ਲੁਧਿਆਣਾ (ਵੈੱਬ ਡੈਸਕ, ਸੇਠੀ) : ਅਕਸ਼ੈ ਛਾਬੜਾ ਡਰੱਗ ਮਾਮਲੇ 'ਚ ਪੰਜਾਬ ਭਰ 'ਚ 25 ਥਾਵਾਂ 'ਤੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਨੇ ਸ਼ਿਕੰਜਾ ਕੱਸਿਆ ਹੈ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਦੇ ਕਟਹਿਰਾ ਨੌਰੀਆ ਨੇੜੇ ਦਾਲ ਬਾਜ਼ਾਰ 'ਚ ਈ. ਡੀ. ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਪਤਾ ਲੱਗਿਆ ਹੈ ਕਿ ਇਹ ਕਾਰਵਾਈ ਮੋਹਾਲੀ 'ਚ ਜੇ. ਐੱਲ. ਪੀ. ਐੱਲ. ਵੱਲੋਂ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਤੇਜ਼ ਰਫ਼ਤਾਰ ਬਲੈਰੋ ਨੇ 3 ਲੋਕਾਂ ਨੂੰ ਦਰੜਿਆ, ਮੌਕੇ 'ਤੇ ਪਿਆ ਚੀਕ-ਚਿਹਾੜਾ
ਜਾਣੋ ਕੀ ਹੈ ਪੂਰਾ ਮਾਮਲਾ
ਡਰੱਗ ਤਸਕਰੀ ਤੋਂ ਕਮਾਏ ਪੈਸਿਆਂ ਨਾਲ ਚੱਲ ਰਹੇ ਸ਼ਰਾਬ ਦੇ 66 ਠੇਕਿਆਂ ਨੂੰ ਸੀਜ਼ ਕੀਤਾ ਗਿਆ ਹੈ। ਪੰਜਾਬ 'ਚ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ. ਸੀ. ਬੀ.) ਚੰਡੀਗੜ੍ਹ ਜ਼ੋਨਲ ਯੂਨਿਟ ਵੱਲੋਂ ਸ਼ੁੱਕਰਵਾਰ ਨੂੰ ਮਹਾਨਗਰ 'ਚ ਏ. ਐੱਸ. ਐਂਡ ਕੰਪਨੀ ਦੇ ਕਰੀਬ 66 ਸ਼ਰਾਬ ਦੇ ਠੇਕੇ ਸੀਲ ਕਰ ਦਿੱਤੇ ਗਏ। ਐੱਨ. ਸੀ. ਬੀ. ਨੇ ਜਾਂਚ ਦੌਰਾਨ 34.466 ਕਿੱਲੋ ਹੈਰੋਇਨ, 5.470 ਕਿੱਲੋ ਮਾਰਫਿਨ, 557 ਗ੍ਰਾਮ ਅਫ਼ੀਮ ਅਤੇ 23.645 ਕਿੱਲੋ ਸ਼ੱਕੀ ਨਸ਼ੀਲਾ ਪਦਾਰਥ ਪਾਊਡਰ ਜ਼ਬਤ ਕੀਤਾ ਅਤੇ 16 ਲੋਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ।
ਇਹ ਵੀ ਪੜ੍ਹੋ : ਪੰਜਾਬ 'ਚ ਸਥਾਈ DGP ਨੂੰ ਲੈ ਕੇ 6 ਨਵੰਬਰ ਨੂੰ ਹੋਵੇਗੀ ਸੁਣਵਾਈ, VK ਭਾਵਰਾ ਨੇ ਪਾਈ ਪਟੀਸ਼ਨ
ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਕਿ ਅਕਸ਼ੈ ਛਾਬੜਾ ਨੇ ਇੰਟਰਨੈਸ਼ਨਲ ਡਰੱਗ ਸਿੰਡੀਕੇਟ ਤੋਂ ਇਕੱਠੇ ਕੀਤੇ ਲੁਧਿਆਣਾ 'ਚ ਸ਼ਰਾਬ ਦੇ ਠੇਕਿਆਂ 'ਚ ਕਰੋੜਾਂ ਦੀ ਡਰੱਗ ਮਨੀ ਨਿਵੇਸ਼ ਕੀਤੀ ਹੈ। ਲੁਧਿਆਣਾ ਦੇ 3 ਸ਼ਰਾਬ ਗਰੁੱਪਾਂ 'ਚ ਅਕਸ਼ੈ ਛਾਬੜਾ ਦੇ ਸ਼ੇਅਰ ਸਨ। ਇਨ੍ਹਾਂ 'ਚ ਮੌਜੂਦਾ ਐਕਸਾਈਜ਼ ਮਾਲੀ ਸਾਲ 2022-23 'ਚ ਫੋਰਟਿਸ ਗਰੁੱਪ, ਢੋਲੇਵਾਲ ਗਰੁੱਪ ਅਤੇ ਗਿੱਲ ਚੌਂਕ ਗਰੁੱਪ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ’ਚ ਵੱਡੀ ਵਾਰਦਾਤ, ਘਰ ’ਚ ਦਾਖਲ ਹੋ ਕੇ ਕਾਂਗਰਸੀ ਆਗੂ ਦੇ ਪਤੀ ਤੇ ਉਸ ਦੀ ਭਾਬੀ ਦਾ ਕਤਲ
NEXT STORY