ਡੇਰਾਬੱਸੀ (ਗੁਰਪ੍ਰੀਤ) : ਸਿਵਲ ਹਸਪਤਾਲ ’ਚ ਇਕ ਅੱਠ ਮਹੀਨੇ ਦੀ ਗਰਭਵਤੀ ਔਰਤ ਅਤੇ ਪੇਟ ’ਚ ਪਲ ਰਹੇ ਬੱਚੇ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ 36 ਸਾਲਾ ਰੀਮੀ ਪਤਨੀ ਰਾਮ ਕ੍ਰਿਸ਼ਣ ਨਿਵਾਸੀ ਪਿੰਡ ਸੁੰਡਰਾ ਦੇ ਰੂਪ ਵਿਚ ਹੋਈ, ਉੱਥੇ ਹੀ ਪਰਿਵਾਰ ਨੇ ਕਿਹਾ ਕਿ ਔਰਤ ਦਾ ਬਲੱਡ ਪ੍ਰੈਸ਼ਰ ਵਧਿਆ ਸੀ ਪਰ ਮੌਤ ਦੇ ਅਸਲ ਕਾਰਨ ਕੀ ਹਨ, ਇਹ ਪਤਾ ਨਹੀਂ ਚਲ ਸਕੇ ਹਨ। ਮਾਮਲੇ ’ਚ ਡਾਕਟਰਾਂ ਦੇ ਤਿੰਨ ਮੈਂਬਰੀ ਬੋਰਡ ਵਲੋਂ ਮ੍ਰਿਤਕ ਔਰਤ ਦਾ ਪੋਸਟਮਾਰਟਮ ਕੀਤਾ ਹੈ। ਪੁਲਸ ਨੇ ਧਾਰਾ-174 ਅਧੀਨ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ਕਿਸਾਨੀ ਸੰਕਟ ਦੌਰਾਨ ਹੁਣ ਕੇਂਦਰ ਸਰਕਾਰ ਅਤੇ ਸ਼ੈਲਰ ਮਾਲਕ ਹੋਏ ਆਹਮੋ-ਸਾਹਮਣੇ
ਮਾਮਲੇ ਦੀ ਜਾਂਚ ਕਰ ਰਹੇ ਪੁਲਸ ਦੇ ਸਹਾਇਕ ਇੰਸਪੈਕਟਰ ਨਰਿੰਦਰ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਔਰਤ ਅੱਠ ਮਹੀਨੇ ਦੀ ਗਰਭਵਤੀ ਸੀ, ਜਿਸ ਨੂੰ ਡਾਕਟਰਾਂ ਨੇ ਅਗਲੇ ਮਹੀਨੇ ਦੇ ਪਹਿਲੇ ਹਫ਼ਤੇ ਵਿਚ ਡਲਿਵਰੀ ਦਾ ਸਮਾਂ ਦਿੱਤਾ ਹੋਇਆ ਸੀ। ਅੱਜ ਅਚਾਨਕ ਔਰਤ ਦਾ ਬਲੱਡ ਪ੍ਰੈਸ਼ਰ ਕਾਫ਼ੀ ਵਧ ਗਿਆ, ਜਿਸ ਨੂੰ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ, ਜਿੱਥੇ ਇਲਾਜ ਅਧੀਨ ਉਸ ਮੌਤ ਹੋ ਗਈ। ਨਰਿੰਦਰ ਨੇ ਦੱਸਿਆ ਕਿ ਸਿਵਲ ਹਸਪਤਾਲ ਦੇ ਡਾਕਟਰਾਂ ਦੇ ਤਿੰਨ ਮੈਂਬਰੀ ਡਾਕਟਰਾਂ ਦੇ ਬੋਰਡ ਨੇ ਮ੍ਰਿਤਕ ਔਰਤ ਦਾ ਪੋਸਟਮਾਰਟਮ ਕੀਤਾ ਹੈ। ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਅਸਲ ਕਾਰਨ ਸਾਹਮਣੇ ਆਉਣਗੇ। ਫਿਲਹਾਲ ਪੁਲਸ ਨੇ ਧਾਰਾ 174 ਦੇ ਅਧੀਨ ਕਾਰਵਾਈ ਕੀਤੀ ਹੈ।
ਇਹ ਵੀ ਪੜ੍ਹੋ : ‘ਵਿਗਿਆਨੀ ਨਾਲ 2.07 ਲੱਖ ਰੁਪਏ ਦੀ ਠੱਗੀ, ਮਾਮਲਾ ਦਰਜ’
ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ
ਸੁਖਬੀਰ ਨੇ ਲਾਏ ਫ਼ਾਜ਼ਿਲਕਾ ਲੁੱਟਣ ਦੇ ਇਲਜ਼ਾਮ ਤਾਂ ਘੁਬਾਇਆ ਨੇ ਕਿਹਾ ਬਾਦਲ ਨੇ ਲੁੱਟਿਆ 'ਪੰਜਾਬ'
NEXT STORY