ਅੰਮ੍ਰਿਤਸਰ (ਦਲਜੀਤ ਸ਼ਰਮਾ) - ਕੋਰੋਨਾ ਮਹਾਂਮਾਰੀ ’ਚ ਆਪਣਿਆਂ ਨੂੰ ਗਵਾਉਣ ਵਾਲੇ ਜ਼ਿਲ੍ਹੇ ਦੇ 49 ਬੱਚਿਆਂ ਦਾ ਪੰਜਾਬ ਸਰਕਾਰ ਸਹਾਰਾ ਬਣੇਗੀ। ਇਸ ਤੋਂ ਇਲਾਵਾ ਮਹਾਂਮਾਰੀ ’ਚ ਜਾਨ ਗਵਾਉਣ ਵਾਲੇ 1546 ਮਰੀਜ਼ਾਂ ਦੇ ਪਰਿਵਾਰ ਨੂੰ ਵੀ ਵਿਸ਼ੇਸ਼ ਗ੍ਰਾਂਟ ਤਹਿਤ ਪੀੜਤ ਪਰਿਵਾਰਾਂ ਦੀ ਸਰਕਾਰ ਵੱਲੋਂ ਮਦਦ ਕੀਤੀ ਜਾਵੇਗੀ। ਸਿਹਤ ਵਿਭਾਗ ਵੱਲੋਂ ਕੋਰੋਨਾ ਮਹਾਮਾਰੀ ’ਚ ਜਾਨ ਗਵਾਉਣ ਵਾਲੇ 1595 ਮਰੀਜ਼ਾਂ ਦੇ ਪਰਿਵਾਰਾਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਫ਼ਾਇਦਾ ਦੇਣ ਲਈ ਸਰਕਾਰ ਨੂੰ ਰਿਪੋਰਟ ਭੇਜ ਦਿੱਤੀ ਹੈ।
ਪੜ੍ਹੋ ਇਹ ਵੀ ਖ਼ਬਰ - ਗੁਰਦਾਸਪੁਰ ਦੇ ਨਿੱਜੀ ਹਸਪਤਾਲ ’ਚ ਵਾਪਰੀ ਵੱਡੀ ਘਟਨਾ: 3 ਦਿਨਾਂ ਦੇ ਬੱਚੇ ਨੂੰ ਚੁੱਕ ਫਰਾਰ ਹੋਇਆਂ 2 ਜਨਾਨੀਆਂ (ਤਸਵੀਰਾਂ)
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਅੰਮ੍ਰਿਤਸਰ ’ਚ ਕੋਰੋਨਾ ਦੌਰਾਨ ਅਜੇ ਤੱਕ 1595 ਮਰੀਜ਼ਾਂ ਦੀ ਮੌਤ ਹੋ ਗਈ ਹੈ। ਪੰਜਾਬ ਸਰਕਾਰ ਵੱਲੋਂ ਮਰੀਜ਼ਾਂ ਦੇ ਪਰਿਵਾਰ ਦੀ ਮਦਦ ਲਈ ਵਿਸ਼ੇਸ਼ ਯੋਜਨਾ ਤਹਿਤ ਕੰਮ ਕੀਤਾ ਜਾ ਰਿਹਾ ਹੈ। ਜ਼ਿਲ੍ਹੇ ’ਚ 49 ਬੱਚੇ ਅਜਿਹੇ ਹਨ, ਜਿਨ੍ਹਾਂ ਦੇ ਸਿਰ ਤੋਂ ਕੋਰੋਨਾ ਕਾਰਨ ਉਨ੍ਹਾਂ ਦਾ ਘਰ ਦਾ ਵੱਡਾ ਪਰਿਵਾਰ ਮੈਂਬਰ ਜਾਣ ਕਾਰਨ ਉਨ੍ਹਾਂ ਦੇ ਪਾਲਣ-ਪੋਸ਼ਣ ਕਰਨ ’ਚ ਕਾਫ਼ੀ ਮੁਸ਼ਕਲ ਆ ਰਹੀ ਹੈ। ਸਰਕਾਰ ਵੱਲੋਂ ਅਜਿਹੇ ਬੱਚਿਆਂ ਦੀ ਮਦਦ ਲਈ ਜਿੱਥੇ ਪੈਨਸ਼ਨ ਯੋਜਨਾ ਅਮਲ ’ਚ ਲਿਆਂਦੀ ਜਾ ਰਹੀ ਹੈ, ਉਥੇ ਉਨ੍ਹਾਂ ਨੂੰ ਸਿੱਖਿਅਤ ਕਰਨ ਲਈ ਪੜ੍ਹਾਈ ਦੀ ਜ਼ਿੰਮੇਵਾਰੀ ਵੀ ਸਰਕਾਰ ਲੈ ਰਹੀ ਹੈ। ਬੱਚਿਆਂ ਦੇ ਇਲਾਜ ਲਈ ਭਵਿੱਖ ’ਚ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਾਏ ਜਾ ਰਹੇ ਹਨ। ਇਸ ਤੋਂ ਇਲਾਵਾ ਸਮਾਰਟ ਰਾਸ਼ਨ ਕਾਰਡ ਅਤੇ ਆਸ਼ੀਰਵਾਦ ਸਕੀਮ ਤਹਿਤ ਬੱਚਿਆਂ ਨੂੰ ਫ਼ਾਇਦਾ ਦਿੱਤਾ ਜਾਵੇਗਾ।
ਪੜ੍ਹੋ ਇਹ ਵੀ ਖ਼ਬਰ - ਸਰਹੱਦ ਪਾਰ : ਪਾਕਿਸਤਾਨ ’ਚ ਹਿੰਦੂ ਨੌਜਵਾਨ ਦਾ ਕਤਲ ਕਰ ਦਰੱਖ਼ਤ ਨਾਲ ਲਟਕਾਈ ਲਾਸ਼, ਫੈਲੀ ਸਨਸਨੀ
ਸਿਵਲ ਸਰਜਨ ਨੇ ਦੱਸਿਆ ਕਿ ਕੁਲ 1595 ਪਰਿਵਾਰਾਂ ਦੀ ਸੰਖੇਪ ਰਿਪੋਰਟ ਬਣਾ ਕੇ ਸਰਕਾਰ ਨੂੰ ਭੇਜੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪਰਿਵਾਰ ਭਲਾਈ ਅਧਿਕਾਰੀ ਡਾ. ਜਸਪ੍ਰੀਤ ਸ਼ਰਮਾ ਦੀ ਅਗਵਾਈ ’ਚ ਵਿਸ਼ੇਸ਼ ਟੀਮ ਦਾ ਗਠਨ ਕੀਤਾ ਗਿਆ ਸੀ, ਜਿਨ੍ਹਾਂ ਨੇ ਇਹ ਰਿਪੋਰਟ ਤਿਆਰ ਕੀਤੀ ਹੈ। ਉਨ੍ਹਾਂ ਕਿਹਾ ਕਿ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਦੇ ਹੁਕਮਾਂ ’ਤੇ ਜ਼ਿਲ੍ਹੇ ’ਚ ਟੈਸਟਿੰਗ ਦੀ ਗਿਣਤੀ ਵੀ ਵਧਾਈ ਗਈ ਹੈ। ਇਸ ਮੌਕੇ ਡਾ. ਜਸਪ੍ਰੀਤ ਸ਼ਰਮਾ, ਅਮਰਦੀਪ ਸਿੰਘ ਆਦਿ ਮੌਜੂਦ ਸਨ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ: ਪੰਜਾਬ ਸਰਕਾਰ ਵੱਲੋਂ ਸਹਿਕਾਰੀ ਬੈਂਕਾਂ 'ਚ ਨਵੀਆਂ ਭਰਤੀਆਂ ਦਾ ਐਲਾਨ
4 ਇਨਫੈਕਟਿਡ ਮਿਲੇ, ਐਕਟਿਵ ਕੇਸ ਵੱਧ ਕੇ ਹੋਏ 7
