ਨਾਭਾ (ਵੈੱਬ ਡੈਸਕ) :ਪੰਜਾਬ ਦੇ 117 ਵਿਧਾਨ ਸਭਾ ਹਲਕਿਆਂ ’ਚੋਂ ਨਾਭਾ 109ਵਾਂ ਹਲਕਾ ਹੈ। ਇਹ ਸ਼ਡਿਊਲਡ ਕਾਸਟ (ਐੱਸ. ਸੀ.) ਲਈ ਰਾਖਵਾਂ ਹਲਕਾ ਹੈ। ਇਸ ਸੀਟ ’ਤੇ ਪਿਛਲੀਆਂ ਪੰਜ ਵਿਧਾਨ ਚੋਣਾਂ ’ਚ ਕਾਂਗਰਸ ਦਾ ਦਬਦਬਾ ਰਿਹਾ ਹੈ। ਕਾਂਗਰਸ ਨੇ ਪਿਛਲੀਆਂ 5 ਚੋਣਾਂ ’ਚੋਂ 4 ਜਿੱਤੀਆਂ ਹਨ। ਇਸ ਵਾਰ ਵੀ ਇਥੋਂ ਕਾਂਗਰਸ ਦੇ ਮੌਜੂਦਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਚੋਣ ਮੈਦਾਨ ’ਚ ਹਨ।
1997
ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਿੰਦਰ ਸਿੰਘ ਜੇਤੂ ਰਹੇ। ਉਨ੍ਹਾਂ ਨੇ 37459 ਵੋਟਾਂ ਪ੍ਰਾਪਤ ਕੀਤੀਆਂ ਤੇ ਆਜ਼ਾਦ ਉਮੀਦਵਾਰ ਰਣਦੀਪ ਸਿੰਘ ਨੂੰ 36185 ਵੋਟਾਂ ਮਿਲੀਆਂ। ਨਰਿੰਦਰ ਸਿੰਘ ਨੇ ਰਣਦੀਪ ਸਿੰਘ ਤੋਂ ਮਹਿਜ਼ 1294 ਵੋਟਾਂ ਦੇ ਫਰਕ ਨਾਲ ਹਰਾ ਕੇ ਜਿੱਤ ਹਾਸਲ ਕੀਤੀ।
2002
ਕਾਂਗਰਸੀ ਉਮੀਦਵਾਰ ਰਣਦੀਪ ਸਿੰਘ ਜੇਤੂ ਰਹੇ। ਉਨ੍ਹਾਂ ਨੇ 37453 ਵੋਟਾਂ ਪ੍ਰਾਪਤ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਿੰਦਰ ਸਿੰਘ ਨੂੰ 23502 ਵੋਟਾਂ ਮਿਲੀਆਂ। ਰਣਦੀਪ ਸਿੰਘ ਨੇ ਨਰਿੰਦਰ ਸਿੰਘ ਤੋਂ 13951 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।
2007
ਕਾਂਗਰਸੀ ਉਮੀਦਵਾਰ ਰਣਦੀਪ ਸਿੰਘ ਜੇਤੂ ਰਹੇ। ਉਨ੍ਹਾਂ ਨੇ 41310 ਵੋਟਾਂ ਪ੍ਰਾਪਤ ਕੀਤੀਆਂ ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨਰਿੰਦਰ ਸਿੰਘ ਨੂੰ 35997 ਵੋਟਾਂ ਮਿਲੀਆਂ। ਰਣਦੀਪ ਸਿੰਘ ਨੇ ਨਰਿੰਦਰ ਸਿੰਘ ਤੋਂ 5313 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ।
2012
ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਨੇ 2012 ਦੀਆਂ ਵਿਧਾਨ ਸਭਾ ਚੋਣਾਂ ’ਚ ਮੁੜ ਜਿੱਤ ਹਾਸਲ ਕੀਤੀ ਸੀ। ਇਨ੍ਹਾਂ ਚੋਣਾਂ ਵਿਚ ਧਰਮਸੌਤ ਨੇ 63350 ਵੋਟਾਂ ਹਾਸਲ ਕੀਤੀਆਂ ਤੇ ਅਕਾਲੀ ਦਲ ਦੇ ਉਮੀਦਵਾਰ ਬਲਵੰਤ ਸਿੰਘ ਨੂੰ 40802 ਵੋਟਾਂ ਮਿਲੀਆਂ। ਇਸ ਤਰ੍ਹਾਂ ਸਾਧੂ ਸਿੰਘ ਧਰਮਸੌਤ ਨੇ ਬਲਵੰਤ ਸਿੰਘ ਨੂੰ 22548 ਵੋਟਾਂ ਦੇ ਫਰਕ ਨਾਲ ਹਰਾਇਆ ਸੀ।
2017
2017 ’ਚ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ’ਚ ਨਾਭਾ ਤੋਂ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੌਤ ਜੇਤੂ ਰਹੇ। ਸਾਧੂ ਸਿੰਘ ਸਿੰਘ ਧਰਮਸੌਤ ਨੇ 60861 ਵੋਟਾਂ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਦੇਵ ਸਿੰਘ ਦੇਵਮਾਨ ਨੂੰ 41866 ਵੋਟਾਂ ਮਿਲੀਆਂ ਸਨ। ਇਸ ਤਰ੍ਹਾਂ ਸਾਧੂ ਸਿੰਘ ਧਰਮਸੌਤ ਨੇ ਗੁਰਦੇਵ ਸਿੰਘ ਦੇਵਮਾਨ ਨੂੰ 18995 ਵੋਟਾਂ ਨਾਲ ਹਰਾਇਆ। ਇਥੇ ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਕਾਂਗਰਸ ਦੀ ਮੁੱਖ ਵਿਰੋਧੀ ਰਹਿਣ ਵਾਲਾ ਅਕਾਲੀ ਦਲ ਤੀਜੇ ਨੰਬਰ ’ਤੇ ਪਹੁੰਚ ਗਿਆ। ਅਕਾਲੀ ਦਲ ਦੇ ਕਬੀਰ ਦਾਸ ਮਹਿਜ਼ 32482 ਵੋਟਾਂ ਹੀ ਹਾਸਲ ਕਰ ਸਕੇ।
2022 ਵਿਧਾਨ ਸਭਾ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਬੀਰ ਦਾਸ, ਕਾਂਗਰਸ ਵੱਲੋਂ ਸਾਧੂ ਸਿੰਘ ਧਰਮਸੌਤ, ਆਮ ਆਦਮੀ ਪਾਰਟੀ ਦੇ ਗੁਰਦੇਵ ਸਿੰਘ ਦੇਵਮਾਨ, ਸੰਯੁਕਤ ਸਮਾਜ ਮੋਰਚਾ ਵੱਲੋਂ ਬਰਿੰਦਰ ਕੁਮਾਰ ਬਿੱਟੂ ਅਤੇ ਭਾਜਪਾ ਵੱਲੋਂ ਗੁਰਪ੍ਰੀਤ ਸਿੰਘ ਸ਼ਾਹਪੁਰ ਚੋਣ ਮੈਦਾਨ ’ਚ ਹਨ।
2022 ਵਿਧਾਨ ਸਭਾ ਚੋਣਾਂ ਸਮੇਂ ਇਸ ਹਲਕੇ ਦੇ ਵੋਟਰਾਂ ਦੀ ਕੁੱਲ ਗਿਣਤੀ 184623 ਹੈ, ਜਿਨ੍ਹਾਂ 'ਚ 88439 ਪੁਰਸ਼, 96177 ਔਰਤਾਂ ਅਤੇ 7 ਥਰਡ ਜੈਂਡਰ ਹਨ।
ਸੰਗਰੂਰ ਹਲਕੇ ’ਚ ਇਸ ਵਾਰ ਹੋਵੇਗੀ ਸਖ਼ਤ ਟੱਕਰ, ਜਾਣੋ ਪਿਛਲੀਆਂ ਚੋਣਾਂ ਦਾ ਇਤਿਹਾਸ
NEXT STORY