ਬਟਾਲਾ, (ਸੈਂਡੀ)- ਪਿੰਡ ਠਠਵਾਲ ਵਿਖੇ ਛੱਪੜ 'ਚ ਡਿੱਗਣ ਕਾਰਨ ਇਕ 70 ਸਾਲਾ ਬਜ਼ੁਰਗ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਹੈ।
ਥਾਣਾ ਸਦਰ ਦੇ ਏ.ਐੱਸ.ਆਈ. ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਪੁੱਤਰ ਅਜੀਤ ਸਿੰਘ 20-25 ਦਿਨਾਂ ਤੋਂ ਲਾਪਤਾ ਸੀ ਤੇ ਇਸ ਦੇ ਪਰਿਵਾਰਕ ਮੈਂਬਰ ਇਸ ਦੀ ਭਾਲ ਕਰ ਰਹੇ ਸੀ ਕਿ ਅੱਜ ਇਸ ਦੇ ਘਰ ਦੇ ਕੋਲ ਹੀ ਛੱਪੜ 'ਚੋਂ ਲਾਸ਼ ਮਿਲੀ। ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਕਰਵਾਇਆ ਗਿਆ ਅਤੇ ਮ੍ਰਿਤਕ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਦਿੱਤੀ ਗਈ।
ਛੱਤ ਤੋਂ ਡਿੱਗ ਕੇ ਵਿਅਕਤੀ ਦੀ ਮੌਤ
NEXT STORY