ਮੋਹਾਲੀ (ਨਿਆਮੀਆਂ) - ਪੰਜਾਬ ਸਕੂਲ ਸਿੱਖਿਆ ਬੋਰਡ ਦਾ ਇਕ ਹੋਰ ਕਾਰਨਾਮਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਵਿਦਿਆਰਥੀਆਂ, ਉਨ੍ਹਾਂ ਦੇ ਅਧਿਆਪਕਾਂ ਅਤੇ ਮਾਪਿਆਂ ਦੀ ਨੀਂਦ ਉੱਡ ਗਈ ਹੈ। ਫਰਵਰੀ ਮਹੀਨੇ ਤੋਂ ਦਸਵੀਂ ਅਤੇ ਬਾਰਵੀਂ ਜਮਾਤ ਦੀਆਂ ਸਾਲਾਨਾ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ ਪਰ ਐਨ ਮੌਕੇ ’ਤੇ ਆ ਕੇ ਸਿੱਖਿਆ ਬੋਰਡ ਨੇ ਬਾਰਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਹੀ ਬਦਲ ਦਿੱਤਾ ਹੈ।
ਇਹ ਵੀ ਪੜ੍ਹੋ : ਹੁਣ ਵਿਦੇਸ਼ ’ਚ ਵੀ ਕਰ ਸਕੋਗੇ UPI ਰਾਹੀਂ ਪੇਮੈਂਟ, Google Pay ਨੇ NPCI ਨਾਲ ਕੀਤੀ ਡੀਲ
ਅਸਲ ਵਿਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਗਲੇ ਸਾਲ ਤੋਂ ਆਪਣੀਆਂ ਪ੍ਰੀਖਿਆਵਾਂ ਦੇ ਪੈਟਰਨ ਵਿਚ ਤਬਦੀਲੀ ਕੀਤੀ ਜਾਣੀ ਸੀ। ਇਸ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਵਿਚੋਂ ਪਾਸ ਹੋ ਕੇ ਨਿਕਲ ਰਹੇ ਵਿਦਿਆਰਥੀਆਂ ਵਿਚੋਂ ਬਹੁਤ ਘੱਟ ਵਿਦਿਆਰਥੀ ਅਜਿਹੇ ਹਨ, ਜੋ ਯੂ. ਪੀ. ਐੱਸ. ਸੀ. ਜਾਂ ਪੀ. ਸੀ. ਐੱਸ. ਵਰਗੇ ਮੁਕਾਬਲਿਆਂ ਵਿਚ ਅੱਗੇ ਆਉਂਦੇ ਸਨ। ਇਸ ਲਈ ਸਿੱਖਿਆ ਬੋਰਡ ਨੇ ਸੀ. ਬੀ. ਐੱਸ. ਈ. ਵਾਲਾ ਪੈਟਰਨ ਅਪਣਾਉਣ ਲਈ ਅਗਲੇ ਸਾਲ ਤੋਂ ਤਿਆਰੀ ਆਰੰਭ ਕਰ ਦਿੱਤੀ ਸੀ ਪਰ ਹੁਣ ਅਚਾਨਕ ਹੀ ਰਾਤੋ-ਰਾਤ ਸਿੱਖਿਆ ਬੋਰਡ ਨੇ ਆਪਣਾ ਸਾਰਾ ਹੀ ਪੈਟਰਨ ਇਨ੍ਹਾਂ ਸਾਲਾਂ ਨਾਲ ਪ੍ਰੀਖਿਆਵਾਂ ਤੋਂ ਹੀ ਬਦਲਣ ਦਾ ਫੈਸਲਾ ਕਰ ਲਿਆ ਹੈ, ਜਿਸ ਕਾਰਨ ਵਿਦਿਆਰਥੀ ਉਨ੍ਹਾਂ ਦੇ ਮਾਪੇ ਅਤੇ ਅਧਿਆਪਕ ਬਹੁਤ ਹੀ ਭੰਬਲਭੂਸੇ ਵਿਚ ਪਏ ਹੋਏ ਹਨ।
ਇਹ ਵੀ ਪੜ੍ਹੋ : PM ਮੋਦੀ ਅਤੇ CM ਯੋਗੀ ਨੂੰ ਪ੍ਰਾਣ ਪ੍ਰਤਿਸ਼ਠਾ 'ਚ ਸ਼ਾਮਲ ਹੋਣ ਤੋਂ ਰੋਕਣ ਲਈ ਪਟੀਸ਼ਨ ਦਾਇਰ, ਜਾਣੋ ਵਜ੍ਹਾ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪਲੱਸ-ਟੂ ਦੇ ਪੇਪਰਾਂ ਦਾ ਪੈਟਰਨ ਸੀ. ਬੀ. ਐੱਸ. ਈ. ਦੇ ਪੈਟਰਨ ਨਾਲੋਂ ਕਾਫੀ ਵੱਖਰਾ ਹੈ। ਸੀ. ਬੀ. ਐੱਸ. ਈ. ਦਾ ਪੈਟਰਨ ਬੜਾ ਗੁੰਝਲਦਾਰ ਹੈ, ਜਦੋਂ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਪੈਟਰਨ ਸਧਾਰਨ ਮੰਨਿਆ ਜਾਂਦਾ ਹੈ। ਪੰਜਾਬ ਬੋਰਡ ਵੱਲੋਂ ਹੁਣ ਐਨ ਸਿਰੇ ’ਤੇ ਆ ਕੇ ਸੀ. ਬੀ. ਐੱਸ. ਈ. ਦੇ ਪੈਟਰਨ ਦੇ ਨਾਲ ਮਿਲਦਾ-ਜੁਲਦਾ ਪੈਟਰਨ ਅਪਣਾ ਕੇ ਜਿਹੜੀ ਪ੍ਰਸ਼ਨਾਵਲੀ ਤਿਆਰ ਕੀਤੀ ਜਾਵੇਗੀ, ਉਸ ਪ੍ਰਸ਼ਨਾਵਲੀ ਨੂੰ ਗੁੰਝਲਦਾਰ ਬਣਾ ਦਿੱਤਾ ਗਿਆ ਹੈ, ਜਿਸ ਦਾ ਸਿੱਧਾ ਅਸਰ ਸਾਲਾਨਾ ਪ੍ਰੀਖਿਆਵਾਂ ਵਿਚ ਦੇਖਣ ਨੂੰ ਮਿਲੇਗਾ ਕਿਉਂਕਿ ਸਾਰਾ ਸਾਲ ਹੀ ਪੁਰਾਣੇ ਪੈਟਰਨ ਨਾਲ ਵਿਦਿਆਰਥੀਆਂ ਨੂੰ ਤਿਆਰੀ ਕਰਵਾਈ ਗਈ ਸੀ।
ਸਿੱਖਿਆ ਵਿਭਾਗ ਇਸ ਪੈਟਰਨ ਨੂੰ ਲਾਗੂ ਕਰਨ ਲਈ ਇੰਨਾ ਗੰਭੀਰ ਦਿਖਾਈ ਦੇ ਰਿਹਾ ਹੈ ਕਿ ਉਸ ਨੇ ਪ੍ਰੀਖਿਆਵਾਂ ਦੇ ਦਿਨਾਂ ਵਿਚ ਸਾਰੇ ਲੈਕਚਰਾਰਾਂ ਦੇ ਸੈਮੀਨਾਰ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਜਿਸ ਕਰਕੇ ਸਕੂਲ ਲੈਕਚਰਾਰਾਂ ਤੋਂ ਸੱਖਣੇ ਹੋ ਰਹੇ ਹਨ। ਇਨ੍ਹਾਂ ਸੈਮੀਨਾਰਾਂ ਵਿਚ ਲੈਕਚਰਾਰਾਂ ਨੂੰ ਇਸ ਗੱਲ ਦੀ ਤਿਆਰੀ ਕਰਵਾਈ ਜਾ ਰਹੀ ਹੈ ਕਿ ਆਉਣ ਵਾਲੀਆਂ ਪ੍ਰੀਖਿਆਵਾਂ ਵਿਚ ਪੈਟਰਨ ਬਦਲ ਦਿੱਤਾ ਗਿਆ ਹੈ ਅਤੇ ਉਹ ਹੁਣ ਸਕੂਲਾਂ ਵਿਚ ਜਾ ਕੇ ਇਸ ਨਵੇਂ ਪੈਟਰਨ ਦੇ ਨਾਲ ਤਿਆਰੀ ਕਰਵਾਉਣਗੇ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਲਈ ਇਨ੍ਹਾਂ ਲੈਕਚਰਾਰਾਂ ਕੋਲ ਇਕ ਮਹੀਨੇ ਤੋਂ ਵੀ ਘੱਟ ਦਾ ਹੀ ਸਮਾਂ ਬਚਿਆ ਹੈ। ਅਜਿਹੇ ਵਿਚ ਇਹ ਲੈਕਚਰਾਰ ਆਪਣੇ ਵਿਦਿਆਰਥੀਆਂ ਨੂੰ ਕਿਸ ਤਰ੍ਹਾਂ ਨਵੇਂ ਪੈਟਰਨ ਦੀ ਤਿਆਰੀ ਕਰਵਾ ਸਕਣਗੇ, ਇਸ ਚਿੰਤਾ ਨੇ ਉਨ੍ਹਾਂ ਦੇ ਸਾਹ ਸੂਤੇ ਹੋਏ ਹਨ। ਇਨ੍ਹਾਂ ਸੈਮੀਨਾਰਾਂ ਵਿਚ ਜੋ ਰਿਸੋਰਸ ਪਰਸਨ ਲਗਾਏ ਗਏ ਹਨ, ਅਸਲ ਵਿਚ ਉਨ੍ਹਾਂ ਨੂੰ ਵੀ ਨਹੀਂ ਪਤਾ ਕਿ ਇਨ੍ਹਾਂ ਪ੍ਰੀਖਿਆਵਾਂ ਦਾ ਅਸਲ ਪੈਟਰਨ ਕਿਸ ਤਰ੍ਹਾਂ ਦਾ ਹੋਵੇਗਾ।
ਇਹ ਵੀ ਪੜ੍ਹੋ : ED ਦੇ ਚੌਥੇ ਸੰਮਨ 'ਤੇ ਵੀ ਨਹੀਂ ਪੇਸ਼ ਹੋਏ ਕੇਜਰੀਵਾਲ, ਬਿਆਨ ਜਾਰੀ ਕਰਕੇ ਦੱਸੀ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੱਚਿਆਂ ਨੂੰ ਬੱਸਾਂ 'ਚ ਸਕੂਲ ਭੇਜਣ ਵਾਲੇ ਮਾਪੇ ਜ਼ਰੂਰ ਪੜ੍ਹ ਲੈਣ ਇਹ ਖ਼ਬਰ, ਕਿਤੇ ਤੁਹਾਡੇ ਬੱਚੇ ਨਾਲ ਤਾਂ ਨਹੀਂ ਹੁੰਦਾ ਅਜਿਹਾ ?
NEXT STORY