ਸਪੋਰਟਸ ਡੈਸਕ- ਇੰਟਰਨੈਸ਼ਨਲ ਕ੍ਰਿਕਟ ਕੌਂਸਲ (ICC) ਨੇ ਮਹਿਲਾ ਟੀ-20 ਵਿਸ਼ਵ ਕੱਪ 2026 ਦੇ ਪੂਰੇ ਸ਼ੈਡਿਊਲ ਦਾ ਅਧਿਕਾਰਤ ਤੌਰ 'ਤੇ ਐਲਾਨ ਕਰ ਦਿੱਤਾ ਹੈ। ਇਹ ਵੱਕਾਰੀ ਟੂਰਨਾਮੈਂਟ ਇੰਗਲੈਂਡ ਅਤੇ ਵੇਲਜ਼ ਦੀ ਮੇਜ਼ਬਾਨੀ ਹੇਠ 12 ਜੂਨ ਤੋਂ 5 ਜੁਲਾਈ 2026 ਤੱਕ ਖੇਡਿਆ ਜਾਵੇਗਾ। ਇਸ ਵਾਰ ਟੂਰਨਾਮੈਂਟ ਵਿੱਚ ਕੁੱਲ 12 ਟੀਮਾਂ ਹਿੱਸਾ ਲੈ ਰਹੀਆਂ ਹਨ, ਜੋ ਖਿਤਾਬ ਲਈ ਇੱਕ-ਦੂਜੇ ਨਾਲ ਭਿੜਨਗੀਆਂ। ਇਸ ਟੂਰਨਾਮੈਂਟ ਵਿੱਚ ਭਾਰਤੀ ਟੀਮ ਪਾਕਿਸਤਾਨ ਦੇ ਨਾਲ-ਨਾਲ ਬੰਗਲਾਦੇਸ਼ ਨਾਲ ਵੀ ਭਿੜੇਗੀ।
T20 ਵਿਸ਼ਵ ਕੱਪ ਦੇ ਸ਼ੈਡਿਊਲ ਦਾ ਐਲਾਨ
ਟੂਰਨਾਮੈਂਟ 'ਚ ਦੋ ਗਰੁੱਪ ਹੋਣਗੇ ਅਤੇ ਹਰ ਗਰੁੱਪ 'ਚ 6 ਟੀਮਾਂ ਹਨ। ਗਰੁੱਪ-1 'ਚ ਆਸਟ੍ਰੇਲੀਆ, ਦੱਖਣੀ ਅਫਰੀਕਾ, ਭਾਰਤ, ਪਾਕਿਸਤਾਨ, ਬੰਗਲਾਦੇਸ਼ ਅਤੇ ਨੀਦਰਲੈਂਡ ਸ਼ਾਮਲ ਹਨ। ਗਰੁੱਪ-2 'ਚ ਵੈਸਟਇੰਡੀਜ਼, ਇੰਗਲੈਂਡ (ਮੇਜ਼ਬਾਨ), ਨਿਊਜ਼ੀਲੈਂਡ, ਸ਼੍ਰੀਲੰਕਾ, ਆਇਰਲੈਂਡ ਅਤੇ ਸਕਾਟਲੈਂਡ ਹਨ। ਗਰੁੱਪ ਪੜਾਅ ਤੋਂ ਬਾਅਦ ਟਾਪ-2 ਟੀਮਾਂ ਸੈਮੀਫਾਈਨ 'ਚ ਪਹੁੰਚਣਗੀਆਂ, ਜੋ 30 ਜੂਨ ਅਤੇ 2 ਜੁਲਾਈ ਨੂੰ ਦਿਨ ਓਵਲ 'ਚ ਹੋਣਗੇ। ਫਿਰ ਫਾਈਨਲ 5 ਜੁਲਾਈ ਨੂੰ ਲਾਰਡਸ ਕ੍ਰਿਕਟ ਗ੍ਰਾਊਂਡ 'ਤੇ ਹੋਵੇਗਾ।
ਇਹ ਵੀ ਪੜ੍ਹੋ- T20 ਵਿਸ਼ਵ ਕੱਪ 'ਚ ਹੋਇਆ ਇਕ ਹੋਰ ਵੱਡਾ ਉਲਟਫੇਰ, TEAM INDIA ਦੀ ਵਧੀ ਟੈਨਸ਼ਨ!
ਟੀਮ ਇੰਡੀਆ ਦੇ ਮੈਚਾਂ ਦਾ ਸ਼ੈਡਿਊਲ
• 14 ਜੂਨ: ਭਾਰਤ ਬਨਾਮ ਪਾਕਿਸਤਾਨ (ਐਜਬੇਸਟਨ, ਸ਼ਾਮ 8 ਵਜੇ IST)
• 17 ਜੂਨ: ਭਾਰਤ ਬਨਾਮ ਨੀਦਰਲੈਂਡ (ਹੈਡਿੰਗਲੇ)
• 21 ਜੂਨ: ਭਾਰਤ ਬਨਾਮ ਦੱਖਣੀ ਅਫਰੀਕਾ (ਓਲਡ ਟ੍ਰੈਫਰਡ)
• 25 ਜੂਨ: ਭਾਰਤ ਬਨਾਮ ਬੰਗਲਾਦੇਸ਼ (ਓਲਡ ਟ੍ਰੈਫਰਡ)
• 28 ਜੂਨ: ਭਾਰਤ ਬਨਾਮ ਆਸਟ੍ਰੇਲੀਆ (ਲਾਰਡਸ)
ਇਹ ਸਾਰੇ ਮੁਕਾਬਲੇ ਟੀਮ ਇੰਡੀਆ ਲਈ ਅਹਿਮ ਹੋਣਗੇ, ਖਾਸ ਕਰਕੇ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਖਿਲਾਫ ਲਾਰਡਸ 'ਤੇ ਖੇਡਣਾ, ਜੋ ਖਿਤਾਬ ਜਿੱਤਣ ਦੀ ਵੱਡੀ ਦਾਅਵੇਦਾਰ ਵੀ ਹੈ।
ਇਹ ਵੀ ਪੜ੍ਹੋ- TEAM INDIA ਦਾ ਪਾਕਿਸਤਾਨ-ਕੈਨੇਡਾ ਤੋਂ ਵੀ ਬੁਰਾ ਹਾਲ!
ਟੀਮ ਇੰਡੀਆ ਨੂੰ ਲੱਗਾ ਵੱਡਾ ਝਟਕਾ, ਕਪਤਾਨ ਨੂੰ ਲੱਗੀ ਸੱਟ, BCCI ਨੇ ਜਾਰੀ ਕੀਤਾ ਮੈਡੀਕਲ ਅਪਡੇਟ
NEXT STORY