ਮੋਹਾਲੀ (ਨਿਆਮੀਆਂ) : ਪੰਜਾਬ ਸਕੂਲ ਸਿੱਖਿਆ ਬੋਰਡ 'ਚ ਪਿਛਲੇ ਸਮੇਂ ਦੌਰਾਨ ਤਰਸ ਦੇ ਆਧਾਰ 'ਤੇ ਰੱਖੇ ਗਏ ਕਰਮਚਾਰੀਆਂ ਚੋਂ 24 ਨੂੰ ਉਨ੍ਹਾਂ ਦੀਆਂ ਨਿਯੁਕਤੀਆਂ ਦੌਰਾਨ ਹੋਈਆਂ ਬੇਨਿਯਮੀਆਂ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਗਏ ਹਨ। ਕਾਰਨ ਦੱਸੋ ਨੋਟਿਸ 'ਤੇ ਵੀ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਪਟੀਸ਼ਨ ਪਾਈ ਗਈ ਹੈ।
ਜਾਣਕਾਰੀ ਅਨੁਸਾਰ ਤਰਵਿੰਦਰ ਸਿੰਘ ਐਡਵੋਕੇਟ 4327, ਮਾਡਲ ਟਾਊਨ ਪਟਿਆਲਾ ਵਲੋਂ ਇਕ ਸ਼ਿਕਾਇਤ ਪੰਜਾਬ ਦੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਨੂੰ ਪ੍ਰਾਪਤ ਹੋਈ ਸੀ, ਜਿਸ 'ਚ ਲਿਖਿਆ ਗਿਆ ਸੀ ਕਿ ਸਿੱਖਿਆ ਬੋਰਡ ਵਲੋਂ ਬੀਤੇ ਸਮੇਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੂੰ ਨਜ਼ਰ-ਅੰਦਾਜ਼ ਕਰਕੇ ਤਰਸ ਦੇ ਆਧਾਰ 'ਤੇ 76 ਹੈਲਪਰ, 82 ਕਲਰਕ, 1 ਸਹਾਇਕ ਅੰਕੜਾ ਅਫਸਰ, 1 ਪੈਕਰ, 2 ਸਫਾਈ ਕਰਮਚਾਰੀ ਕਮ ਚੌਕੀਦਾਰ, 2 ਟੀਚਰ, 1 ਸਕੂਲ ਹੈਲਪਰ, 1 ਮਾਲੀ, 1 ਸਵੀਪਰ, 2 ਸਕਿਓਰਿਟੀ ਗਾਰਡ ਅਤੇ 1 ਜੂਨੀਅਰ ਆਰਟਿਸਟ ਭਰਤੀ ਕੀਤੇ ਗਏ ਹਨ। ਸਿੱਖਿਆ ਬੋਰਡ ਦਾ ਦਾਅਵਾ ਸੀ ਕਿ ਇਹ ਸਾਰੇ ਹੀ ਸਾਰੀਆਂ ਸ਼ਰਤਾਂ ਪੂਰੀਆਂ ਕਰਦੇ ਸਨ ਅਤੇ ਸਮਰੱਥ ਅਧਿਕਾਰੀਆਂ ਵਲੋਂ ਭਰਤੀ ਕੀਤੇ ਗਏ ਸਨ ਪਰ ਪੜਤਾਲ ਅਫਸਰ ਵੱਲੋਂ 138 ਕਰਮਚਾਰੀਆਂ ਦੀਆਂ ਨਿਯੁਕਤੀਆਂ ਸਬੰਧੀ ਰਿਕਾਰਡ ਦੀ ਘੋਖ ਕੀਤੀ ਗਈ, ਜਿਸ ਵਿਚ 24 ਕਰਮਚਾਰੀਆਂ ਦੀਆਂ ਨਿਯੁਕਤੀਆਂ 'ਚ ਨਿਯਮਾਂ ਦੀ ਅਣਦੇਖੀ ਸਾਹਮਣੇ ਆਈ ਸੀ।
ਵਿਧਾਇਕ ਸੰਦੋਆ 'ਤੇ ਹਮਲੇ ਦੇ ਵਿਰੋਧ 'ਚ 'ਆਪ' ਦਾ ਧਰਨਾ, ਕੈਪਟਨ ਨੂੰ ਚਿਤਾਵਨੀ
NEXT STORY