ਸੰਗਰੂਰ- ਕਹਿੰਦੇ ਹਨ ਕਿ ਸਿੱਖਣ ਲਈ ਉਮਰ ਦੀ ਕੋਈ ਸੀਮਾ ਨਹੀਂ ਹੁੰਦੀ। ਸੰਗਰੂਰ ਦੇ ਪਿੰਡ ਥਲੇਸਾ ਦੀ ਧਰਮਸ਼ਾਲਾ ਵਿੱਚ ਪਿੰਡ ਦੀਆਂ 28 ਬਜ਼ੁਰਗ ਔਰਤਾਂ ਰੋਜ਼ਾਨਾ ਸਵੇਰੇ 10 ਵਜੇ ਤੋਂ ਦੁਪਹਿਰ 12 ਵਜੇ ਤੱਕ ਦੋ ਘੰਟੇ ਦੀਆਂ ਕਲਾਸਾਂ ਲਗਾ ਕੇ ਪੜ੍ਹਨਾ-ਲਿਖਣਾ ਸਿੱਖ ਰਹੀਆਂ ਹਨ। ਸਾਰੀਆਂ ਔਰਤਾਂ ਦੀ ਉਮਰ 55 ਤੋਂ 65 ਸਾਲ ਦਰਮਿਆਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਨਪੜ੍ਹ ਹੋਣ ਦੇ ਕਲੰਕ ਨਾਲ ਹੁਣ ਤੱਕ ਜ਼ਿੰਦਗੀ ਜੀਅ ਲਈ ਪਰ ਇਸ ਕਲੰਕ ਦੇ ਨਾਲ ਨਹੀਂ ਮਰਨਾ ਚਾਹੁੰਦੀਆਂ। ਉਨ੍ਹਾਂ ਨੂੰ ਕੇਂਦਰ ਸਰਕਾਰ ਦੇ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਸਿੱਖਿਆ ਦਿੱਤੀ ਜਾ ਰਹੀ ਹੈ।
ਪਿੰਡ ਲੈਸ ਦੀ ਵਸਨੀਕ 62 ਸਾਲਾ ਸੁਰਜੀਤ ਕੌਰ ਨੇ ਦੱਸਿਆ ਕਿ ਉਹ ਪਿੰਡ ਵਿੱਚ ਰਹਿਣ ਕਾਰਨ ਸਕੂਲ ਨਹੀਂ ਜਾ ਸਕਦੀ ਸੀ। ਉਸ ਨੂੰ ਆਪਣਾ ਨਾਮ ਲਿਖਣਾ ਵੀ ਨਹੀਂ ਆਉਂਦਾ ਸੀ। ਉਸ ਦਾ ਬੇਟਾ ਅਤੇ ਬੇਟੀ ਵਿਦੇਸ਼ ਵਿਚ ਹਨ ਅਤੇ ਉਹ ਆਪਣੀ ਨੂੰਹ ਨਾਲ ਘਰ ਵਿਚ ਰਹਿੰਦੀ ਹੈ। ਆਉਣ ਵਾਲੇ ਸਮੇਂ ਵਿੱਚ ਮੈਂ ਆਪਣੇ ਪੁੱਤਰ ਕੋਲ ਵਿਦੇਸ਼ ਜਾਣਾ ਹੈ। ਜਦੋਂ ਉਸ ਨੂੰ ਪਿੰਡ ਦੇ ਬਜ਼ੁਰਗਾਂ ਲਈ ਕਲਾਸਾਂ ਬਾਰੇ ਪਤਾ ਲੱਗਾ ਤਾਂ ਉਹ ਇਸ ਵਿਚ ਸ਼ਾਮਲ ਹੋ ਗਈ। ਹੁਣ ਉਸ ਨੇ ਆਪਣਾ ਨਾਮ ਲਿਖਣਾ ਸਿੱਖ ਲਿਆ ਹੈ।
ਇਹ ਵੀ ਪੜ੍ਹੋ: ਮਸ਼ਹੂਰ ਫੁੱਟਬਾਲ ਖਿਡਾਰੀ ਦੇ ਭਰਾ ਦੀ ਆਸਟ੍ਰੇਲੀਆ ’ਚ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
ਉਹ ਇਸ ਉਮਰ ਵਿੱਚ ਆਪਣੇ ਬਚਪਨ ਦਾ ਸੁਫ਼ਨਾ ਪੂਰਾ ਕਰ ਰਹੀ ਹੈ। 58 ਸਾਲਾ ਔਰਤ ਗੁਰਮੀਤ ਕੌਰ ਨੇ ਦੱਸਿਆ ਕਿ ਬਚਪਨ ਵਿੱਚ ਉਸ ਦਾ ਸਕੂਲ ਜਾਣ ਦਾ ਸੁਫ਼ਨਾ ਸੀ ਪਰ ਉਹ ਕੁੜੀ ਹੋਣ ਕਾਰਨ ਉਸ ਨੂੰ ਸਕੂਲ ਨਹੀਂ ਭੇਜਿਆ ਗਿਆ। ਪੋਤਰੀ ਇਕ ਅੰਗਰੇਜ਼ੀ ਸਕੂਲ ਵਿੱਚ ਪੜ੍ਹਦੀ ਹੈ। ਘਰ ਵਿਚ ਪੋਤੀ ਉਸ ਨੂੰ ਅੰਗਰੇਜ਼ੀ ਸਿਖਾਉਂਦੀ ਹੈ ਅਤੇ ਉਹ ਖ਼ੁਦ ਪੰਜਾਬੀ ਉਸ ਤੋਂ ਪੰਜਾਬੀ ਸਿੱਖ ਰਹੀ ਹੈ।
