ਡੇਰਾ ਬੱਸੀ ਸੀਟ (ਵੈੱਬ ਡੈਸਕ) : ਡੇਰਾ ਬੱਸੀ ਚੋਣ ਕਮਿਸ਼ਨ ਪੰਜਾਬ ਦੇ ਵਿਧਾਨ ਸਭਾ ਹਲਕਿਆਂ ਦੀ ਸੂਚੀ ਵਿਚ ਹਲਕਾ ਨੰਬਰ-112। ਰਵਾਇਤੀ ਤੌਰ ’ਤੇ ਇਹ ਹਲਕਾ ਅਕਾਲੀ ਦਲ ਦੇ ਪ੍ਰਭਾਵ ਵਾਲਾ ਮੰਨਿਆ ਜਾਂਦਾ ਹੈ। ਜੇਕਰ ਡੇਰਾ ਬੱਸੀ ਹਲਕੇ ਨੂੰ ਅਕਾਲੀ ਦਲ ਦੇ ਗੜ੍ਹ ਕਿਹਾ ਜਾਵੇ ਤਾਂ ਇਸ ਵਿਚ ਕੁੱਝ ਗ਼ਲਤ ਨਹੀਂ ਹੋਵੇਗਾ ਕਿਉਂਕਿ ਜੇਕਰ 1997 ਤੋਂ ਬਾਅਦ ਹੋਈਆਂ ਵਿਧਾਨ ਸਭਾ ਚੋਣਾਂ ’ਦੇ ਅੰਕੜਿਆਂ ’ਤੇ ਨਜ਼ਰ ਮਾਰੀ ਜਾਵੇ ਤਾਂ ਇਸ ਹਲਕੇ ਵਿਚ ਅਕਾਲੀ ਦਲ ਦੇ ਪ੍ਰਭਾਵ ਸਿੱਧੇ ਤੌਰ ’ਤੇ ਨਜ਼ਰ ਆਉਂਦਾ ਹੈ। ਇਸ ਸੀਟ ’ਤੇ 1997 ਤੋਂ ਲੈ ਕੇ ਹੁਣ ਤੱਕ ਹੋਈਆਂ ਪੰਜ ਵਿਧਾਨ ਸਭਾ ਚੋਣਾਂ ’ਚੋਂ 5 ਵਾਰ ਅਕਾਲੀ ਦਲ ਜੇਤੂ ਰਹਿ ਚੁੱਕਾ ਜਦਕਿ ਕਾਂਗਰਸ ਇਥੇ ਇਕ ਵਾਰ ਵੀ ਆਪਣੇ ਪੈਰ ਨਹੀਂ ਜਮਾਂ ਸਕੀ ਹੈ।
ਡੇਰਾ ਬੱਸੀ ਹਲਕੇ ਦਾ ਪਿਛਲੀਆਂ 5 ਚੋਣਾਂ ਦਾ ਇਤਿਹਾਸ
ਜੇਕਰ ਗੱਲ ਕੀਤੀ ਜਾਵੇ 1997 ਤੋਂ ਲੈ ਕੇ 2017 ਤੱਕ ਦੀਆਂ ਹੋਈਆਂ ਵਿਧਾਨ ਸਭਾ ਚੋਣਾਂ ਦੀ ਤਾਂ ਡੇਰਾਬੱਸੀ ਸੀਟ ਪਹਿਲਾਂ 1997 ਤੋਂ ਲੈ ਕੇ 2007 ਤੱਕ ਬਨੂੜ ਵਿਧਾਨ ਸਭਾ ਹਲਕਾ ਦੇ ਨਾਂ ਨਾਲ ਜਾਣੀ ਜਾਂਦੀ ਸੀ ਅਤੇ 2008 ’ਚ ਇਹ ਸੀਟ ਵਿਧਾਨ ਸਭਾ ਹਲਕਾ ਡੇਰਾਬੱਸੀ ਵਿਚ ਤਬਦੀਲ ਹੋ ਗਈ। 1997 ਤੋਂ ਲੈ ਕੇ 2007 ਤੱਕ ਲਗਾਤਾਰ ਤਿੰਨ ਵਾਰ ਅਕਾਲੀ ਦਲ ਦੇ ਕੈਪਟਨ ਕੰਵਲਜੀਤ ਸਿੰਘ ਇਥੇ ਜਿੱਤਦੇ ਰਹੇ ਹਨ। ਅਕਾਲੀ ਦਲ ਦੇ ਉਮੀਦਵਾਰ ਕੈਪਟਨ ਕੰਵਲਜੀਤ ਦੀ ਮੌਤ ਤੋਂ ਬਾਅਦ 2009 ’ਚ ਇਥੇ ਜ਼ਿਮਨੀ ਚੋਣ ਹੋਈ ਅਤੇ ਮੁੜ ਅਕਾਲੀ ਦਲ ਦੇ ਜਸਜੀਤ ਸਿੰਘ ਬੰਨੀ ਜੇਤੂ ਰਹੇ।
1997
ਸਾਲ 1997 ਦੀਆਂ ਹੋਈਆਂ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਕੈਪਟਨ ਕੰਵਲਜੀਤ ਸਿੰਘ ਜੇਤੂ ਰਹੇ ਸਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਉਮੀਦਵਾਰ ਮਹਿੰਦਰ ਗਿੱਲ ਨਾਲ ਸੀ। ਕੈਪਟਨ ਕੰਵਲਜੀਤ ਸਿੰਘ ਨੂੰ 44972 ਵੋਟਾਂ ਮਿਲੀਆਂ ਜਦਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਮਹਿੰਦਰ ਗਿੱਲ 22374 ਵੋਟਾਂ ਮਿਲੀਆਂ ਸਨ।
