ਮੋਗਾ (ਆਜ਼ਾਦ) : ਮੋਗਾ ਪੁਲਸ ਨੇ ਬਜ਼ੁਰਗ ਹਰਮੀਤ ਸਿੰਘ (65) ਨਿਵਾਸੀ ਸੋਢੀਆਂ ਵਾਲਾ ਮੁਹੱਲਾ ਮੋਗਾ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ ਉਕਤ ਮਾਮਲੇ ਵਿਚ ਸੁਖਦੇਵ ਸਿੰਘ ਨਿਵਾਸੀ ਪੀਪਿਆਂ ਵਾਲੀ ਗਲੀ ਮੋਗਾ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰਕੇ ਉਸਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਸਾਊਥ ਮੋਗਾ ਦੇ ਮੁੱਖ ਅਫ਼ਸਰ ਇੰਸਪੈਕਟਰ ਬਲਰਾਜ ਮੋਹਨ ਨੇ ਦੱਸਿਆ ਕਿ ਮ੍ਰਿਤਕ ਦੇ ਬੇਟੇ ਗੁਰਦੀਪ ਸਿੰਘ ਨੇ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਕਿਹਾ ਕਿ ਉਸਦਾ ਪਿਤਾ ਮੇਨ ਬਾਜ਼ਾਰ ਵਿਚ ਡਿਸਪੋਜ਼ਲ ਕਰਿਆਨਾ ਸਟੋਰ ਦੀ ਦੁਕਾਨ ਕਰਦਾ ਸੀ।
ਬੀਤੀ 26 ਜੂਨ ਨੂੰ ਉਹ ਘਰੋਂ ਇਹ ਕਹਿ ਕੇ ਚਲਾ ਗਿਆ ਕਿ ਉਸ ਨੂੰ ਕਿਸੇ ਦਾ ਫੋਨ ਆਇਆ ਹੈ ਅਤੇ ਵਾਪਸ ਨਹੀਂ ਆਇਆ। ਅਸੀਂ ਉਸਦੀ ਬਹੁਤ ਤਲਾਸ਼ ਕੀਤੀ ਅਤੇ ਪੁਲਸ ਨੂੰ ਸੂਚਿਤ ਕੀਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਸ ਨੂੰ ਜਾਣਕਾਰੀ ਮਿਲੀ ਕਿ ਇਕ ਅਣਪਛਾਤੇ ਬਜ਼ੁਰਗ ਦੀ ਲਾਸ਼ ਕੋਟਕਪੂਰਾ ਬਾਈਪਾਸ ’ਤੇ ਇਕ ਪਲਾਟ ਵਿਚ ਗਲੀ ਸੜੀ ਹਾਲਤ ਵਿਚ ਪਈ ਹੈ, ਜਿਸ ਨੂੰ ਅਸੀਂ ਤੁਰੰਤ ਪਛਾਣ ਵਾਸਤੇ ਸਿਵਲ ਹਸਪਤਾਲ ਮੋਗਾ ਰੱਖਿਆ ਅਤੇ ਗੁਰਦੀਪ ਸਿੰਘ ਨੂੰ ਇਸ ਦੀ ਜਾਣਕਾਰੀ ਦਿੱਤੀ, ਜਿਸ ਨੇ ਸਿਵਲ ਹਸਪਤਾਲ ਵਿਚ ਜਾ ਕੇ ਆਪਣੇ ਪਿਤਾ ਹਰਮੀਤ ਸਿੰਘ ਦੀ ਲਾਸ਼ ਨੂੰ ਪਹਿਚਾਣ ਲਿਆ, ਜਿਸ ਦੇ ਸਰੀਰ ’ਤੇ ਕਾਫ਼ੀ ਸੱਟਾਂ ਦੇ ਨਿਸ਼ਾਨ ਸਨ।
ਪੁਲਸ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਹਰਮੀਤ ਸਿੰਘ ਦਾ ਆਪਣੇ ਦੋਸਤ ਸੁਖਦੇਵ ਸਿੰਘ ਦੇ ਨਾਲ ਪੈਸਿਆਂ ਦਾ ਰੌਲਾ ਚੱਲ ਰਿਹਾ ਸੀ ਅਤੇ ਉਸ ਨੇ ਹੀ ਉਸ ਨੂੰ ਕੋਲ ਬੁਲਾਇਆ ਅਤੇ ਬਾਅਦ ਵਿਚ ਉਸਦਾ ਬੇਰਹਿਮੀ ਨਾਲ ਕਤਲ ਕਰ ਕੇ ਲਾਸ਼ ਨੂੰ ਖੁਰਦ-ਬੁਰਦ ਕਰਨ ਦੀ ਨੀਅਤ ਨਾਲ ਕੋਟਕਪੂਰਾ ਬਾਈਪਾਸ ਦੇ ਪਲਾਟ ਵਿਚ ਸੁੱਟ ਦਿੱਤਾ। ਥਾਣਾ ਮੁਖੀ ਨੇ ਕਿਹਾ ਕਿ ਗੁਰਦੀਪ ਸਿੰਘ ਦੇ ਬਿਆਨਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਸਿਵਲ ਹਸਪਤਾਲ ਮੋਗਾ ’ਚੋਂ ਪੋਸਟਮਾਟਮ ਦੇ ਬਾਅਦ ਵਾਰਿਸਾਂ ਦੇ ਹਵਾਲੇ ਕੀਤਾ ਗਿਆ। ਕਥਿਤ ਦੋਸ਼ੀ ਨੂੰ ਗ੍ਰਿਫ਼ਤਾਰ ਕਰਨ ਲਈ ਛਾਪਾਮਾਰੀ ਕੀਤੀ ਜਾ ਰਹੀ ਹੈ।
ਆਧੁਨਿਕ ਤਕਨਾਲੋਜੀ ਰਾਹੀਂ 'ਅਵਾਰਾ ਪਸ਼ੂਆਂ' ਦੀ ਸਮੱਸਿਆ ਸੁਲਝਾਏਗੀ ਪੰਜਾਬ ਸਰਕਾਰ
NEXT STORY