ਬਜ਼ੁਰਗ ਔਰਤਾਂ ਨੂੰ ਪੜ੍ਹਾਉਣ ਦਾ ਵੱਖਰਾ ਹੀ ਤਜ਼ਰਬਾ ਹੈ: ਜਸਵਿੰਦਰ
ਅਧਿਆਪਕਾ ਜਸਵਿੰਦਰ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਦੇ ਪ੍ਰਿੰਸੀਪਲ ਨੇ ਉਨ੍ਹਾਂ ਨੂੰ ਬਜ਼ੁਰਗਾਂ ਨੂੰ ਸਿੱਖਿਆ ਦੇਣ ਦਾ ਪ੍ਰਸਤਾਵ ਦਿੱਤਾ ਤਾਂ ਉਹ ਤੁਰੰਤ ਮੰਨ ਗਏ। ਇਹ ਇਕ ਵੱਖਰਾ ਤਜ਼ਰਬਾ ਸੀ। ਉਹ ਔਰਤਾਂ ਨੂੰ ਮਿਲ ਕੇ ਸਿੱਖਿਆ ਦੇ ਰਹੀ ਹੈ। ਜਦੋਂ ਬਜ਼ੁਰਗ ਔਰਤਾਂ ਆਪਣਾ ਹੋਮਵਰਕ ਪੂਰਾ ਨਹੀਂ ਕਰਦੀਆਂ ਤਾਂ ਉਨ੍ਹਾਂ ਨੂੰ ਝਿੜਕਾਂ ਵੀ ਦੇਣੀਆਂ ਪੈਂਦੀਆਂ ਹਨ। ਸਰਕਾਰੀ ਪ੍ਰਾਇਮਰੀ ਸਕੂਲ ਦੇ ਪ੍ਰਿੰਸੀਪਲ ਪਵਨ ਮਨਚੰਦਾ ਨੇ ਦੱਸਿਆ ਕਿ ਕੇਂਦਰ ਸਰਕਾਰ ਦੇ ਨਿਊ ਇੰਡੀਆ ਲਿਟਰੇਸੀ ਪ੍ਰੋਗਰਾਮ ਤਹਿਤ ਅਨਪੜ੍ਹ ਬਜ਼ੁਰਗਾਂ ਨੂੰ ਸਿੱਖਿਆ ਦਿੱਤੀ ਜਾ ਰਹੀ ਹੈ। ਪਿੰਡ ਵਿੱਚ ਸਿੱਖਿਆ ਵਿੱਚ ਦਿਲਚਸਪੀ ਰੱਖਣ ਵਾਲੇ ਸਾਰੇ ਲੋਕਾਂ ਦੀ ਸੂਚੀ ਤਿਆਰ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਘਰ-ਘਰ ਜਾ ਕੇ ਕਲਾਸਾਂ ਵਿੱਚ ਹਾਜ਼ਰ ਹੋਣ ਲਈ ਪ੍ਰੇਰਿਤ ਕੀਤਾ ਗਿਆ। ਇਹ ਕਲਾਸ ਦੋ ਮਹੀਨੇ ਪਹਿਲਾਂ 10 ਔਰਤਾਂ ਨਾਲ ਸ਼ੁਰੂ ਕੀਤੀ ਗਈ ਸੀ। ਇਸ ਸਮੇਂ 28 ਔਰਤਾਂ ਸਿੱਖਿਆ ਲੈ ਰਹੀਆਂ ਹਨ। ਸਿੱਖਿਆ ਪੂਰੀ ਹੋਣ 'ਤੇ ਔਰਤਾਂ ਨੂੰ ਦੂਜੇ ਦਰਜੇ ਦਾ ਸਰਟੀਫਿਕੇਟ ਵੀ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ: ਜਲੰਧਰ 'ਚ ਪਟਾਕਿਆਂ ਨੂੰ ਲੈ ਕੇ ਕਮਿਸ਼ਨਰੇਟ ਪੁਲਸ ਵੱਲੋਂ ਨਵਾਂ ਫਰਮਾਨ ਜਾਰੀ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ
ਦੀਵਾਲੀ ਮੌਕੇ ਪੰਜਾਬ ਸਰਕਾਰ ਦਾ ਤੋਹਫ਼ਾ, ਇਸ ਵੈੱਬ ਸਾਈਟ ’ਤੇ ਰਜਿਸਟਰ ਕਰੋ ਤੇ ਜਿੱਤੋ ਲੱਖਾਂ ਰੁਪਏ
NEXT STORY