ਪਟਿਆਲਾ (ਰਾਹੁਲ) - 19 ਮਈ ਨੂੰ ਪੰਜਾਬ 'ਚ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਸਿਆਸੀ ਅਖਾੜਾ ਪੂਰੀ ਤਰ੍ਹਾਂ ਭੱਖ ਚੁੱਕਾ ਹੈ। ਹਰ ਪਾਰਟੀ ਦੇ ਦਿੱਗਜਾ ਵਲੋਂ ਆਪਣੇ-ਆਪਣੇ ਉਮੀਦਵਾਰ ਦੇ ਹੱਕ 'ਚ ਜ਼ੋਰਾ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਲੋਕ ਸਭਾ ਹਲਕਾ ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਦੇ ਹੱਕ 'ਚ ਨਾਭਾ ਵਿਖੇ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਵੋਟਾਂ ਮੰਗੀਆਂ ਜਾ ਰਹੀਆਂ ਹਨ। ਧਰਮਸੋਤ ਨੇ ਬਾਦਲਾਂ 'ਤੇ ਤਿੱਖੀ ਵਾਰ ਕਰਦਿਆਂ ਕਿਹਾ ਕਿ ਇਹ ਵੋਟਾਂ ਸਮੇਂ ਹੀ 84 ਦੇ ਦੰਗਿਆ ਦੀਆਂ ਗੱਲਾਂ ਕਰਦੇ ਹਨ, ਕਿਉਂਕਿ ਇਨ੍ਹਾਂ ਦੇ ਦੰਦ ਖਾਣ ਵਾਲੇ ਹੋਰ ਅਤੇ ਦਿਖਾਉਣ ਵਾਲੇ ਹੋਰ ਹਨ। ਇਸ ਮੌਕੇ ਉਨ੍ਹਾਂ ਸੰਗਰੂਰ ਹਲਕੇ 'ਚ ਹੋਈ ਬੇਅਦਬੀ ਲਈ ਵੀ ਬਾਦਲਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ।ਇਸ ਮੌਕੇ ਧਰਮਸੋਤ ਨੇ ਕਿਹਾ ਕਿ ਕਾਂਗਰਸ ਪਾਰਟੀ ਨੂੰ ਪਹਿਲੀ ਵਾਰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਕਾਂਗਰਸ ਸਰਕਾਰ ਭਾਰੀ ਬਹੁਮਤ ਹਾਸਲ ਕਰਕੇ ਜਿੱਤ ਪ੍ਰਾਪਤ ਕਰੇਗੀ।
ਨਾਭਾ ਵਿਖੇ ਲੋਕਾਂ ਨੂੰ ਸੰਬੋਧਨ ਕਰਦਿਆਂ ਪੰਜਾਬ 'ਚ ਤਿੰਨ ਦਿੱਗਜ ਨੇਤਾ ਵਲੋਂ ਚੋਣ ਪ੍ਰਚਾਰ ਕਰਨ 'ਤੇ ਧਰਮਸੋਤ ਨੇ ਕਿਹਾ ਕਿ ਮੋਦੀ ਤਾਂ ਚੱਲਿਆ ਕਾਰਤੂਸ ਅਤੇ ਕੇਜਰੀਵਾਲ ਅੱਧ ਚੱਲਿਆ ਕਾਰਤੂਸ ਹੈ ਜਦਕਿ ਰਾਹੁਲ ਗਾਂਧੀ ਦੇਸ਼ ਦੇ ਹੋਰ ਵਾਲੇ ਪ੍ਰਧਾਨ ਮੰਤਰੀ ਹਨ। ਉਨ੍ਹਾਂ ਹਰਸਿਮਰਤ ਬਾਦਲ ਵਲੋਂ ਦਿੱਤੇ ਬਿਆਨ ਕਿ 10 ਸਾਲ 'ਚ ਪਹਿਲੀ ਵਾਰ ਹੋਇਆ ਹੈ ਕਿ ਕੈਪਟਨ ਸਾਡੀਆਂ ਰੈਲੀਆਂ ਫੇਲ ਕਰਨ ਲਈ ਵਿਘਨ ਪਾ ਰਹੇ ਹਨ, ਦਾ ਜਵਾਬ ਦਿੰਦੇ ਕਿਹਾ ਕਿ ਨਾ ਅਸੀਂ ਕਦੇ ਉਨ੍ਹਾਂ ਦੀਆਂ ਰੈਲੀਆਂ 'ਚ ਵਿਘਨ ਪਾਇਆ ਹੈ ਅਤੇ ਨਾ ਹੀ ਪਾਵਾਂਗੇ।
ਜੱਗ ਜ਼ਾਹਰ ਹੈ ਕਿ ਦਿੱਲੀ ਸਿੱਖ ਕਤਲੇਆਮ 'ਚ ਕਾਂਗਰਸ ਸਿੱਧੇ ਤੌਰ 'ਤੇ ਸੀ ਸ਼ਾਮਲ : ਬਾਦਲ
NEXT STORY