2002
ਸਾਲ 2002 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਇਸ ਸੀਟ ਨੂੰ ਜਿੱਤਣ ਦੀ ਮੁੜ ਅਕਾਲੀ ਦਲ ਨੂੰ ਸਫ਼ਲਤਾ ਲੱਗੀ। ਇਥੋਂ ਅਕਾਲੀ ਦਲ ਦੇ ਉਮੀਦਵਾਰ ਸਿਰਫ 714 ਕੈਪਟਨ ਕੰਵਲਜੀਤ ਸਿੰਘ ਵੋਟਾਂ ਨਾਲ ਜੇਤੂ ਰਹੇ ਸਨ ਜਦਕਿ ਕਾਂਗਰਸ ਪਾਰਟੀ ਦੇ ਉਮੀਦਵਾਰ ਸੀਲਮ ਸੋਹੀ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ। ਇਸ ਦੌਰਾਨ ਕੈਪਟਨ ਕੰਵਲਜੀਤ ਸਿੰਘ ਨੂੰ 51002 ਵੋਟਾਂ ਮਿਲੀਆਂ ਜਦਕਿ ਕਾਂਗਰਸੀ ਉਮੀਦਵਾਰ ਸੀਲਮ ਸੋਹੀ 50288 ਵੋਟਾਂ ਮਿਲੀਆਂ ਸਨ।
2007
ਸਾਲ 2007 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਸ਼੍ਰੋਮਣੀ ਅਕਾਲੀ ਦਲ ਨੇ ਇਹ ਸੀਟ ਫਿਰ ਤੋਂ ਆਪਣੇ ਨਾਂ ਕੀਤੀ ਜਦਕਿ ਕਾਂਗਰਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਚੋਣਾਂ ਦੌਰਾਨ ਅਕਾਲੀ ਦਲ ਦੇ ਕੈਪਟਨ ਕੰਵਲਜੀਤ ਸਿੰਘ ਜੇਤੂ ਰਹੇ ਜਦਕਿ ਰਾਕੇਸ਼ ਸ਼ਰਮਾ ਜੋਕਿ ਕਾਂਗਰਸ ਦੀ ਪਾਰਟੀ ਦੇ ਉਮੀਦਵਾਰ ਸਨ, ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਸ ਦੌਰਾਨ ਕੈਪਟਨ ਕੰਵਲੀਜਤ ਸਿੰਘ ਨੂੰ 79324 ਵੋਟਾਂ ਮਿਲੀਆਂ ਜਦਕਿ ਕਾਂਗਰਸ ਦੇ ਉਮੀਦਵਾਰ ਰਾਕੇਸ਼ ਸ਼ਰਮਾ ਨੂੰ 36673 ਵੋਟਾਂ ਮਿਲੀਆਂ।
2009 (ਜ਼ਿਮਨੀ ਚੋਣ)
ਸਾਲ 2009 ’ਚ ਕੈਪਟਨ ਕੰਵਲਜੀਤ ਸਿੰਘ ਦੀ ਸੜਕ ਹਾਦਸੇ ’ਚ ਮੌਤ ਹੋ ਗਈ ਸੀ। ਇਸ ਦੇ ਬਾਅਦ ਇਥੇ ਜ਼ਿਮਨੀ ਚੋਣ ਹੋਈ। ਜ਼ਿਮਨੀ ਚੋਣ ’ਚ ਕੰਵਲਜੀਤ ਸਿੰਘ ਦੇ ਪੁੱਤਰ ਜਸਜੀਤ ਸਿੰਘ ਬੰਨੀ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ ਹਰਾ ਕੇ ਜਿੱਤ ਹਾਸਲ ਕੀਤੀ ਸੀ। ਜਸਜੀਤ ਸਿੰਘ ਨੂੰ ਰਿਕਾਰਡ 74167 ਵੋਟਾਂ ਮਿਲੀਆਂ ਸਨ ਜਦਕਿ ਕਾਂਗਰਸ ਦੇ ਉਮੀਦਵਾਰ ਦੀਪਇੰਦਰ ਸਿੰਘ ਢਿੱਲੋ ਨੂੰ 54368 ਵੋਟਾਂ ਮਿਲੀਆਂ ਸਨ।
