਼ਰਮਾ) - ਜਿੱਥੇ ਜ਼ਿਲ੍ਹਾ ਸਿਹਤ ਵਿਭਾਗ ਡੇਂਗੂ ਨਾਲ ਪ੍ਰਭਾਵਿਤ ਅਤੇ ਮ੍ਰਿਤਕਾਂ ਦੀਆਂ ਗਿਣਤੀ ਬਹੁਤ ਘੱਟ ਜਾਣਬੁਝ ਦੱਸ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਡੇਂਗੂ ਦਾ ਅਸਰ ਜ਼ਿਆਦਾ ਜ਼ੋਰ ਫੜਨ ਦੇ ਨਤੀਜੇ ਵਜੋਂ ਪ੍ਰਾਈਵੇਟ ਹਸਪਤਾਲਾਂ ’ਚ ਮਰੀਜ਼ਾਂ ਨੂੰ ਦਾਖਲ ਕਰਨ ਦੀ ਜਗ੍ਹਾ ਵੀ ਨਹੀਂ ਮਿਲ ਰਹੀ ਹੈ। ਇਸ ਤੋਂ ਇਲਾਵਾ ਵਿਜੇ ਨਗਰ, ਥਾਣਾ ਇਲਾਕਾ ਮੌਹਕਮਪੁਰਾ, ਪ੍ਰੀਤ ਨਗਰ, ਨਿਊ ਪਵਨ ਨਗਰ, ਗਗਨ ਕਾਲੋਨੀ, ਸ਼ਿਵ ਨਗਰ, ਵੇਰਕਾ, ਭਾਰਤ ਨਗਰ, ਬਟਾਲਾ ਰੋਡ ਰਾਮ ਨਗਰ, ਕ੍ਰਿਸ਼ਨਾ ਸਕੇਅਰ, ਸ਼ਿਵਾਲਾ ਕਾਲੋਨੀ, ਸੁੰਦਰ ਨਗਰ, ਤੁੰਗਬਾਲਾ, ਕਸ਼ਮੀਰ ਐਵੇਨਿਊ ਤੋਂ ਇਲਾਵਾ ਪੂਰਬੀ ਹਲਕੇ ’ਚ 2 ਦਰਜਨ ਤੋਂ ਜ਼ਿਆਦਾ ਇਲਾਕੇ ਹਨ, ਜਿੱਥੇ ਪਿਛਲੇ ਦਿਨਾਂ ਤੋਂ ਡੇਂਗੂ ਦਾ ਕਹਿਰ ਕਾਫ਼ੀ ਵਧੱਦਾ ਜਾ ਰਿਹਾ ਹੈ। ਹਜ਼ਾਰਾਂ ਦੀ ਗਿਣਤੀ ’ਚ ਡੇਂਗੂ ਨਾਲ ਪੀੜਤ ਲੋਕ ਵੱਧ ਰਹੇ ਹਨ, ਜਦੋਂਕਿ ਮ੍ਰਿਤਕਾਂ ਦੀ ਗਿਣਤੀ ਰੁਕ ਨਹੀਂ ਰਹੀ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਨਿੱਜੀ ਹਸਪਤਾਲ ’ਚ ਵਾਪਰੀ ਵੱਡੀ ਘਟਨਾ: 3 ਦਿਨਾਂ ਦੇ ਬੱਚੇ ਨੂੰ ਚੁੱਕ ਫਰਾਰ ਹੋਇਆਂ 2 ਜਨਾਨੀਆਂ (ਤਸਵੀਰਾਂ)
ਨਿਊ ਪ੍ਰੀਤ ਨਗਰ ਦੇ ਭਾਜਪਾ ਲੀਡਰ ਨੀਰਜ ਸਿੰਘ ਨੇ ਦੱਸਿਆ ਕਿ ਇਲਾਕਾ ਥਾਣਾ ਮੋਹਕਮਪੁਰਾ ’ਚ ਕਰੀਬ ਇਕ ਮਹੀਨੇ ’ਚ ਕੋਈ ਛਿੜਕਾਅ ਜਾਂ ਡੇਂਗੂ ਨੂੰ ਰੋਕਣ ਲਈ ਨਗਰ ਨਿਗਮ ਨੇ ਕੋਈ ਕਦਮ ਨਹੀਂ ਚੁੱਕੇ, ਮੌਤਾਂ ਲਗਾਤਾਰ ਵੱਧ ਰਹੀਆਂ ਹਨ। ਬੀਮਾਰੀ ਜੰਗਲ ਦੀ ਅੱਗ ਦੇ ਵਾਂਗ ਫੈਲ ਰਹੀ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਖ਼ਿਲਾਫ਼ ਚੋਣ ਲੜਨ ਵਾਲੇ ਭਾਜਪਾ ਲੀਡਰ ਹਨੀ ਨੇ ਦੱਸਿਆ ਕਿ ਸਰਕਾਰ ਅਤੇ ਪ੍ਰਸ਼ਾਸਨ ਨਾਂ ਦੀ ਕੋਈ ਚੀਜ਼ ਨਹੀਂ ਹੈ। ਸਿਹਤ ਮੰਤਰੀ ਇਸ ਸ਼ਹਿਰ ਦਾ ਹੋਵੇ, ਉਨ੍ਹਾਂ ਨੂੰ ਉਦਘਾਟਨਾਂ ਅਤੇ ਵਾਹ-ਵਾਹ ਕਰਵਾਉਣ ਤੋਂ ਫੁਰਸਤ ਨਹੀਂ ਮਿਲਦੀ ਪਰ ਕੋਈ ਠੋਸ ਪ੍ਰਬੰਧ ਨਾ ਹੋਣ ਕਾਰਨ ਡੇਂਗੂ ਦਾ ਕਹਿਰ ਜਾਰੀ ਹੈ। ਪਿਛਲੇ ਦਿਨਾਂ ਤੋਂ ਇਲਾਕਾ ਵਿਜੇ ਨਗਰ ’ਚ ਅਰੁਣ ਕੁਮਾਰ ਪੋਪਾ, ਪ੍ਰਧਾਨ ਹਿੰਦੂ ਸੰਘਰਸ਼ ਸੈਨਾ, ਸੁੰਦਰ ਨਗਰ ’ਚ ਦੇਵਗਨ ਚੱਕੀ ਵਾਲਾ, ਨਿਊ ਪ੍ਰੀਤ ਨਗਰ ’ਚ ਸਤਿਅਮ ਦੀ ਮੌਤ ਡੇਂਗੂ ਦੇ ਕਹਿਰ ਨਾਲ ਹੋਈ ਹੈ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਾਕਿਸਤਾਨ ’ਚ ਹਿੰਦੂ ਨੌਜਵਾਨ ਦਾ ਕਤਲ ਕਰ ਦਰੱਖ਼ਤ ਨਾਲ ਲਟਕਾਈ ਲਾਸ਼, ਫੈਲੀ ਸਨਸਨੀ
ਸ਼ਿਅਦ ਦੇ ਲੀਡਰ ਡਾ. ਦਲਬੀਰ ਸਿੰਘ ਨੇ ਦੱਸਿਆ ਕਿ ਸੱਤਾਧਾਰੀ ਲੀਡਰਾਂ ਨੂੰ ਡੇਂਗੂ ਪੀੜਤ ਬੀਮਾਰ ਲੋਕਾਂ ’ਤੇ ਤਰਸ ਨਹੀਂ ਆਉਂਦਾ। ਹਾਲਾਤ ਇਸ ਤਰ੍ਹਾਂ ਗੰਭੀਰ ਹੋ ਚੁੱਕੇ ਹਨ ਕਿ ਪੰਜਾਬ ਸਰਕਾਰ ਦੀ ਖਾਮੋਸ਼ੀ ਲਈ, ਡੇਂਗੂ ਨਾਲ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਸਾਰ ਵੀ ਨਹੀਂ ਕਿਸੇ ਨੇ ਪੁੱਛੀ ਅਤੇ ਵਿੱਤੀ ਸਹਾਇਤਾ ਦੇਣਾ ਤਾਂ ਦੂਰ ਦੀ ਗੱਲ ਹੈ। ਉੱਧਰ ਡੇਂਗੂ ਦੇ ਵੱਧਦੇ ਕਹਿਰ ਦੇ ਕਾਰਨ ਪ੍ਰਾਈਵੇਟ ਜਾਂਚ ਲੈਬਾਰਟਰੀਆਂ ਕੈਮਿਸਟ, ਡਾਕਟਰ ਅਤੇ ਫਰੂਟ ਵਿਕ੍ਰੇਤਾ ਵੱਲੋਂ ਲੁੱਟ ਜਾਰੀ ਹੈ। ਸਰਕਾਰ ਜ਼ਿਲ੍ਹਾ ਪ੍ਰਸ਼ਾਸਨ ਇਸ ਲੁੱਟ ਨੂੰ ਰੋਕਣ ਦੀ ਬਜਾਏ ਲੋਕਾਂ ਦੀ ਸਿਹਤ ਦੇ ਨਾਲ ਖਿਲਵਾੜ ਕਰ ਕੇ ਤਮਾਸ਼ਾ ਵੇਖ ਰਿਹਾ ਹੈ। ਪ੍ਰਭਾਵਿਤ ਇਲਾਕਿਆਂ ’ਚ ਕਈ ਦਿਨਾਂ ਤੋਂ ਕੂੜੇ ਦੇ ਢੇਰ ਲਗਾਤਾਰ ਲੱਗੇ ਹੋਣ ਕਾਰਨ, ਇਲਾਕੇ ਦੇ ਸੈਂਟਰੀ ਇੰਸਪੈਕਟਰ ਦਿਲਬਾਗ ਸਿੰਘ ਦੇ ਤਰਸ ਅਤੇ ਨੀਅਤ ਕਾਰਨ ਕਈ ਸਫਾਈ ਕਰਮਚਾਰੀ ਡਿਊਟੀ ਤੋਂ ਗੈਰ-ਹਾਜ਼ਰ ਰਹਿ ਰਹੇ ਹਨ ਪਰ ਨਗਰ ਨਿਗਮ ਦੇ ਅਧਿਕਾਰੀ ਖਾਮੋਸ਼ ਹਨ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਨਵੀਆਂ ਭਰਤੀਆਂ ਦਾ ਐਲਾਨ
