ਨੈਸ਼ਨਲ ਡੈਸਕ: ਪੰਜਾਬ ਕਾਂਗਰਸ ਦੇ ਇੰਚਾਰਜ ਤੇ ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੁਪੇਸ਼ ਬਘੇਲ ਦੇ ਪੁੱਤਰ ਚੈਤਨਿਆ ਬਘੇਲ ਦੇ ਘਰ ED ਵੱਲੋਂ ਅੱਜ ਸਵੇਰੇ-ਸਵੇਰੇ ਛਾਪੇਮਾਰੀ ਕੀਤੀ ਗਈ ਹੈ। ਇਹ ਛਾਪੇਮਾਰੀ ਕਥਿਤ ਸ਼ਰਾਬ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਸਬੰਧੀ ਦੱਸੀ ਜਾ ਰਹੀ ਹੈ। ਅਧਿਕਾਰੀਆਂ ਮੁਤਾਬਕ ਭਿਲਾਈ ਸ਼ਹਿਰ ਵਿਚ ਚੈਤਨਿਆ ਬਘੇਲ ਦੇ ਘਰ ED ਵੱਲੋਂ ਮਨੀ ਲਾਂਡਰਿੰਗ ਰੋਕਥਾਮ ਐਕਟ (PMLA) ਦੇ ਤਹਿਤ ਮਾਮਲੇ ਵਿਚ ਨਵੇਂ ਸਬੂਤ ਪ੍ਰਾਪਤ ਹੋਣ ਦੇ ਆਧਾਰ 'ਤੇ ਤਲਾਸ਼ੀ ਲਈ ਜਾ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਕਾਂਗਰਸ ਵੱਲੋਂ ਨਵੇਂ ਅਹੁਦੇਦਾਰਾਂ ਦਾ ਐਲਾਨ! ਪੜ੍ਹੋ ਪੂਰੀ LIST
ਇਸ ਬਾਰੇ ਭੁਪੇਸ਼ ਬਘੇਲ ਨੇ ਟਵੀਟ ਕਰ ਕੇ ਲਿਖਿਆ ਕਿ ਅੱਜ ਵਿਧਾਨ ਸਭਾ ਸੈਸ਼ਨ ਦਾ ਅਖ਼ੀਰਲਾ ਦਿਨ ਹੈ। ਉਨ੍ਹਾਂ ਨੇ ਅਡਾਨੀ ਲਈ ਤਮਨਾਰ ਵਿਚ ਕੱਟੇ ਜਾ ਰਹੇ ਰੁੱਖਾਂ ਦਾ ਮੁੱਦਾ ਚੁੱਕਣਾ ਸੀ, ਪਰ 'ਸਾਹਿਬ' ਨੇ ਭਿਲਾਈ ਨਿਵਾਸ ਵਿਚ ED ਭੇਜ ਦਿੱਤੀ ਹੈ। ਉਨ੍ਹਾਂ X 'ਤੇ ਲਿਖਿਆ, "ਈ.ਡੀ. ਆ ਗਈ ਹੈ। ਅੱਜ ਵਿਧਾਨ ਸਭਾ ਸੈਸ਼ਨ ਦਾ ਆਖਰੀ ਦਿਨ ਹੈ। ਅਡਾਨੀ ਲਈ ਤਮਨਾਰ ਵਿਚ ਕੱਟੇ ਜਾ ਰਹੇ ਦਰੱਖਤਾਂ ਦਾ ਮੁੱਦਾ ਚੁੱਕਿਆ ਜਾਣਾ ਸੀ, "ਸਾਹਿਬ" ਨੇ ਈ.ਡੀ. ਨੂੰ ਭਿਲਾਈ ਰਿਹਾਇਸ਼ 'ਤੇ ਭੇਜ ਦਿੱਤਾ ਹੈ।"
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਵਾਹਨ ਚਾਲਕਾਂ ਲਈ ਵੱਡੀ ਖ਼ਬਰ! ਸ਼ੁਰੂ ਹੋ ਗਿਆ ਨਵਾਂ ਸਿਸਟਮ
ਦੱਸ ਦਈਏ ਕਿ ਜਾਂਚ ਏਜੰਸੀ ਨੇ ਇਸ ਸਾਲ ਮਾਰਚ ਵਿਚ ਚੈਤਨਿਆ ਬਘੇਲ ਵਿਰੁੱਧ ਇਸੇ ਤਰ੍ਹਾਂ ਦੇ ਛਾਪੇ ਮਾਰੇ ਸਨ। ED ਮੁਤਾਬਕ ਛੱਤੀਸਗੜ੍ਹ ਸ਼ਰਾਬ ਘਪਲੇ ਨਾਲ ਸਰਕਾਰੀ ਖਜ਼ਾਨੇ ਨੂੰ ਵੱਡਾ ਨੁਕਸਾਨ ਹੋਇਆ ਅਤੇ ਸ਼ਰਾਬ ਸਿੰਡੀਕੇਟ ਦੇ ਲਾਭਪਾਤਰੀਆਂ ਦੀਆਂ ਜੇਬਾਂ ਨੂੰ ਅਪਰਾਧ ਤੋਂ 2,100 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਨਾਲ ਭਰ ਦਿੱਤਾ ਗਿਆ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਨੀਲਾ ’ਚ ਪਿੰਡ ਮੱਲੇਆਣਾ ਦੇ ਨੌਜਵਾਨ ਦੀ ਮੌਤ
NEXT STORY