2012
ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਐੱਨ. ਕੇ. ਸ਼ਰਮਾ ਨੂੰ ਇਸ ਸੀਟ ’ਤੇ ਮੁੜ ਕਬਜ਼ਾ ਕੀਤਾ। ਚੋਣਾਂ ਦੇ ਮੁਕਾਬਲੇ ਦੌਰਾਨ ਐੱਨ. ਕੇ. ਸ਼ਰਮਾ ਨੇ ਕਾਂਗਰਸ ਦੀ ਉਮੀਦਵਾਰ ਦੀਪਇੰਦਰ ਸਿੰਘ ਢਿੱਲੋਂ ਨੂੰ 12037 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਐੱਨ. ਕੇ. ਸ਼ਰਮਾ ਨੂੰ 63285 ਵੋਟਾਂ ਮਿਲੀਆਂ ਸਨ ਜਦਕਿ ਦੀਪਇੰਦਰ ਸਿੰਘ ਨੂੰ 51248 ਵੋਟਾਂ ਮਿਲੀਆਂ।
2017
ਸਾਲ 2017 ’ਚ ਇਸ ਸੀਟ ਤੋਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਅਕਾਲੀ ਦਲ ਦੇ ਉਮੀਦਵਾਰ ਨਰਿੰਦਰ ਕੁਮਾਰ ਸ਼ਰਮਾ ਨੇ ਕਾਂਗਰਸ ਦੇ ਉਮੀਦਵਾਰ ਦੀਪਇੰਦਰ ਸਿੰਘ 1921 ਵੋਟਾਂ ਦੇ ਫਰਕ ਨਾਲ ਹਰਾਇਆ ਸੀ। ਇਨ੍ਹਾਂ ਚੋਣਾਂ ਦੌਰਾਨ ਨਰਿੰਦਰ ਕੁਮਾਰ ਨੂੰ 70792 ਵੋਟਾਂ ਮਿਲੀਆਂ ਜਦਕਿ ਦੀਪਇੰਦਰ ਸਿੰਘ ਨੂੰ 68871 ਵੋਟਾਂ ਮਿਲੀਆਂ ਸਨ। ਇਸ ਦੌਰਾਨ ਪਹਿਲੀ ਵਾਰ ਵਿਧਾਨ ਸਭਾ ਚੋਣਾਂ ਦੇ ਮੈਦਾਨ ਵਿਚ ਉਤਰੀ ਆਮ ਆਦਮੀ ਪਾਰਟੀ ਦੀ ਸਰਬਜੀਤ ਕੌਰ 33150 ਨਾਲ ਤੀਜੇ ਨੰਬਰ ’ਤੇ ਰਹੀ।
2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਹਲਕਾ ਡੇਰਾ ਬਸੀ ਤੋਂ ਕਾਂਗਰਸ ਨੇ ਦੀਪਇੰਦਰ ਸਿੰਘ ਢਿੱਲੋਂ, ਆਮ ਆਦਮੀ ਪਾਰਟੀ ਵਲੋਂ ਕੁਲਜੀਤ ਰੰਧਾਵਾ, ਅਕਾਲੀ ਦਲ ਵਲੋਂ ਐੱਨ. ਕੇ. ਸ਼ਰਮਾ, ਸੰਯੁਕਤ ਸਮਾਜ ਮੋਰਚੇ ਵਲੋਂ ਨਵਜੋਤ ਸਿੰਘ ਸੈਣੀ ਅਤੇ ਭਾਜਪਾ ਗਠਜੋੜ ਵਲੋਂ ਸੰਜੀਵ ਖੰਨਾ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਚੋਣ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਇਸ ਸੀਟ ’ਤੇ ਕੁਲ 287622 ਵੋਟਰ ਹਨ, ਜਿਨ੍ਹਾਂ 'ਚ 136706 ਪੁਰਸ਼, 150890 ਔਰਤਾਂ ਅਤੇ 26 ਥਰਡ ਜੈਂਡਰ ਹਨ।
ਚੰਡੀਗੜ੍ਹ 'ਚ ਸਰਕਾਰੀ ਦਫ਼ਤਰਾਂ ਦੇ ਸਮੇਂ 'ਚ ਬਦਲਾਅ, 21 ਫਰਵਰੀ ਤੋਂ ਲਾਗੂ ਹੋਣਗੇ ਹੁਕਮ
NEXT STORY