ਤਰਨ ਤਾਰਨ — ਕੋਰੋਨਾ ਮਹਾਮਾਰੀ ਦਾ ਕਹਿਰ ਪੰਜਾਬ ਸਮੇਤ ਪੂਰੇ ਭਾਰਤ 'ਚ ਨਿਰੰਤਰ ਜਾਰੀ ਹੈ। ਪੰਜਾਬ ਸਰਕਾਰ ਵੱਲੋਂ ਕਰਫਿਊ ਖੋਲ੍ਹ ਦਿੱਤਾ ਗਿਆ ਹੈ। ਤਾਂ ਜੋ ਲੋਕ ਅਪਣਾ ਕੰਮਕਾਜ ਸ਼ੁਰੂ ਕਰਨ ਅਤੇ ਰੋਜ਼ੀ ਰੋਟੀ ਕਮਾਉਣ। ਹੁਣ ਤਾਲਾਬੰਦੀ ਜਾਂ ਕਰਫਿਊ 'ਚ ਰਾਹਤ ਤਾਂ ਮਿਲ ਗਈ ਹੈ ਪਰ ਜਿਹੜੇ ਦਿਹਾੜੀਦਾਰ ਮਜ਼ਦੂਰ, ਰਿਕਸ਼ੇ ਵਾਲੇ ਆਦਿ ਗਰੀਬ ਪਰਿਵਾਰ ਹਨ। ਉਨ੍ਹਾਂ ਦਾ ਕੰਮਕਾਜ ਅਜੇ ਪੂਰੀ ਤਰ੍ਹਾਂ ਨਹੀਂ ਚਲਿਆ ਹੈ।
ਇਸ ਮਾਹੌਲ ਦਰਮਿਆਨ ਅੱਜ ਇਕ ਦਿਲ ਦਹਿਲਾਉਣ ਵਾਲੀ ਘਟਨਾ ਸਾਹਮਣੇ ਆਈ ਹੈ। ਗਰੀਬ, ਲਾਚਾਰ ਤੇ ਬੇਬਸ ਬਜ਼ੁਰਗ ਜਨਾਨੀਆਂ ਜਿਨ੍ਹਾ ਕੋਲੋਂ ਪੁਰੀ ਤਰ੍ਹਾਂ ਤੁਰਿਆ ਵੀ ਨਹੀਂ ਜਾ ਰਿਹਾ ਸੀ। ਉਹ ਤਰਨ ਤਾਰਨ ਦੇ ਨਜ਼ਦੀਕੀ ਪਿੰਡ ਬਾਕੀਪੁਰ ਤੋਂ ਜਦੋਂ ਥਕੀਆਂ-ਟੁੱਟੀਆਂ, ਭੁੱਖੀਆਂ-ਪਿਆਸੀਆਂ ਤਰਨ ਤਾਰਨ ਐਸ.ਡੀ.ਐਮ. ਦੇ ਦਫਤਰ ਰਾਸ਼ਨ ਲੈਣ ਲਈ ਪਹੁੰਚੀਆਂ ਤਾਂ ਉਥੇ ਨਾ ਤਾਂ ਕੋਈ ਸੁਣਵਾਈ ਹੋਈ ਅਤੇ ਨਾ ਹੀ ਕੋਈ ਰਾਸ਼ਨ ਮਿਲਿਆ। ਇਹ ਜਨਾਨੀਆਂ ਉਹ ਵਾਲਾ ਰਾਸ਼ਨ ਲੈਣ ਗਈਆਂ ਸਨ ਜਿਹੜਾ ਕਿ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਵਲੋਂ ਗਰੀਬਾਂ ਨੂੰ ਮਿਲ ਰਿਹਾ ਹੈ।
ਅੱਖਾ ਵਿਚ ਹੰਝੂ ਭਰ ਕੇ ਖਾਲ੍ਹੀ ਪੇਟ ਉਹ ਸਰਕਾਰ ਦੇ ਰਾਸ਼ਨ ਦੀ ਉਡੀਕ ਹੀ ਕਰਦੀਆਂ ਰਹੀਆਂ। ਉਹਨਾਂ ਨੂੰ ਨਾ ਤਾਂ ਸਰਕਾਰੀ ਦਫਤਰ ਵਾਲਿਆਂ ਨੇ ਪੁੱਿਛਆ ਅਤੇ ਨਾ ਹੀ ਇਹ ਅਫਸਰ ਕੈਮਰੇ ਅੱਗੇ ਬੋਲਣ ਲਈ ਤਿਆਰ ਹੋਏ। ਉਹਨਾਂ ਦਾ ਇੱਕੋ ਜਵਾਬ ਸੀ ਕਿ ਰਾਸ਼ਨ ਖਤਮ ਹੋ ਗਿਆ ਹੈ ਵਾਪਸ ਜਾਓ...
ਦੂਜੇ ਪਾਸੇ ਸਰਕਾਰ ਵਲੋਂ ਵਾਰ-ਵਾਰ ਖਬਰਾਂ ਵਿਚ ਦਾਅਵੇ ਕੀਤੇ ਜਾ ਰਹੇ ਹਨ ਕਿ ਕੁਇੰਟਲਾਂ ਦੇ ਹਿਸਾਬ ਨਾਲ ਰਾਸ਼ਨ ਵੰਡਿਆ ਗਿਆ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਪਿੰਡਾਂ ਵਿਚ ਰਾਸ਼ਨ ਵੰਡਿਆ ਜਾ ਰਿਹਾ ਹੈ ਤਾਂ ਇਹ ਜਨਾਨੀਆਂ ਆਪਣੇ ਪਿੰਡ ਤੋਂ ਚਲ ਕੇ ਰਾਸ਼ਨ ਲੈਣ ਲਈ ਕਿਉਂ ਆਈਆਂ।
ਇਸ ਦਾ ਸਿੱਧਾ ਜਵਾਬ ਹੈ ਕਿ ਕੇਂਦਰ ਸਰਕਾਰ ਦਾ ਜੋ ਰਾਸ਼ਨ ਹੈ ਉਹ ਪਿੰਡਾਂ ਵਿਚ ਗਰੀਬ ਜਨਤਾ ਤੱਕ ਨਹੀਂ ਪਹੁੰਚ ਰਿਹਾ। ਸਰਕਾਰੀ ਅਧਿਕਾਰੀ ਅੱਖਾਂ ਬੰਦ ਕਰਕੇ ਬੈਠੇ ਹੋਏ ਹਨ। ਪਿੰਡਾਂ ਵਿਚ ਜਿਹੜਾ ਰਾਸ਼ਨ ਵੰਡਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਉਸ 'ਚ ਵੀ ਹੇਰਾ-ਫੇਰੀ ਹੋ ਰਹੀ ਹੈ।
ਸਕੂਲ ਫੀਸਾਂ ਅਤੇ ਬਿਜਲੀ ਬਿੱਲ ਮੁਆਫ ਕਰਾਉਣ ਨੂੰ ਲੈ ਕੇ ਆਪ ਵਰਕਰ ਉੱਤਰੇ ਸੜਕਾਂ 'ਤੇ
NEXT STORY