ਕੋਰੋਨਾ ਇਨਫੈਕਟਿਡ ਨੇ ਸੋਮਵਾਰ ਨੂੰ 4 ਲੋਕਾਂ ਨੂੰ ਲਪੇਟ ’ਚ ਲਿਆ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ’ਚ ਇਕ ਮਰੀਜ਼ ਤੰਦਰੁਸਤ ਵੀ ਹੋਇਆ ਹੈ। ਹਾਲਾਂਕਿ ਹੁਣ ਐਕਟਿਵ ਕੇਸਾਂ ਦੀ ਗਿਣਤੀ ਬੀਤੇ ਐਤਵਾਰ ਦੀ ਤੁਲਣਾ ’ਚ ਚਾਰ ਤੋਂ ਵਧ ਕੇ 7 ਹੋ ਗਈ ਹੈ। ਇਹ ਕਿ ਕਿਸੇ ਇਨਫੈਕਟਿਡ ਦੀ ਮੌਤ ਨਹੀਂ ਹੋਈ। ਹੁਣ ਤੱਕ ਜ਼ਿਲ੍ਹੇ ’ਚ 47342 ਇਨਫੈਕਟਿਡ ਰਿਪੋਰਟ ਹੋ ਚੁੱਕੇ ਹਨ। ਇਨ੍ਹਾਂ ’ਚੋਂ 45740 ਤੰਦਰੁਸਤ ਹੋਏ, ਜਦੋਂਕਿ 1595 ਦੀ ਮੌਤ ਹੋਈ।
119 ਟੀਕਾਕਰਨ ਕੇਂਦਰਾਂ ’ਚ 5099 ਲੋਕਾਂ ਨੂੰ ਟੀਕਾ ਲੱਗਿਆ
ਸੋਮਵਾਰ ਨੂੰ ਜ਼ਿਲ੍ਹੇ ’ਚ 72 ਹਜ਼ਾਰ ਡੋਜ਼ ਭੇਜੀਆਂ। ਇਸ ਦੇ ਨਾਲ ਹੀ 119 ਟੀਕਾਕਰਨ ਕੇਂਦਰਾਂ ’ਚ 5099 ਲੋਕਾਂ ਨੂੰ ਟੀਕਾ ਲੱਗਿਆ। ਇਨ੍ਹਾਂ ’ਚ ਪਹਿਲੀ ਡੋਜ਼ ਲਵਾਉਣ ਵਾਲਿਆਂ ਦੀ ਗਿਣਤੀ 2653 ਸੀ, ਜਦੋਂਕਿ ਦੂਜੀ ਡੋਜ਼ ਲਵਾਉਣ ਵਾਲੇ 2446 ਸਨ। ਇਸ ਤੋਂ ਇਲਾਵਾ ਤਿੰਨ ਗਰਭਵਤੀ ਜਨਾਨੀਆਂ ਨੂੰ ਵੀ ਟੀਕਾ ਲੱਗਾ। ਖ਼ਾਸ ਗੱਲ ਇਹ ਹੈ ਕਿ ਜ਼ਿਲ੍ਹੇ ਦੇ 107 ਪਿੰਡਾਂ ’ਚ 100 ਫੀਸਦੀ ਟੀਕਾਕਰਨ ਹੋ ਚੁੱਕਾ ਹੈ। 16 ਜਨਵਰੀ ਨੂੰ ਸ਼ੁਰੂ ਹੋਈ ਟੀਕਾਕਰਨ ਮੁਹਿੰਮ ਤਹਿਤ ਹੁਣ ਤੱਕ 16 ਲੱਖ 19 ਹਜ਼ਾਰ 707 ਲੋਕਾਂ ਨੂੰ ਟੀਕਾ ਲੱਗਿਆ ਹੈ। ਇਨ੍ਹਾਂ ’ਚੋਂ 12 ਲੱਖ 10 ਹਜ਼ਾਰ 189 ਨੂੰ ਪਹਿਲੀ ਡੋਜ਼, ਜਦੋਂਕਿ 4 ਲੱਖ 95 ਹਜ਼ਾਰ 18 ਲੋਕਾਂ ਨੂੰ ਦੋਵੇਂ ਡੋਜ਼ ਲੱਗ ਚੁੱਕੀਆਂ ਹਨ।
ਪੜ੍ਹੋ ਇਹ ਵੀ ਖ਼ਬਰ - ਪੁੰਛ 'ਚ ਸ਼ਹੀਦ ਹੋਏ ਗੱਜਣ ਸਿੰਘ ਦੀ ਸ਼ਹਾਦਤ ਤੋਂ ਅਣਜਾਣ ਹੈ ਪਤਨੀ, ਫਰਵਰੀ ਮਹੀਨੇ ਹੋਇਆ ਸੀ ਵਿਆਹ (ਤਸਵੀਰਾਂ)
ਪੰਜਾਬ ਦੇ ਇਸ ਜ਼ਿਲ੍ਹੇ 'ਚ 'ਡੇਂਗੂ' ਦਾ ਕਹਿਰ, ਮਰੀਜ਼ਾਂ ਲਈ ਬਣਾਉਣਾ ਪਿਆ ਸਪੈਸ਼ਲ ਵਾਰਡ (ਤਸਵੀਰਾਂ)
NEXT STORY