ਪ੍ਰਮੁੱਖ ਮਾਹਿਰ ਡਾ. ਆਰ. ਕੇ. ਧਵਨ ਨੇ ਦੱਸਿਆ ਕਿ ਡੇਂਗੂ ਨਾਲ ਪ੍ਰਭਾਵਿਤ ਲੋਕਾਂ ਨੂੰ ਕਾਫ਼ੀ ਗੰਭੀਰਤਾ ਨਾਲ ਬਚਾਉਣ ਲਈ ਇਲਾਜ ਕਰਵਾਉਣਾ ਚਾਹੀਦਾ ਹੈ, ਕਿਉਂਕਿ ਡੇਂਗੂ ਦੀ ਤੇਜ਼ ਬੁਖ਼ਾਰ ਲਗਾਤਾਰ ਉਤਰਦਾ, ਚੜ੍ਹਾਦਾ ਰਹਿੰਦਾ ਹੈ, ਜਦੋਂਕਿ ਆਪਣੇ ਘਰਾਂ ਅਤੇ ਇਲਾਕਿਆਂ ’ਚ ਖੁਦ ਡੇਂਗੂ ਦੇ ਮੱਛਰ ਨੂੰ ਮਾਰਨ ਵਾਲੀ ਦਵਾਈ ਦਾ ਛਿੜਕਾਅ ਕਰਵਾਉਣਾ ਚਾਹੀਦਾ ਹੈ। ਡਾ. ਧਵਨ ਨੇ ਦੱਸਿਆ ਕਿ ਡੇਂਗੂ ਪੀੜਤ ਲੋਕ ਮੋਬਾਇਲ ਫੋਨ ਦਾ ਜ਼ਿਆਦਾ ਵਰਤੋਂ ਨਾ ਕਰਨ, ਕਿਉਂਕਿ ਮੋਬਾਇਲ ਦੀ ਰੇਂਜ, ਅਸਰ ਨਾਲ ਟੈਨਸ਼ਨ ਵੱਧਣ ਨਾਲ ਡੇਂਗੂ ਦੇ ਸੈੱਲ ਤੇਜ਼ੀ ਨਾਲ ਡਿੱਗਦੇ ਹਨ।
ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)
ਨਗਰ ਨਿਗਮ, ਸਿਹਤ ਵਿਭਾਗ ਨੂੰ ਇਸ ਬੀਮਾਰੀ ਦੀ ਰੋਕਥਾਮ ਲਈ ਠੋਸ ਕਦਮ ਤੁਰੰਤ ਚੁੱਕਣੇ ਚਾਹੀਦੇ ਹਨ, ਕਿਉਂਕਿ ਸ਼ਹਿਰ ’ਚ ਡੇਂਗੂ ਦਾ ਕਹਿਰ ਵਧਣ ਦੇ ਨਾਲ ਹੁਣ ਡੇਂਗੂ ਦਾ ਖਤਰਾ ਪਿੰਡਾਂ ’ਚ ਤੇਜ਼ੀ ਨਾਲ ਵੱਧਨ ਲੱਗਾ ਹੈ। ਇਲਾਕੇ ’ਚ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਅਤੇ ਕਾਂਗਰਸੀ ਕੌਂਸਲਰ ਦਮਨਦੀਪ ਦੇ ਉਪਰਾਲੇ ਵਜੋਂ ਨਗਰ ਨਿਗਮ ਨੇ ਕਈ ਦਿਨਾਂ ਬਾਅਦ ਇਲਾਕੇ ’ਚ ਮੱਛਰ ਮਾਰ ਫੌਗਿੰਗ ਦਾ ਪ੍ਰਬੰਧ ਕੀਤਾ ਹੈ ਪਰ ਹਾਲਾਤ ਕਾਫੀ ਤੇਜ਼ੀ ਨਾਲ ਵਿਗੜ ਰਹੇ ਹਨ।
ਪੜ੍ਹੋ ਇਹ ਵੀ ਖ਼ਬਰ - ਅੰਮ੍ਰਿਤਸਰ : ਕੋਰੋਨਾ ਮਹਾਮਾਰੀ ’ਚ ਪਰਿਵਾਰ ਗਵਾਉਣ ਵਾਲੇ 49 ਬੱਚਿਆਂ ਦਾ ਸਹਾਰਾ ਬਣੇਗੀ ‘ਪੰਜਾਬ ਸਰਕਾਰ’
ਜਿਸ ਦੀ ਤੂਤੀ ਕਦੇ ਉੱਤਰੀ ਭਾਰਤ ’ਚ ਬੋਲਦੀ ਸੀ ‘ਜਿਸਮਾਨੀ ਹਵਸ ਦੀ ਹਨੇਰੀ ’ਚ ਤਬਾਹ ਹੋਈ ਡੇਰਾ ਮੁਖੀ ਦੀ ਸਲਤਨਤ’
NEXT STORY