ਚੰਡੀਗੜ੍ਹ : ਪੰਜਾਬ ਰਾਜ ਦੇ ਸਕੂਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਹੁਕਮਾਂ 'ਤੇ ਖੰਨਾ ਸ਼ਹਿਰ ਦੇ ਮੋਹਨਪੁਰ 'ਚ ਸਥਿਤ ਇਕ ਨਿੱਜੀ ਸਕੂਲ ਨੂੰ ਸਲਾਨਾ ਸਮਾਗਮ 'ਚ ਦਾਦਾ-ਦਾਦੀ ਦੀ ਐਂਟਰੀ ਬੈਨ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਨੇ ਦੱਸਿਆ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ 'ਚ ਆਇਆ ਸੀ ਕਿ ਮਿਤੀ 20-11-2022 ਨੂੰ ਕਰਵਾਏ ਗਏ ਸਲਾਨਾ ਸਮਾਗਮ 'ਚ ਸਿਰਫ ਮਾਪਿਆ ਨੂੰ ਹੀ ਬੁਲਾਇਆ ਗਿਆ ਸੀ ਅਤੇ ਸਲਾਨਾ ਸਮਾਗਮ ਦੇ ਕਾਰਡ ਨਾਲ ਵਿਦਿਆਰਥੀਆਂ ਦੇ ਮਾਪਿਆ ਲਈ ਨੱਥੀ ਸਲਿੱਪ ਰਾਹੀਂ ਸਮਾਗਮ 'ਚ ਦਾਦਾ-ਦਾਦੀ ਦੀ ਐਂਟਰੀ ਦੀ ਮਨਾਹੀ ਕੀਤੀ ਗਈ ਸੀ, ਜੋ ਕਿ ਸਾਡੇ ਸਤਿਕਾਰਿਤ ਬਜ਼ੁਰਗਾਂ ਪ੍ਰਤੀ ਅਨਾਦਰ ਦੀ ਭਾਵਨਾ ਦਰਸਾਉਦਾ ਹੈ।
ਇਹ ਵੀ ਪੜ੍ਹੋ : 15 ਅਗਸਤ 'ਤੇ ਸਨਮਾਨਿਤ ਮਹਿਲਾ ASI ਨੇ ਜਬਰ-ਜ਼ਿਨਾਹ ਪੀੜਤਾ ਨਾਲ ਜੋ ਕਾਰਾ ਕੀਤਾ, ਵੀਡੀਓ ਵਾਇਰਲ (ਤਸਵੀਰਾਂ)
ਮੰਤਰੀ ਬੈਂਸ ਨੇ ਕਿਹਾ ਕਿ ਉਨ੍ਹਾਂ ਨੇ ਇਸ ਮਾਮਲੇ ਨੂੰ ਬਹੁਤ ਗੰਭੀਰਤਾ ਨਾਲ ਲਿਆ ਹੈ ਅਤੇ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਸ ਸਬੰਧੀ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇ ਤਾਂ ਜੋ ਭਵਿੱਖ 'ਚ ਇਸ ਤਰ੍ਹਾਂ ਦੀ ਹਰਕਤ ਕੋਈ ਹੋਰ ਨਿੱਜੀ ਸਕੂਲ ਨਾ ਕਰ ਸਕੇ।
ਇਹ ਵੀ ਪੜ੍ਹੋ : ਹਰਵਿੰਦਰ ਸਿੰਘ ਰਿੰਦਾ ਜਿਊਂਦਾ ਹੈ ਜਾਂ ਮਰ ਗਿਆ, ਅਸਲ ਸੱਚ ਬਾਰੇ IG ਗਿੱਲ ਨੇ ਦਿੱਤਾ ਵੱਡਾ ਬਿਆਨ
ਵਿਭਾਗ ਵੱਲੋਂ ਇਸ ਮਾਮਲੇ ਸਬੰਧੀ ਸਕੂਲ ਨੂੰ 2 ਦਿਨਾਂ ਦੇ ਅੰਦਰ-ਅੰਦਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਲੁਧਿਆਣਾ ਰਾਹੀ ਇਸ ਦਫ਼ਤਰ ਨੂੰ ਸਪੱਸ਼ਟੀਕਰਨ ਦੇਣ ਦੇ ਹੁਕਮ ਦਿੱਤੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਨਾਜਾਇਜ਼ ਹਥਿਆਰ ਤੇ ਕਾਰਤੂਸ ਸਮੇਤ ਇਕ ਕਾਬੂ
NEXT STORY