ਮੋਹਾਲੀ (ਨਿਆਮੀਆਂ) : ਸਿੱਖਿਆ ਵਿਭਾਗ ਪੰਜਾਬ ਵਲੋਂ ਸਰਕਾਰੀ ਸਕੂਲਾਂ 'ਚ ਪੜ੍ਹਦੇ ਦੂਜੀ, ਚੌਥੀ ਤੇ 7ਵੀਂ ਜਮਾਤ ਦੇ ਵਿਦਿਆਰਥੀਆਂ ਦਾ ਜਮਾਤ ਅਨੁਸਾਰ ਸਿੱਖਣ ਪਰਿਣਾਮਾਂ ਦਾ ਸਰਵੇ 1 ਫਰਵਰੀ ਨੂੰ ਕੀਤਾ ਜਾ ਰਿਹਾ ਹੈ। ਇਸ ਸਰਵੇ 'ਚ ਸਰਕਾਰੀ ਅਤੇ ਏਡਿਡ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ। ਡਾਇਰੈਕਟਰ ਰਾਜ ਸਿੱਖਿਆ ਖੋਜ ਅਤੇ ਸਿਖਲਾਈ ਪ੍ਰੀਸ਼ਦ ਇੰਦਰਜੀਤ ਸਿੰਘ ਨੇ ਦੱਸਿਆ ਕਿ ਇਸ ਸਰਵੇ ਨੂੰ ਕਰਵਾਉਣ ਦਾ ਮੁੱਖ ਮੰਤਵ ਵਿਦਿਆਰਥੀਆਂ ਦੇ ਬੌਧਿਕ ਅਤੇ ਮਾਨਸਿਕ ਪੱਧਰ ਦੀ ਜਾਂਚ ਕਰਨਾ ਹੈ। ਇਸ ਸਰਵੇ ਰਾਹੀਂ ਇਹ ਪਤਾ ਲੱਗੇਗਾ ਕਿ ਵਿਦਿਆਰਥੀ ਕਿਹੜੇ ਵਿਸ਼ੇ 'ਚ ਨਿਪੁੰਨ ਹਨ ਅਤੇ ਕਿਹੜੇ ਵਿਸ਼ੇ 'ਚ ਕਮਜ਼ੋਰ। ਇਸ ਨਾਲ ਵਿਦਿਆਰਥੀ ਜਿਸ ਵਿਸ਼ੇ 'ਚ ਕਮਜ਼ੋਰ ਹੋਣਗੇ, ਉਨ੍ਹਾਂ ਵੱਲ ਅਧਿਆਪਕਾਂ ਵਲੋਂ ਉਚੇਚਾ ਧਿਆਨ ਦਿੱਤਾ ਜਾ ਸਕੇਗਾ।
ਫਿਰੋਜ਼ਪੁਰ 'ਚ ਦੋ ਧਿਰਾਂ ਵਿਚਾਲੇ ਝੜਪ, ਚਲੇ ਇੱਟਾਂ ਰੋੜੇ (ਤਸਵੀਰਾਂ)
NEXT STORY